ਐੱਲ ਪੀ ਡਿਵੈਲਪਰਜ (ਗ੍ਰੀਨਐਵੀਨਿਊ ਗਰੁੱਪ) ਵਲੋਂ ਗ੍ਰੀਨਐਵੀਨਿਊ ਫੇਸ 2 ਵਿਖੇ **ਫੁੱਲਾਂ ਦੀ ਹੋਲੀ**ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ

ਐੱਲ ਪੀ ਡਿਵੈਲਪਰਜ (ਗ੍ਰੀਨਐਵੀਨਿਊ ਗਰੁੱਪ) ਵਲੋਂ ਗ੍ਰੀਨਐਵੀਨਿਊ ਫੇਸ 2 ਵਿਖੇ **ਫੁੱਲਾਂ ਦੀ ਹੋਲੀ**ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ

ਗ੍ਰੀਨਐਵੀਨਿਊ ਪਰਿਵਾਰਾਂ ਅਤੇ ਸਹਿਰੀਆਂ ਵਲੋਂ ਵੱਡੀ ਗਿਣਤੀ ਚ ਸਿਰਕਤ ਕੀਤੀ ਭਜਨ ਗਾਇਕ ਵਿਕਰਮ ਰਾਠੌੜ ਦੇ ਭਜਨਾਂ ਨੇ ਸਰੋਤੇ ਝੂਮਣ ਲਾਏ 


ਬਰਨਾਲਾ 25 ਮਾਰਚ /ਕਰਨਪ੍ਰੀਤ ਕਰਨ /-
ਪੰਜਾਬ ਚ ਰੀਅਲ ਅਸਟੇਟ ਰਾਹੀਂ ਵੱਖਰੀ ਪਹਿਚਾਣ ਰੱਖਣ ਵਾਲੇ (ਐੱਲ ਪੀ ਡਿਵੈਲਪਰਜ ) ਦੇ ਗ੍ਰੀਨਐਵੀਨਿਊ ਗਰੁੱਪ ਵਲੋਂ ਗਰੁੱਪ ਦੇ ਸਰਪ੍ਰਸਤ ਸ਼੍ਰੀ ਲਾਲਾ ਲੱਖਪਤ ਰਾਏ ਜੀ ਦੀ ਰਹਿਨੁਮਾਈ ਹੇਠ ਗ੍ਰੀਨਐਵੀਨਿਊ ਫੇਸ 2 ਵਿਖੇ ਮੈਨੇਜਮੈਂਟ ਪ੍ਰਬੰਧਕ ਸ਼੍ਰੀ ਅਸ਼ੋਕ ਕੁਮਾਰ, ਸੁਭਮ ਕੁਮਾਰ ਦੀਆਂ ਸਫਲ ਕੋਸ਼ਿਸ਼ਾਂ ਸਦਕਾ **ਫੁੱਲਾਂ ਦੀ ਹੋਲੀ** ਦਾ ਤਿਓਹਾਰ ਗ੍ਰੀਨ ਪਰਿਵਾਰਾਂ ਅਤੇ ਸਹਿਰੀਆਂ ਵਲੋਂ ਰਲਮਿਲ ਕੇ ਮਨਾਇਆ ਗਿਆ ! ਜਿਸ ਵਿਚ ਵੱਡੀ ਗਿਣਤੀ ਚ  ਗ੍ਰੀਨਐਵੀਨਿਊ ਪਰਿਵਾਰਾਂ ਅਤੇ ਸਹਿਰੀਆਂ ਵਲੋਂ ਸਿਰਕਤ ਕੀਤੀ ਗਈ  ਜਿੰਨਾ ਦਾ ਪੁੱਜਣ ਤੇ ਸਪੈਸ਼ਲ ਤੋਰ ਤੇ ਮੱਥੇ ਤੇ ਚੰਦਨ ਤਿਲਕਵਿਸ਼ੇਕ ਕਰਦਿਆਂ ਸਵਾਗਤ ਕੀਤਾ ਗਿਆ ! ਇਸ ਮੌਕੇ ਪੂਜਨੀਕ ਪੰਡਿਤ ਸ਼ਿਵ ਕੁਮਾਰ ਗੌੜ,ਪੰਡਿਤ ਰਾਕੇਸ਼ ਕੁਮਾਰ ਵਲੋਂ ਪੂਜਾ ਅਰਚਨਾ ਕਾਰਵਾਈ ਗਈ ! ਜਿਸ ਚ ਸ਼ਰਧਾ ਭਾਵਨਾ ਤਹਿਤ ਸਭਨਾਂ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ! 

     ਲਾਲਾ ਲੱਖਪਤ ਰਾਏ ਜੀ ਅਸ਼ੋਕ ਕੁਮਾਰ, ਸੁਭਮ ਕੁਮਾਰ ਸਮੇਤ ਸਮੁਚੇ ਪਰਿਵਾਰ ਵਲੋਂ ਸੁਭ ਅਸ਼ੀਰਵਾਦ ਪ੍ਰਾਪਤ ਕਰਦਿਆਂ ਪ੍ਰਭੂ ਦਾ ਗੁਣਗਾਣ ਕੀਤਾ ! ਇਸ ਮੌਕੇ ਪ੍ਰਸਿਧ ਭਜਨ ਗਾਇਕ ਵਿਕਰਮ ਰਾਠੌੜ ਵਲੋਂ ਗਾਏ ਭਜਨਾਂ ਤੇ ਆਨੰਦ ਲੈਂਦੀਆਂ ਗ੍ਰੀਨਐਵੀਨਿਊ ਪਰਿਵਾਰਾਂ ਵਲੋਂ ਨੱਚਦਿਆਂ ਤਾੜੀਆਂ ਨਾਲ ਸਵਾਗਤ ਕੀਤਾ 1ਇਸ ਮੌਕੇ ਫੁੱਲਾਂ ਦੀਆਂ ਟੋਕਰੀਆਂ ਚ  ਭਰੇ ਫੁੱਲ ਪੰਡਾਲ ਦੀ ਸੋਭਾ ਬਣੇ ਜਿੰਨਾ ਕੈਮੀਕਲ ਰੰਗਾਂ ਦੀ ਹੋਲੀ ਨੂੰ ਮਾਤ ਪਾਉਂਦਿਆਂ ਇਕ ਵੱਖਰਾ ਨਜਾਰਾ ਬੰਨਿਆ ! ਇਸ ਮੌਕੇ ਬਾਬੂ ਲੱਖਪਤ ਰਾਏ ਨੇ ਕਿਹਾ ਕਿ ਅੱਜ ਵਡਭਾਗਾ ਦਿਨ ਹੈ ਜਿੱਥੇ ਸਾਰੇ ਗ੍ਰੀਨਐਵੀਨਿਊ ਪਰਿਵਾਰਾਂ ਨੇ ਰਲਮਿਲ ਕੇ ਹੋਲੀ ਦਾ ਪਵਿੱਤਰ ਤਿਓਹਾਰ ਮਨਾਇਆ ਹੈ ! ਪੰਡਿਤ ਸ਼ਿਵ ਕੁਮਾਰ ਗੌੜ ਨੇ ਕਿਹਾ ਕਿ ਭਗਵਾਨ ਜੀ ਦੀ ਅਪਾਰ ਕਿਰਪਾ ਸਦਕਾ ਲਾਲਾ ਲੱਖਪਤ ਰਾਏ ਜੀ ਦੀ ਸਮਾਜ ਸ਼ਹਿਰ ਨੂੰ ਵੱਡੀ ਦੇਣ ਹੈ ਜਿੰਨਾ ਦੀ ਬੁੱਕਲ ਚ ਇਕ ਵੱਡਾ ਗ੍ਰੀਨ ਪਰਿਵਾਰ ਸਮਾਇਆ ਹੋਇਆ ਹੈ ,ਅਸ਼ੋਕ ਕੁਮਾਰ,ਸੁਭਮ ਕੁਮਾਰ,ਵਲੋਂ ਗ੍ਰੀਨਐਵੀਨਿਊ ਪਰਿਵਾਰਾਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਹਮੇਸ਼ਾਂ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦਾ ਹੋਕਾ ਵੀ ਦਿੱਤਾ  ਇਸ ਮੌਕੇ ਸਮੁਚੇ ਗ੍ਰੀਨਐਵੀਨਿਊ ਪਰਿਵਾਰਾਂ ਦੇ ਨਾਸ਼ਤੇ ਅਤੇ ਭੋਜਨ ਦੀ ਸਾਰੀ ਵਿਵਸਥਾ ਜਾਰੀ ਰਹੀ !

Post a Comment

0 Comments