ਨੇਕੀ ਫਾਊਂਡੇਸ਼ਨ ਨੇ ਲਗਾਇਆ ਅਲਿਮਕੋ ਦਾ ਅਸੈੱਸਮੈਂਟ ਕੈੰਪ 100 ਤੋਂ ਵੱਧ ਦਿਵਿਅੰਗ ਵਿਅਕਤੀਆਂ ਅਤੇ ਬਜ਼ੁਰਗਾਂ ਨੂੰ ਮਿਲਣਗੇ ਮੁਫ਼ਤ ਮੋਟਰ ਟਰਾਈ ਸਾਈਕਲ, ਵ੍ਹੀਲ ਚੇਅਰ, ਸਮਾਰਟ ਫ਼ੋਨ ਅਤੇ ਹੋਰ ਉਪਕਰਨ

 ਨੇਕੀ ਫਾਊਂਡੇਸ਼ਨ ਨੇ ਲਗਾਇਆ ਅਲਿਮਕੋ ਦਾ ਅਸੈੱਸਮੈਂਟ ਕੈੰਪ 

100 ਤੋਂ ਵੱਧ ਦਿਵਿਅੰਗ ਵਿਅਕਤੀਆਂ ਅਤੇ ਬਜ਼ੁਰਗਾਂ ਨੂੰ ਮਿਲਣਗੇ ਮੁਫ਼ਤ ਮੋਟਰ ਟਰਾਈ ਸਾਈਕਲ, ਵ੍ਹੀਲ ਚੇਅਰ, ਸਮਾਰਟ ਫ਼ੋਨ ਅਤੇ ਹੋਰ ਉਪਕਰਨ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਜ਼ਿਲ੍ਹੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਅਲਿਮਕੋ ਦੁਆਰਾ ਅਧਿਕਾਰਤ  ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ (ਭਾਰਤ ਸਰਕਾਰ) ਅਤੇ ਦਿਵਿਆਂਗਜਨ ਸਸ਼ਕਤੀਕਰਣ ਵਿਭਾਗ ਦੀ ਐਡਿਪ ਯੋਜਨਾ ਅਤੇ ਆਰ ਬੀ ਵਾਈ ਯੋਜਨਾ ਦੇ ਅਧੀਨ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨ ਨੂੰ ਮੁਫ਼ਤ ਸਹਾਇਕ ਉਪਕਰਨ ਵੰਡ ਲਈ  ਅਸੈੱਸਮੈਂਟ ਕੈੰਪ ਸਥਾਨਕ ਚਿਲਡਰਨ ਮੈਮੋਰੀਅਲ ਪੰਚਾਇਤੀ ਧਰਮਸ਼ਾਲਾ ਵਿਖੇ ਲਗਾਇਆ ਗਿਆ, ਜਿੱਥੇ ਜ਼ਿਲ੍ਹਾ ਮਾਨਸਾ ਸਮੇਤ ਪੰਜਾਬ ਭਰ ਤੋਂ ਵੱਖ ਵੱਖ ਜ਼ਿਲ੍ਹਿਆਂ ਦੇ 100 ਤੋਂ ਵੱਧ ਦਿਵਿਆਂਗ ਅਤੇ ਬਜ਼ੁਰਗ ਪਹੁੰਚੇ। ਨੇਕੀ ਟੀਮ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹਨਾਂ ਸਾਰੇ ਲਾਭਪਾਤਰੀਆਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਨਾਲ ਨਾਲ ਸਰੀਰਕ ਜਾਂਚ ਵੀ ਰੁਦਰਾ ਆਸਰਾ ਸੈਂਟਰ ਵੱਲੋਂ ਕੀਤੀ ਗਈ ਹੈ ਅਤੇ ਯੋਗ ਵਿਅਕਤੀਆ ਨੂੰ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਸਮਾਨ ਲਈ ਆਨਲਾਈਨ ਫਾਰਮ ਭਰੇ ਗਏ ਹਨ। ਆਸਰਾ ਸੈਂਟਰ ਦੇ ਵਿਨੈ ਭਾਰਦਵਾਜ ਅਤੇ ਰਵੀ ਸ਼ਰਮਾ ਨੇ ਕਿਹਾ ਕਿ ਕੈੰਪ ਦੀ ਪ੍ਰਬੰਧਕ ਟੀਮ ਨੇਕੀ ਫਾਉਂਡੇਸ਼ਨ ਵੱਲੋਂ ਰਜਿਸ਼ਟਰੇਸ਼ਨ ਅਤੇ ਅਸੈੱਸਮੈਂਟ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਜਿਸ ਸਦਕਾ ਕਿਸੇ ਵੀ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਨੇਕੀ ਟੀਮ ਨੇ ਦੱਸਿਆ ਕਿ ਸੰਸਥਾ ਵੱਲੋਂ ਪਹਿਲਾਂ ਵੀ ਇੱਕ ਸਾਲ ਦੌਰਾਨ ਤਿੰਨ ਕੈੰਪ ਲਗਾਏ ਜਾ ਚੁੱਕੇ ਹਨ ਅਤੇ ਹੁਣ ਤੱਕ ਡੇਢ ਕਰੋੜ ਤੋਂ ਵੱਧ ਦਾ ਸਾਮਾਨ ਲੋਕਾਂ ਨੂੰ ਮਿਲ ਚੁੱਕਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ ਤੱਕ ਇਹਨਾਂ ਸਾਰੇ 100 ਤੋਂ ਵੱਧ ਦਿਵਿਆਂਗਾ ਅਤੇ ਬਜ਼ੁਰਗਾਂ ਨੂੰ ਮੁਫ਼ਤ ਮੋਟਰ ਟਰਾਈ ਸਾਈਕਲ, ਟਰਾਈ ਸਾਈਕਲ, ਵ੍ਹੀਲ ਚੇਅਰ, ਸਮਾਰਟ ਫ਼ੋਨ ਕੰਨਾਂ ਦੀਆਂ ਮਸ਼ੀਨਾਂ, ਨਕਲੀ ਅੰਗ, ਕੈਲੀਪਰ ਅਤੇ ਹੋਰ ਉਪਕਰਨ ਵੰਡੇ ਜਾਣਗੇ। ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਕੈੰਪ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਦੇ ਲੋਕਾਂ, ਜ਼ਿਲ੍ਹਾ ਪ੍ਰਸ਼ਾਸਨ , ਸਮਾਜਿਕ ਸੁਰੱਖਿਆ ਵਿਭਾਗ, ਰੈੱਡ ਕਰਾਸ ਸੁਸਾਇਟੀ ਮਾਨਸਾ, ਨਹਿਰੂ ਯੁਵਾ ਕੇਂਦਰ ਮਾਨਸਾ, ਯੁਵਕ ਸੇਵਾਵਾਂ ਵਿਭਾਗ ਮਾਨਸਾ, ਪੰਜਾਬੀ ਬਰਾਦਰੀ ਸਭਾ ਬੁਢਲਾਡਾ ਅਤੇ ਪ੍ਰੈਸ ਦਾ ਧੰਨਵਾਦ ਕੀਤਾ।

Post a Comment

0 Comments