ਸੰਸਥਾ ਵਲੋਂ ਦਸ ਸਾਲਾ ਸਥਾਪਨਾ ਦਿਵਸ ਮੌਕੇ 200 ਪਰਿਵਾਰਾਂ ਨੂੰ ਰਾਸ਼ਨ ਕਾਰਡ ਵੰਡੇ।

ਸੰਸਥਾ ਵਲੋਂ ਦਸ ਸਾਲਾ ਸਥਾਪਨਾ ਦਿਵਸ ਮੌਕੇ 200 ਪਰਿਵਾਰਾਂ ਨੂੰ ਰਾਸ਼ਨ ਕਾਰਡ ਵੰਡੇ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਸਥਾਨਕ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਆਪਣੀਆਂ ਦਸ ਸਾਲ ਦੀਆਂ ਸਮਾਜ ਸੇਵੀ ਸੇਵਾਵਾਂ ਪੂਰੀਆਂ ਹੋਣ ਤੇ ਸ਼ੁਕਰਾਨਾ ਸਮਾਗਮ ਕਰਾਇਆ ਗਿਆ ਅਤੇ ਲੋੜਵੰਦ 200 ਵਿਧਵਾ ਅਤੇ ਅੰਗਹੀਣ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਕਾਰਡਾਂ ਦੀ ਵੰਡ ਸ਼ੁਰੂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ 16 ਮਾਰਚ 2014 ਨੂੰ ਲਾਇਬ੍ਰੇਰੀ ਸ਼ੁਰੂ ਕਰਕੇ ਸਥਾਪਤ ਕੀਤੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਸ ਸਾਲ ਪੂਰੇ ਹੋਣ ਤੇ ਗੁਰਦੁਆਰਾ ਸਿੰਘ ਸਭਾ ਨਵੀਨ ਵਿਖੇ ਰਾਤ ਦੇ ਕੀਰਤਨ ਸਮਾਗਮ ਕੀਤੇ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਬਲਵਿੰਦਰ ਸਿੰਘ ਜੀ ਖਡਾਲ ਵਾਲਿਆਂ ਦੇ ਸਮਾਜ ਸੇਵੀ ਜੱਥੇ ਨੇ ਗੁਰੂ ਜੱਸ ਸੁਣਾਕੇ ਨਿਹਾਲ ਕੀਤਾ। ਸੰਸਥਾ ਵਲੋਂ 8 ਮਾਰਚ ਨੂੰ 13 ਲੋੜਵੰਦ ਬੱਚੀਆਂ ਦੇ ਕੀਤੇ ਵਿਆਹ ਮਹਾਂ ਉਤਸਵ ਦਾ ਵੀ ਸ਼ੁਕਰਾਨਾ ਕੀਤਾ ਗਿਆ।ਕੁਲਵਿੰਦਰ ਸਿੰਘ ਈ ਓ ਨੇ ਦੱਸਿਆ ਕਿ ਸੰਸਥਾ ਵਲੋਂ ਜਿਨ੍ਹਾਂ 200 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਜਾਂਦਾ ਹੈ ਉਹਨਾਂ ਨੂੰ ਇਹ ਰਾਸ਼ਨ ਕਾਰਡ ਦੀ ਵੰਡ ਵੀ ਇਸ ਸਮੇਂ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਸੰਸਥਾ ਵਲੋਂ ਹੋਰ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾਂਦੇ ਹਨ ਜਿਸ ਵਿੱਚ ਲੋੜਵੰਦ ਮਰੀਜ਼ਾਂ ਦਾ ਇਲਾਜ਼ , ਮਕਾਨਾਂ ਦੀ ਮੁਰੰਮਤ, ਬੱਚਿਆਂ ਲਈ ਫ਼ੀਸਾਂ, ਕੋਟੀਆਂ, ਬੂਟ, ਪਾਣੀਆਂ ਦੀ ਸੇਵਾ ਸਮੇਤ ਅਨੇਕਾਂ ਭਲਾਈ ਕਾਰਜ ਸ਼ਾਮਲ ਹਨ। ਸੁਰਜੀਤ ਸਿੰਘ ਟੀਟਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਦਰਸ਼ਨ ਸਿੰਘ ਕੁਲਾਨਾ, ਗੁਰਤੇਜ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ,ਸੋਹਣ ਸਿੰਘ, ਰਜਿੰਦਰ ਸਿੰਘ ਭੋਲਾ, ਬਲਬੀਰ ਸਿੰਘ ਕੈਂਥ, ਗੁਰਚਰਨ ਸਿੰਘ ਮਲਹੋਤਰਾ, ਨਰੇਸ਼ ਕੁਮਾਰ ਬੰਸੀ, ਭਾਈ ਨਿਧਾਨ ਸਿੰਘ, ਜਸਪ੍ਰੀਤ ਸਿੰਘ, ਮਾਸਟਰ ਰਜਿੰਦਰ ਸਿੰਘ,ਪ੍ਰੇਮ ਸਿੰਘ ਦੋਦੜਾ, ਗੁਰਵਿੰਦਰ ਸਿੰਘ ਕੈਂਥ, ਭੁਪਿੰਦਰ ਵਾਲੀਆ , ਅਮਰਜੀਤ ਸਿੰਘ, ਡਾਕਟਰ ਪ੍ਰੇਮ ਸਾਗਰ, ਲੈਕਚਰਾਰ ਕ੍ਰਿਸ਼ਨ ਲਾਲ, ਨੱਥਾ ਸਿੰਘ, ਲੱਕੀ ਸਟੂਡੀਓ, ਮਹਿੰਦਰਪਾਲ ਸਿੰਘ ਅਨੰਦ, ਗੁਪਾਲ ਸਿੰਘ, ਜਸ਼ਨ, ਅਕਾਸ਼ਦੀਪ, ਹਰਭਜਨ ਸਿੰਘ ਸਵਰਨਕਾਰ, ਗੇਜਾ ਰਾਮ,ਜੀਤ ਸਿੰਘ, ਡਾਕਟਰ ਪ੍ਰਿਤਪਾਲ ਸਿੰਘ ਸਮੇਤ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Post a Comment

0 Comments