ਐਸ ਐਸ ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਵਿਖੇ ਮਿਤੀ 28,29 ਅਤੇ 30 ਮਾਰਚ ਨੂੰ ਪਲੇ ਵੇ ਤੋਂ ਨੌਵੀਂ ਜਮਾਤ ਤੱਕ ਦਾ ਨਤੀਜਾ ਘੋਸ਼ਿਤ ਕੀਤਾ ਗਿਆ।

 ਐਸ ਐਸ ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਵਿਖੇ ਮਿਤੀ 28,29 ਅਤੇ 30 ਮਾਰਚ ਨੂੰ ਪਲੇ ਵੇ ਤੋਂ ਨੌਵੀਂ ਜਮਾਤ ਤੱਕ ਦਾ ਨਤੀਜਾ ਘੋਸ਼ਿਤ ਕੀਤਾ ਗਿਆ।


ਬਰਨਾਲਾ,31,ਮਾਰਚ/ਕਰਨਪ੍ਰੀਤ ਕਰਨ/
-ਐਸ ਐਸ ਇੰਟਰਨੈਸ਼ਨਲ ਸਕੂਲ ਖੁੱਡੀ ਕਲਾਂ ਵਿਖੇ ਮਿਤੀ 28,29 ਅਤੇ 30 ਮਾਰਚ ਨੂੰ ਪਲੇ ਵੇ ਤੋਂ ਨੌਵੀਂ ਜਮਾਤ ਤੱਕ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100%  ਰਿਹਾ ਤੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤਾ ਗਏ। ਉਹਨਾਂ ਦੱਸਿਆ ਕਿ ਨਤੀਜਾ ਐਲਾਨ ਤੋਂ ਬਾਅਦ ਵੱਡੀ ਗਿਣਤੀ  ਵਿੱਚ ਬੱਚਿਆਂ ਦੇ ਮਾਪਿਆਂ ਨੇ ਨਵੇਂ ਦਾਖਲੇ ਕਰਵਾਏ। ਮਾਪਿਆਂ ਨੂੰ ਦੱਸਿਆ ਕਿ ਇਸ ਸਾਲ ਕੋਈ ਵੀ ਦਾਖਲਾ ਫੀਸ ਨਹੀਂ ਲਈ ਜਾਵੇਗੀ, ਜਦਕਿ ਸਕੂਲ ਫੀਸ ਪਹਿਲਾਂ ਹੀ ਹੋਰਾਂ ਸਕੂਲਾਂ ਦੇ ਮੁਕਾਬਲੇ ਬਹੁਤ ਘੱਟ ਹਨ। ਉਹਨਾਂ ਦੱਸਿਆ ਕਿ ਮਾਪੇ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਚ ਦਾਖਲ ਕਰਾਉਣ ਦਾ ਜੋ ਉਤਸ਼ਾਹ ਦਿਖਾ ਰਹੇ ਹਨ, ਉਹ ਹਰ ਸਾਲ ਆ ਰਹੇ ਚੰਗੇ ਨਤੀਜੇ ਤੇ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਸਖਤ ਮਿਹਨਤ ਦਾ ਨਤੀਜਾ ਹੈ। ਮਾਪਿਆਂ ਨੂੰ ਦੱਸਿਆ ਕਿ ਸਾਡੀ ਸੰਸਥਾ ਦਾ ਇੱਕ ਮਕਸਦ ਹੈ ਕਿ ਵਾਜਬ ਫੀਸ ਨਾਲ ਉੱਚ ਮਿਆਰੀ ਪੜ੍ਹਾਈ ਮਹੱਈਆ ਕਰਵਾਉਣਾ। ਇਸ ਸਮੇਂ ਚੇਅਰਮੈਨ ਰਜਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਪੜ੍ਹਾਈ ਦੇ ਨਾਲ ਨਾਲ ਖੇਡਾਂ, ਵਿੱਦਿਅਕ ਟੂਰ ਤੋਂ ਇਲਾਵਾ ਹੋਰ ਸਮਾਜਿਕ ਧਾਰਮਿਕ ਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਂਦੇ ਹਨ।

Post a Comment

0 Comments