ਗੁਰਦੁਆਰਾ ਸਿੱਧਸਰ ਬਖੂਹਾ ਸਾਹਿਬ,ਭੈਣੀ ਰੋਡ,ਕੱਟੂ ਵੱਲੋਂ 29 ਮਾਰਚ ਨੂੰ ਸਮੂਹਿਕ ਅਨੰਦ ਕਾਰਜ ਤੇ ਸਾਲਾਨਾ ਪ੍ਰੋਗਰਾਮ- ਬਾਬਾ ਜਗਰੂਪ ਸਿੰਘ

 ਗੁਰਦੁਆਰਾ ਸਿੱਧਸਰ ਬਖੂਹਾ ਸਾਹਿਬ, ਭੈਣੀ ਰੋਡ,ਕੱਟੂ ਵੱਲੋਂ 29 ਮਾਰਚ ਨੂੰ ਸਮੂਹਿਕ ਅਨੰਦ ਕਾਰਜ ਤੇ ਸਾਲਾਨਾ ਪ੍ਰੋਗਰਾਮ-  ਬਾਬਾ ਜਗਰੂਪ ਸਿੰਘ            


ਬਰਨਾਲਾ 25 ਮਾਰਚ /ਕਰਨਪ੍ਰੀਤ ਕਰਨ
/-ਗੁਰਦੁਆਰਾ ਸਿੱਧਸਰ ਬਖੂਹਾ ਸਾਹਿਬ,ਭੈਣੀ ਰੋਡ,ਕੱਟੂ ਵੱਲੋਂ ਮੁੱਖ ਸੇਵਾਦਾਰ ਬਾਬਾ ਜਗਰੂਪ ਸਿੰਘ ਸੰਪਰਦਾਇ ਮਸਤੂਆਣਾ ਸਾਹਿਬ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 20ਵੀਂ ਸਦੀ ਦੇ ਮਹਾਨ ਅਵਤਾਰ 111 ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ 158ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ 29 ਮਾਰਚ ਨੂੰ ਸਮੂਹਿਕ ਅਨੰਦ ਕਾਰਜ ਤੇ ਸਾਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਗੁਰਦਵਾਰਾ ਸਾਹਿਬ ਵਲੋਂ ਹਰ ਸਾਲ ਸਮਾਗਮ ਕਰਵਾਏ ਜਾਂਦੇ ਹਨ                 

        ਉਹਨਾਂ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਿੱਧਸਰ ਬਖੂਹਾ ਸਾਹਿਬ,ਭੈਣੀ ਰੋਡ,ਕੱਟੂ ਵੱਲੋਂ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਹਨ।ਜਿਸ ਵਿੱਚ ਬੇਅੰਤ ਮਹਾਂਪੁਰਖ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ 31 ਮਾਰਚ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ।

Post a Comment

0 Comments