ਹੱਡੀਆਂ ਅਤੇ ਚਮੜੀ ਦੇ ਰੋਗਾਂ ਦੇ ਮੁਫਤ ਚੈਕਅਪ ਕੈਂਪ ਚ 500 ਲੋਕਾਂ ਨੇ ਲਿਆ ਲਾਭ

ਹੱਡੀਆਂ ਅਤੇ ਚਮੜੀ ਦੇ ਰੋਗਾਂ ਦੇ ਮੁਫਤ ਚੈਕਅਪ ਕੈਂਪ ਚ 500 ਲੋਕਾਂ ਨੇ ਲਿਆ ਲਾਭ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਸਥਾਨਕ ਸ਼੍ਰੀ ਲੋਕ ਕਲਿਆਣ ਸੇਵਾ ਸੰਮਤੀ ਵਲੋਂ ਹੱਡੀਆਂ ਤੇ ਚਮੜੀ ਦੇ ਰੋਗਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਠੇਕੇਦਾਰ ਗੁਰਪਾਲ ਸਿੰਘ ਅਤੇ ਚਿਰੰਜੀ ਲਾਲ ਜੈਨ ਵੱਲੋਂ ਕੀਤਾ ਗਿਆ। ਕੈਂਪ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ ਐਮ.ਐਸ. ਗੁਪਤਾ ਪੰਚਕੁੱਲਾ ਅਤੇ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਸ਼੍ਰੀਮਤੀ ਪੁਨੀਤ ਰੇਖੀ ਮਾਨਸਾ ਵੱਲੋਂ 500 ਦੇ ਕਰੀਬ ਮਰੀਜਾਂ ਦਾ ਚੈਕਅੱਪ ਕਰਦਿਆਂ ਮੁਫਤ ਦਵਾਈਆਂ ਵੰਡੀਆ ਗਈਆਂ। ਇਸ ਮੌਕੇ ਡਾਕਟਰ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਿਹਤ ਦੀ ਤੰਦਰੁਸਤੀ ਲਈ ਸ਼ੁੱਧ ਹਵਾ ਪਾਣੀ ਅਤੇ ਕਸਰਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਡਾ. ਪੁਨੀਤ ਰੇਖੀ ਨੇ ਚਮੜੀ ਰੋਗਾਂ ਦੇ ਬਚਾਅ ਲਈ ਆਪਣੇ ਸੁਝਾਅ ਸਾਂਝੇ ਕੀਤੇ। ਸੰਸਥਾਂ ਦੇ ਪ੍ਰਧਾਨ ਕੌਂਸਲਰ ਪ੍ਰੇਮ ਗਰਗ ਅਤੇ ਖਜਾਨਚੀ ਰਾਜ ਕੁਮਾਰ ਬੀਰੋਕੇ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਥਾਂ ਪਿਛਲੇ 30 ਸਾਲਾਂ ਤੋਂ ਮਾਨਵਤਾ ਦੀ ਸੇਵਾ ਲਈ ਕੰਮ ਕਰਦੀ ਆ ਰਹੀ ਹੈ। ਇਸ ਖੇਤਰ ਅੰਦਰ ਲੱਖਾਂ ਲੋਕਾਂ ਨੇ ਕੈਂਪਾਂ ਰਾਹੀਂ ਲਾਭ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੀ ਇਸ ਸੰਸਥਾਂ ਨੇ ਪਹਿਲੀ ਵਾਰ ਅੱਖਾਂ ਦੇ ਮੁਫਤ ਆਪ੍ਰੇਸ਼ਨ ਕੈਂਪ ਲਗਾ ਕੇ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ। ਇਸ ਮੌਕੇ  ਚੇਅਰਮੈਨ ਅਸ਼ੋਕ ਸਿੰਗਲਾ, ਸੈਕਟਰੀ ਕਸਤੂਰੀ ਲਾਲ, ਪ੍ਰੋਜੈਕਟ ਚੇਅਰਮੈਨ ਅਮ੍ਰਿਤ ਲਾਲ, ਵਿੱਕੀ ਸਿੰਗਲਾ, ਭਾਰਤ ਭੂਸ਼ਨ, ਮੰਗਤ ਰਾਏ ਗਰਗ, ਸੁਰਿੰਦਰ ਪ੍ਰੇਮੀ, ਅਰਸ਼ਦੀਪ ਭਾਵਾ, ਜਨਕ ਰਾਜ, ਹਰਜੀਤ ਚਾਵਲਾ, ਡਾ. ਮਹਿੰਦਰ, ਰਜਿੰਦਰ ਸੋਨੂੰ ਕੋਹਲੀ ਆਦਿ ਮੌਜੂਦ ਸਨ। ਇਸ ਮੌਕੇ ਸੰਸਥਾਂ ਵੱਲੋਂ ਆਏ ਮੁੱਖ ਮਹਿਮਾਨ ਅਤੇ ਡਾਕਟਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਣਿਤ ਕੀਤਾ ਗਿਆ।

Post a Comment

0 Comments