ਬਰਨਾਲਾ ਹੰਡਿਆਇਆ, ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਜਿੱਥੇ 67,ਤਰ੍ਹਾਂ ਦੇ ਟੈਸਟ ਅਤੇ 84 ਤਰ੍ਹਾਂ ਦੀਆਂ ਦਵਾਈਆਂ ਮਿਲਣਗੀਆਂ ਲੋਕਾਂ ਨੂੰ ਮੁਫਤ-ਮੀਤ ਹੇਅਰ

 ਬਰਨਾਲਾ ਹੰਡਿਆਇਆ, ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਜਿੱਥੇ 67,ਤਰ੍ਹਾਂ ਦੇ ਟੈਸਟ ਅਤੇ 84 ਤਰ੍ਹਾਂ ਦੀਆਂ ਦਵਾਈਆਂ ਮਿਲਣਗੀਆਂ ਲੋਕਾਂ ਨੂੰ ਮੁਫਤ-ਮੀਤ ਹੇਅਰ


ਬਰਨਾਲਾ,2 ਮਾਰਚ,ਕਰਨਪ੍ਰੀਤ ਕਰਨ/-
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਕਲੀਨਿਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸਦੇ ਤਹਿਤ ਅੱਜ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਚਿੰਟੂ ਰੋਡ ਤੇ ਸਥਿਤ  ਆਮ ਆਦਮੀ ਕਲੀਨਿਕ  ਬਰਨਾਲਾ ਅਤੇ ਹੰਡਿਆਇਆ ਵਿਖੇ ਲੋਕਾਂ ਨੂੰ ਸਮਰਪਿਤ ਕੀਤੇ ਗਏ।

       ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਮੀਤ ਹੇਅਰ ਨੇ ਦੱਸਿਆ ਕਿ ਇਨ੍ਹਾਂ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਕੁੱਲ 101.22 ਲੱਖ ਰੁਪਏ ਜਾਰੀ ਕੀਤੇ ਗਏ l ਜਿਨ੍ਹਾਂ ਵਿੱਚੋਂ ਆਮ ਆਦਮੀ ਕਲੀਨਿਕ ਅਤੇ ਵੈਟਰਨਰੀ ਹਸਪਤਾਲ ਬਰਨਾਲਾ ਲਈ 33.53 ਲੱਖ ਅਤੇ ਆਮ ਆਦਮੀ ਕਲੀਨਿਕ ਹੰਡਿਆਇਆ ਲਈ 34.56 ਲੱਖ ਜਾਰੀ ਕੀਤੇ ਗਏ ਸੀ। ਪੰਜਾਬ ਵਿੱਚ 550 ਤੋਂ ਜ਼ਿਆਦਾ ਆਮ ਆਦਮੀ ਕਲੀਨਿਕ ਬਣਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ 11 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਤੇ ਅੱਜ ਦੋ ਹੋਰ ਆਮ ਆਦਮੀ ਕਲੀਨਿਕ ਲੋਕ ਅਰਪਣ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ 67 ਤਰ੍ਹਾਂ ਦੇ ਟੈਸਟ ਅਤੇ 84 ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਮੁਫਤ ਵਿੱਚ ਦਿੱਤੀਆਂ ਜਾਣਗੀਆਂ ਇਥੋਂ ਤੱਕ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਪਰਚੀ ਦੇ ਵੀ ਕੋਈ ਰੁਪਏ ਨਹੀਂ ਲੱਗਣਗੇ, ਜਿਸ ਨਾਲ ਵੱਡੇ ਸਰਕਾਰੀ ਹਸਪਤਾਲਾਂ ‘ਚ ਭੀੜ ਘੱਟ ਹੋਵੇਗੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੇਗਾ। ਹੰਡਿਆਇਆ ਵਿਖੇ ਆਮ ਆਦਮੀ ਕਲੀਨਿਕ ਬਣਨ ਨਾਲ  ਲਗਭਗ 15 ਹਜਾਰ ਦੇ ਕਰੀਬ ਦੀ ਆਬਾਦੀ ਨੂੰ ਫਾਇਦਾ ਮਿਲੇਗਾ। ਇਨ੍ਹਾ ਆਮ ਆਦਮੀ ਕਲੀਨਕਾਂ ਵਿੱਚ ਪੱਕੇ ਤੌਰ ‘ਤੇ ਡਾਕਟਰ ਉਪਲੱਬਧ ਹੋਣਗੇ ਤਾਂ ਜੋ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ                                ਬਰਨਾਲਾ ਜ਼ਿਲ੍ਹੇ ਵਿਖੇ ਹੁਣ ਤੱਕ ਕਲੀਨਿਕਾਂ ਵਿੱਚ 1 ਲੱਖ 40 ਹਜਾਰ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 60 ਹਜਾਰ ਦੇ ਕਰੀਬ ਲੈਬ ਟੈਸਟ ਮੁਫਤ ਵਿੱਚ ਕੀਤੇ ਜਾ ਚੁੱਕੇ ਹਨ।ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 16 ਕਰੋੜ ਰੁਪਏ ਮੰਨਜੂਰ ਕਰ ਦਿੱਤੇ ਗਏ ਹਨ ਅਤੇ ਇਸ ਕੰਮ ਲਈ ਕੁੱਲ 25 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾਬੰਦੀ ਬੋਰਡ ਗੁਰਦੀਪ ਸਿੰਘ ਬਾਠ,ਓ.ਐੱਸ. ਡੀ. ਹਸਨਪ੍ਰੀਤ ਭਾਰਦਵਾਜ,ਐੱਸ ਐੱਮ ਓ ਡਾਕਟਰ ਜੋਤੀ ਕੌਸ਼ਲ, ਉੱਪ ਮੰਡਲ ਮੈਜਿਸਟਰੇਟ ਬਰਨਾਲਾ ਵਰਿੰਦਰ ਸਿੰਘ, ਡੀ.ਐਸ.ਪੀ.ਕੁਲਵੰਤ ਸਿੰਘ, ਐਕਸੀਅਨ ਪੀ.ਡਬਲਿਊ.ਡੀ.ਦਵਿੰਦਰ ਪਾਲ ਸਿੰਘ, ਐੱਮ.ਸੀ. ਰੁਪਿੰਦਰ ਸਿੰਘ ਸ਼ੀਤਲ, ਇਸ਼ਵਿੰਦਰ ਜੰਡੂ, ਰੋਹਿਤ ਓਸ਼ੋ,ਜਸਪ੍ਰੀਤ ਜੱਸਾ,ਡਾਕਟਰ ਅਤੇ ਹੋਰ ਲੋਕ ਹਾਜ਼ਰ ਸਨ।

Post a Comment

0 Comments