ਮੈਂਬਰ ਪਾਰਲੀਮੈਂਟ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਰਾਮਬਾਗ ਬਰਨਾਲਾ ‘ਚ 5 ਲੱਖ ਰੁਪਏ ਦੀ ਗਰਾਂਟ ਨਾਲ ਬਣਾਇਆ ‘ਮ੍ਰਿਤਕ ਦੇਹ ਸੰਭਾਲ ਘਰ’ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ

ਮੈਂਬਰ ਪਾਰਲੀਮੈਂਟ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਰਾਮਬਾਗ ਬਰਨਾਲਾ ‘ਚ 5 ਲੱਖ ਰੁਪਏ ਦੀ ਗਰਾਂਟ ਨਾਲ ਬਣਾਇਆ ‘ਮ੍ਰਿਤਕ ਦੇਹ ਸੰਭਾਲ ਘਰ’ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ

ਲੋਕਾਂ ਦੀ ਚਿਰੋਕਣੀ ਮੰਗ ’ਤੇ ਬਣਾਏ ਗਏ ‘ਮ੍ਰਿਤਕ ਦੇਹ ਸੰਭਾਲ ਘਰ’ ਦਾ ਸਾਰਾ ਪ੍ਰਬੰਧ ਰਾਮਬਾਗ ਕਮੇਟੀ ਵੱਲੋਂ ਕੀਤਾ ਜਾਵੇਗਾ : ਪ੍ਰਧਾਨ ਭਾਰਤ ਮੋਦੀ 


ਬਰਨਾਲਾ,12,ਮਾਰਚ(ਕਰਨਪ੍ਰੀਤ ਕਰਨ)
- ਪਾਰਲੀਮੈਂਟ ਮੈਂਬਰ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਰਾਮਬਾਗ ਬਰਨਾਲਾ ਵਿੱਚ ਬਣਾਏ ‘ਮ੍ਰਿਤਕ ਦੇਹ ਸੰਭਾਲ ਘਰ’ ਬਰਨਾਲਾ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਸਾਡੇ ਬਹੁਤ ਸਾਰੇ ਬੱਚੇ ਅਤੇ ਪਰਵਾਰ ਵਿਦੇਸਾਂ ਵਿੱਚ ਜਾ ਵਸੇ ਹਨ, ਪਰ ਜਦੋਂ ਉਹਨਾਂ ਦੇ ਪੰਜਾਬ ਰਹਿੰਦੇ ਕਿਸੇ ਰਿਸਤੇਦਾਰ ਦੀ ਮੌਤ ਹੋ ਜਾਂਦੀ ਸੀ ਤਾਂ ਕਈ ਕਈ ਦਿਨ ਅੰਤਿਮ ਸ਼ਸ਼ਕਾਰ ਕਰਨ ਲਈ ਉਡੀਕ ਕਰਨੀ ਪੈਂਦੀ ਹੈ। ਇਸ ਲਈ ਇਲਾਕੇ ਦੀ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਇਥੇ ਅਜਿਹੀ ਮੋਰਚਰੀ ਭਾਵ ਮ੍ਰਿਤਕ ਦੇਹ ਸੰਭਾਲ ਘਰ ਬਣਾਇਆ ਜਾਵੇ, ਜਿਥੇ ਸਦੀਵੀ ਵਿਛੋੜਾ ਦੇ ਗਏ ਪ੍ਰਾਣੀ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਵਾਰਿਕ ਜੀਆਂ ਦੇ ਆਉਣ ਤੱਕ ਸੰਭਾਲ ਕੇ ਰੱਖਿਆ ਜਾ ਸਕੇ। ਸ੍ਰ: ਮਾਨ ਨੇ ਕਿਹਾ ਕਿ ਇਸ ਕਾਰਜ ਲਈ ਰਾਮਬਾਗ ਕਮੇਟੀ ਬਰਨਾਲਾ ਨੇ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਤਾਂ ਮੈ ਆਪਣੇ ਐਮ.ਪੀ ਲੈਂਡ ਫੰਡ ਵਿਚੋਂ ਤੁਰੰਤ 5 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ। ਰਾਮਬਾਗ ਕਮੇਟੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਨੇ ਐਮ.ਪੀ ਸ੍ਰ: ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਗਰਾਂਟ ਨਾਲ 4 ਫਰੀਜਰ ਲਗਾਏ ਗਏ ਹਨ, ਜਿਹਨਾਂ ਇਕੋ ਸਮੇਂ ਚਾਰ ਮ੍ਰਿਤਕ ਸਰੀਰਾਂ ਨੂੰ ਰੱਖਿਆ ਦਾ ਸਕਦਾ ਹੈ ਅਤੇ ਇਹਨਾਂ ਫਰੀਜਰਾਂ ਨੂੰ ਚਲਾਉਣ ਲਈ ਇਕ ਵੱਖਰਾ ਵੱਡਾ ਜਰਨੇਟਰ ਲਗਾਇਆ ਗਿਆ ਹੈ ਤਾਂ ਕਿ ਬਿਜਲੀ ਸਪਲਾਈ ਬੰਦ ਹੋਣ ਤੋਂ ਕੋਈ ਦਿਕੱਤ ਨਾ ਆਵੇ। ਇਸ ਮੌਕੇ ਰਾਮਬਾਗ ਕਮੇਟੀ ਅਤੇ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਵੱਲੋਂ ਪ੍ਰਧਾਨ ਭਾਰਤ ਮੋਦੀ, ਜਨਰਲ ਸਕੱਤਰ ਕਮਲ ਜਿੰਦਲ, ਮੀਤ ਪ੍ਰਧਾਨ ਠੇਕੇਦਾਰ ਬੀਰਬਲ ਦਾਸ, ਵਿਨੋਦ ਕੁਮਾਰ ਕਾਂਸਲ, ਲਾਜਪਤ ਰਾਏ ਚੋਪੜਾ, ਜਗਸੀਰ ਸਿੰਘ ਸੰਧੂ, ਨਰਿੰਦਰ ਚੋਪੜਾ, ਵੇਦ ਪ੍ਰਕਾਸ, ਮੰਗਤ ਜਿੰਦਲ, ਰਾਕੇਸ਼ ਬਬਲੂ ਜਿਊਲਰ, ਮੋਤੀ ਰਾਮ ਭੱਠੇਵਾਲੇ, ਸੱਤਪਾਲ ਸੱਤੀ, ਜੀਵਨ ਕੁਮਾਰ ਹੈਪੀ ਕਾਂਝਲਾ, ਗੋਪਾਲ ਸਰਮਾ ਸਮੇਤ ਸਾਰੇ ਮੈਂਬਰਾਨ ਅਤੇ ਰਾਮਬਾਗ ਗਊਸਾਲਾ ਦੇ ਪ੍ਰਧਾਨ ਪ੍ਰਦੀਪ ਗੋਇਲ, ਲਾਲ ਚੰਦ ਵੱਲੋਂ ਐਮ ਪੀ ਸ੍ਰ: ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਆਏ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲਾ ਪ੍ਰਧਾਨ ਦਰਸਨ ਸਿੰਘ ਮੰਡੇਰ, ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਬੱਬੂ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਗੁਰਤੇਜ ਸਿੰਘ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਖੁੱਡੀ ਕਲਾਂ, ਉਕਾਂਰ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਮੁਲਾਜਮ ਆਗੂ ਤਰਸੇਮ ਸਿੰਘ ਭੱਠਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਰਨਾਲਾ ਵੱਲੋਂ ਰਜਿੰਦਰ ਸਿੰਘ ਦਰਾਕਾ ਅਤੇ ਸੁਖਦੇਵ ਸਿੰਘ ਬਾਜਵਾ, ਬ੍ਰਾਹਮਣ ਸਭਾ ਬਰਨਾਲਾ ਦੇ ਪ੍ਰਧਾਨ ਅਨਿਲ ਦੱਤ ਸ਼ਰਮਾ, ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ ਦੇ ਖਜਾਨਚੀ ਦਵਿੰਦਰ ਸਿੰਘ ਸੰਧੂ, ਗੁਰਦੁਆਰਾ ਪ੍ਰਗਟਸਰ ਦੇ ਪ੍ਰਧਾਨ ਚਰਨਜੀਤ ਸਿੰਘ ਖੱਟੜਾ, ਭਾਜਪਾ ਆਗੂ ਗੁਰਜਿੰਦਰ ਸਿੰਘ ਸਿੱਧੂ, ਭਾਈ ਘਨਈਆ ਵੈਲਵੇਅਰ ਕੱਲਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਠੇਕੇਦਾਰ ਜਗਪਾਲ ਸਿੰਘ ਸੰਧੂ, ਐਸ.ਐਸ ਜੈਨ ਸਭਾ ਦੇ ਪ੍ਰਧਾਨ ਜੀਵਨ ਜੈਨ ਅਤੇ ਭੀਮ ਸੈਨ, ਵੈਦ ਜਸਦੇਵ ਸਿੰਘ, ਐਸ.ਪੀ ਭੂੁਪਿੰਦਰ ਭਿੰਦੀ, ਐਮ.ਸੀ ਮੈਡਮ ਸਾਬਾਨਾ, ਮੈਡਮ ਰਾਹੀ, ਹਰਵਿੰਦਰ ਸਿੰਘ ਕਾਲਾ, ਮੋਤਾ ਸਿੰਘ ਨਾਈਵਾਲਾ, ਬੀਬੀ ਸਾਂਤੀ ਕੌਰ, ਬਾਬਾ ਜੀ ਮੰਦਰ ਟੱਰਸਟ ਦੇ ਪ੍ਰਧਾਨ ਗਿਆਨ ਚੰਦ ਉਪਲੀ ਵਾਲੇ, ਰਮੇਸ ਕੁਮਾਰ ਰਾਮੂ ਆਦਿ ਨੇ ਵੀ ਵਿਸੇਸ ਤੌਰ ’ਤੇ ਹਾਜਰੀ ਲਵਾਈ।

Post a Comment

0 Comments