ਅਭੈ ਓਸਵਾਲ ਟਾਊਨਸ਼ਿਪ ਵਿਖੇ 4 ਪਲਾਟ ਹੋਲਡਰਾਂ ਵਲੋਂ ਹਵਨ ਯੱਗ ਉਪਰੰਤ ਭੂਮੀ ਪੂਜਣ ਕਰਵਾਕੇ ਨੀਹਂ ਰਖਵਾਈ

 ਅਭੈ ਓਸਵਾਲ ਟਾਊਨਸ਼ਿਪ ਵਿਖੇ  4 ਪਲਾਟ ਹੋਲਡਰਾਂ ਵਲੋਂ ਹਵਨ ਯੱਗ ਉਪਰੰਤ ਭੂਮੀ ਪੂਜਣ ਕਰਵਾਕੇ ਨੀਹਂ ਰਖਵਾਈ 

ਜਲਦ ਹੀ ਵੱਡੀ ਗਿਣਤੀ ਚ ਕੋਠੀਆਂ ਬਣਨੀਆਂ ਹੋਣਗੀਆਂ ਸ਼ੁਰੂ -ਅਨਿਲ ਖੰਨਾ 


ਬਰਨਾਲਾ 31 ਮਾਰਚ ਕਰਨਪ੍ਰੀਤ ਕਰਨ/-
ਅਭੈ ਓਸਵਾਲ ਟਾਊਨਸ਼ਿਪ ਵਲੋਂ 58,ਏਕੜ ਚ ਕੱਟੇ ਗਏ ਆਲੀਸ਼ਾਨ ਰਿਹਾਇਸ਼ੀ ਪਲਾਟਾਂ ਤੇ ਕਮਰਸ਼ੀਅਲ ਬਿਲਡਿੰਗ ਪ੍ਰੋਜੈਕਟ ਵਿਖੇ ਅੱਜ 4 ਪਲਾਟ ਹੋਲਡਰਾਂ ਵਲੋਂ ਹਵਨ ਯੱਗ ਉਪਰੰਤ ਭੂਮੀ ਪੂਜਣ ਕਰਵਾਇਆ ਗਿਆ ਜਿਸ ਵਿਚ ਪਲਾਟ ਧਾਰਕਾਂ ਦੇ ਪਰਿਵਾਰਾਂ ਸਮੇਤ ਪ੍ਰਾਪਰਟੀ ਡੀਲਰਾਂ,ਸਹਿਰੀਆਂ ਨੇ ਸਿਰਕਤ ਕੀਤੀ ਜਿੰਨਾ ਦਾ ਓਸਵਾਲ ਟਾਊਨਸ਼ਿਪ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ ਪੰਡਿਤ ਜੀ ਵਲੋਂ ਭੂਮੀ ਪੂਜਣ ਦੇ ਮੰਤਰਾਂ ਦਾ ਜਾਪ ਕਰਦਿਆਂ ਵਿਧੀ ਵਿਧਾਨ ਤੇ ਵਸਤੂ ਸਾਸ਼ਤਰ ਤਹਿਤ ਪਲਾਟ ਦੀ ਨੀਹਂ ਇੱਟ ਰਖਵਾਈ ਗਈ  ਇਸ ਮੌਕੇ ਇਸ ਮੌਕੇ ਫਾਇਨੈਂਸ ਸੈਕਟਰੀ ਨਰਿੰਦਰ ਸ਼ਰਮਾ,ਟਾਊਨਸ਼ਿਪ ਦੇ ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ ਨੇ ਪ੍ਰੋਜੈਕਟ ਹੈੱਡ ਬਲਵਿੰਦਰ ਸ਼ਰਮਾ,ਹਾਜਿਰ ਸਨ  ਉਸ ਤੋਂ ਪਹਿਲਾਂ ਪੰਡਿਤ ਜੀ ਵਲੋਂ ਯੱਗ ਅਰਾਧਨਾ ਕਰਦਿਆਂ ਪ੍ਰਮਾਤਮਾ ਅੱਗੇ ਸਫਲਤਾ ਦੀ ਅਰਦਾਸ ਕੀਤੀ ਗਈ !

                                     ਇਸ ਮੌਕੇ ਪਲਾਟ ਧਾਰਕ ਰਾਜ ਧੌਲਾ ਨੇ ਦੱਸਿਆ ਕਿ 158 ਗਜ ਪਲਾਟ ਦੀਆਂ ਤਿੰਨ ਕੋਠੀਆਂ ਦਾ ਭੂਮੀ ਪੂਜਣ ਕੀਤਾ ਗਿਆ ਹੈ ਜਿਸ ਦਾ ਨਕਸ਼ਾ ਹਰਸ਼ ਕੁਮਾਰ ਆਰਕੀਟੈਕਟ ਵਲੋਂ ਤਿਆਰ ਕੀਤਾ ਗਿਆ ਹੈ ਅਭੈ ਓਸਵਾਲ ਟਾਊਨਸ਼ਿਪ ਹਰੇਕ ਵਰਗ ਦੇ ਰੇਂਜ ਦੀ ਕਲੋਨੀ ਹੈ ਜਿੱਥੇ 60 ਫੁੱਟ ਚੌੜੀਆਂ ਸੜਕਾਂ,ਵੱਡੇ ਹਰਿਆਲੀ ਵਾਲੇ ਪਾਰਕ,ਬੱਚਿਆਂ ਦੇ ਖੇਡਣ ਵਾਸਤੇ  ਗ੍ਰਾਉੰਡ ਹਨ ਤਾਂ ਜੋ ਬੱਚਿਆਂ ਨੂੰ ਕਿਤੇ  ਬਾਹਰ ਨਾ ਜਾਣਾ ਪਵੇ !ਅਗਲੇ ਮਹੀਨਿਆਂ ਚ ਵੱਡੀ ਤਾਦਾਦ ਚ ਕੋਠੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ! ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ ਨੇ ਪਲਾਟ ਹੋਲਡਰਾਂ ਨੂੰ ਮੁਬਾਰਕਾਂ  ਦਿੰਦਿਆਂ ਕਿਹਾ ਕਿ ਅਭੈ ਓਸਵਾਲ ਟਾਊਨਸ਼ਿਪ ਪਲਾਟ ਹੋਲਡਰਾਂ ਦੇ ਸੁਪਨਿਆਂ ਦਾ ਪ੍ਰੋਜੈਕਟ ਹੈ ਜਿੱਥੇ ਅੱਜ 4ਪਲਾਟ ਹੋਲਡਰਾਂ ਵਲੋਂ 158 ਗਜ ,200 ਗਜ ਦੇ ਪਲਾਟਾਂ ਦਾ ਸੁਭ ਮਹੂਰਤ ਕਰਦਿਆਂ ਹਵਨ ਯੱਗ ਉਪਰੰਤ ਭੂਮੀ ਪੂਜਣ ਕਰਵਾਇਆ ਗਿਆ ਪਲਾਟ ਧਾਰਕਾਂ ਵਲੋਂ ਅਗਲੇ ਮਹੀਨਿਆਂ ਚ ਵੱਡੀ ਤਾਦਾਦ ਚ ਕੋਠੀਆਂ ਦਾ ਕੰਮ ਸ਼ੁਰੂ ਹੋ ਜਾਵੇਗਾ  ਇਸ ਮੌਕੇ ਸ਼੍ਰੀ ਆਸ਼ੂਤੋਸ਼ ਭਾਰਦਵਾਜ ਕਲੋਨਾਈਜਰ ਰੁਪਿੰਦਰ ਆਹਲੂਵਾਲੀਆ,ਭਾਜਪਾ ਜਿਲਾ ਪ੍ਰਧਾਨ ਯਾਦਵਿੰਦਰ ਸ਼ੈਂਟੀ,ਬਿਊਰੋ ਚੀਫ ਵਿਵੇਕ ਸਿੰਧਵਾਨੀ ,ਰਾਕੇਸ਼ ਕੁਮਾਰ ਜਿਲਾ ਪ੍ਰਾਪਰਟੀ ਐਸੋਸੀਏਸਨ ਪ੍ਰਧਾਨ ,ਕਲੋਨਾਈਜਰ ਜੀਵਨ ਕੁਮਾਰ ਗੋਲਾ,ਜਸਮੇਲ ਡੇਰੀ ਵਾਲਾ  ਨਿਸ਼ੂ ਮੋਦੀ ,ਵਪਾਰ ਮੰਡਲ ਵਲੋਂ ਅਨਿਲ ਬਾਂਸਲ ਨਾਣਆ,ਓਸਵਾਲ ਟੀਮ ਵਲੋਂ ਲਾਵਿਸ਼ ਕੁਮਾਰ,ਭੁਪਿੰਦਰ ਢਿੱਲੋਂ ਹਰਪ੍ਰੀਤ ਕੌਰ ,ਕਿਰਨਪ੍ਰੀਤ ਕੌਰ,ਕਰਨ ਜੀਤ ਸਿੰਘ ਸਮੇਤ ਵੱਡੀ ਗਿਣਤੀ ਚ ਵਪਾਰੀ ਹਾਜਿਰ ਸਨ !

Post a Comment

0 Comments