ਸ਼੍ਰੀ ਖਾਟੂ ਧਾਮ ਵਿਖੇ ਬੁਢਲਾਡਾ ਵਾਲਿਆਂ ਦੀ ਧਰਮਸ਼ਾਲਾ ਚ ਲਗਾਤਾਰ ਚੱਲੇਗਾ 21 ਮਾਰਚ ਤੱਕ ਭੰਡਾਰਾ।

 ਸ਼੍ਰੀ ਖਾਟੂ ਧਾਮ ਵਿਖੇ ਬੁਢਲਾਡਾ ਵਾਲਿਆਂ ਦੀ ਧਰਮਸ਼ਾਲਾ ਚ ਲਗਾਤਾਰ ਚੱਲੇਗਾ 21 ਮਾਰਚ ਤੱਕ ਭੰਡਾਰਾ।


ਬੁਢਲਾਡਾ 20 ਮਾਰਚ ਦਵਿੰਦਰ ਸਿੰਘ ਕੋਹਲੀ
 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਖਾਟੂ ਸ਼ਿਆਮ (ਰਾਜਸਥਾਨ) ਵਿਖੇ ਫੱਗਣ ਮੇਲੇ ਤੇ ਸ਼੍ਰੀ ਸ਼ਿਆਮ ਸੇਵਾ ਮੰਡਲ ਵੱਲੋਂ ਧਰਮਸ਼ਾਲਾ ਚ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਰਾਕੇਸ਼ ਸਿੰਗਲਾ ਅਤੇ ਚੰਦਰ ਪ੍ਰਕਾਸ਼  ਸਿੰਗਲਾ ਨੇ ਦੱਸਿਆ ਕਿ ਹਰ ਸਾਲ ਮੇਲੇ ਦੌਰਾਨ ਸ਼੍ਰੀ ਖਾਟੂ ਧਾਮ ਵਿਖੇ ਬੁਢਲਾਡਾ ਵਾਲਿਆਂ ਦੀ ਧਰਮਸ਼ਾਲਾ ਚ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਲੋਕਾਂ ਦੇ ਠਹਿਰਣ ਲਈ ਉਚਿਤ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਭੰਡਾਰਾ ਸ਼ਿਆਮ ਪ੍ਰੇਮੀਆਂ ਦੇ ਸਹਿਯੋਗ ਸਦਕਾ ਲਗਾਇਆ ਜਾਂਦਾ ਹੈ ਜੋ 21 ਮਾਰਚ ਤੱਕ ਨਿਰੰਤਰ ਚੱਲੇਗਾ। ਉਨ੍ਹਾਂ ਦੱਸਿਆ ਮੇਲੇ ਦੌਰਾਨ ਲੱਖਾਂ ਸ਼ਰਧਾਲੂ ਰੋਜਾਨਾ ਸ਼੍ਰੀ ਸ਼ਿਆਮ ਬਾਬਾ ਦੇ ਚਰਨਾ ਵਿੱਚ ਨਤਮਸਤਕ ਹੁੰਦੇ ਹਨ। ਇਸ ਮੌਕੇ ਕੈਸੀਅਰ ਗੋਰਾ ਲਾਲ, ਗਿਆਨ ਚੰਦ ਲੋਟੀਆ, ਓਮ ਪ੍ਰਕਾਸ਼, ਮਾ. ਦਰਸ਼ਨ ਲਾਲ ਸਿੰਗਲਾ ਆਦਿ ਹਾਜਰ ਸਨ।

Post a Comment

0 Comments