25 ਮਾਰਚ ਦੀ ਵਿਸਾਲ ਕਾਨਫਰੰਸ ਦੀਆ ਤਿਆਰੀਆ ਜੰਗੀ ਪੱਧਰ ਤੇ ਜਾਰੀ : ਚੌਹਾਨ/ ਉੱਡਤ

 25 ਮਾਰਚ ਦੀ ਵਿਸਾਲ ਕਾਨਫਰੰਸ ਦੀਆ ਤਿਆਰੀਆ ਜੰਗੀ ਪੱਧਰ ਤੇ ਜਾਰੀ  : ਚੌਹਾਨ/ ਉੱਡਤ 

ਕਾਨਫਰੰਸ ਦਾ ਪੋਸਟਰ ਜਾਰੀ ਕਰਦੇ ਹੋਏ ਸੀਪੀਆਈ ਦੇ ਆਗੂ ਤੇ ਵਰਕਰ 


ਸਰਦੂਲਗੜ੍ਹ/ ਝੁਨੀਰ :- ਗੁਰਜੰਟ ਸਿੰਘ ਬਾਜੇਵਾਲੀਆ       
ਸ਼ਹੀਦੇ ਆਜਮ ਸ੍ਰ ਭਗਤ ਸਿੰਘ , ਸਹੀਦ ਰਾਜਗੁਰੂ ਤੇ ਸਹੀਦ ਸੁਖਦੇਵ  ਦੀ  91 ਵੀ ਸ਼ਹੀਦੀ  ਵਰੇਗੰਢ ਨੂੰ ਸਮਰਪਿਤ 25 ਮਾਰਚ ਨੂੰ ਪਿੰਡ ਬਾਜੇਵਾਲਾ ਵਿੱਖੇ ਸੀਪੀਆਈ ਵੱਲੋ ਆਯੋਜਿਤ ਕੀਤੀ ਜਾਣ ਵਾਲੀ ਵਿਸਾਲ ਕਾਨਫਰੰਸ ਦੀਆ ਤਿਆਰੀਆ ਜੰਗੀ ਪੱਧਰ ਤੇ ਜਾਰੀ ਹਨ , ਪਿੰਡ ਬਾਜੇਵਾਲਾ  ਤੇ ਆਸਪਾਸ ਦੇ ਪਿੰਡਾ ਦੇ ਲੋਕ ਸੀਪੀਆਈ ਵਰਕਰਾ ਨੂੰ ਭਰਪੂਰ ਸਹਿਯੋਗ ਦੇ ਰਹੇ ਹਨ ਤੇ ਕਾਨਫਰੰਸ ਪ੍ਰਤੀ ਲੋਕਾ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ । ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਾਨਫਰੰਸ ਦਾ ਪੋਸਟਰ ਜਾਰੀ ਕਰਨ ਉਪਰੰਤ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ  ਨੇ ਕਰਦਿਆਂ ਕਿਹਾ ਕਿ ਸਹੀਦੇ ਆਜਮ ਸ੍ਰ ਭਗਤ ਸਿੰਘ ਤੇ ਸਾਥੀ ਨੇ ਨਾ ਸਿਰਫ ਦੇਸ  ਨੂੰ ਆਜਾਦ ਕਰਵਾਉਣ ਲਈ   ਬਲਕਿ ਮਨੁੱਖ ਦੀ ਮਨੁੱਖ ਹੱਥੋ ਲੁੱਟ ਖਸੁੱਟ ਰਹਿਤ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਫਾਸੀ ਦਾ ਰੱਸਾ ਚੁੰਮਿਆ । ਆਗੂਆਂ ਨੇ ਕਿਹਾ ਕਿ  ਦੇਸ ਦੇ ਹਾਕਮ ਮਿਹਨਤਕਸ ਲੋਕਾ ਦੀ ਲੁੱਟ-ਖਸੁੱਟ ਨੂੰ ਪ੍ਰਚੰਡ ਕਰਨ ਵਾਲੀਆ ਨਵੳਦਾਰਵਾਦੀ ਕਾਰਪੋਰੇਟ ਪੱਖੀ ਨੀਤੀਆ ਤੇ ਪਹਿਰਾ ਦੇ ਰਹੀਆ ਹਨ , ਜਿਸ  ਮਹਿੰਗਾਈ, ਬੇਰੁਜਗਾਰੀ ਤੇ ਭੁੱਖਮਰੀ ਵਿੱਚ ਦਿਨ -ਪ੍ਰਤੀ -ਦਿਨ ਅਥਾਹ ਵਾਧਾ ਹੋ ਰਿਹਾ ਹੈ ।  ਆਗੂਆ ਨੇ ਕਿਹਾ ਕਿ  ਸਹੀਦੇ ਆਜਮ ਭਗਤ ਸਿੰਘ ਦੀ ਵਿਚਾਰਧਾਰਾ  ਤੇ ਪਹਿਰਾ ਦੇਕੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਸੰਘਰਸ ਕਰਨ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਵੱਲ ਵੱਧਣਾ ਹੀ  ਅਜੌਕੇ ਸਮੇ ਦੀ ਮੁੱਖ ਲੋੜ ਹੈ ।

   ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਜੱਗਾ ਸਿੰਘ ਬਾਜੇਵਾਲਾ, ਕਾਮਰੇਡ ਬੂਟਾ ਸਿੰਘ ਖੱਟੜਾ ਬਾਜੇਵਾਲਾ , ਕਾਮਰੇਡ ਬੂਟਾ ਸਿੰਘ ਮਿਸਤਰੀ  ਬਾਜੇਵਾਲਾ , ਕਾਮਰੇਡ ਗਿੰਦਰ ਸਿੰਘ ਬਾਜੇਵਾਲਾ , ਕਾਮਰੇਡ ਦਰਸਨ ਸਿੰਘ ਮਿਸਤਰੀ , ਕਾਮਰੇਡ ਨਿਰਮਲ ਸਿੰਘ ਬਾਜੇਵਾਲਾ ਆਦਿ ਸਾਥੀ ਵੀ ਹਾਜਰ ਸਨ ।

 

Post a Comment

0 Comments