ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿ ਬਰਨਾਲਾ ਵਲੋ 7 ਅਪ੍ਰੈਲ ਨੂੰ ਫਰੀ ਮੈਡੀਕਲ ਕੈਂਪ ਬੀ.ਐਮ.ਸੀ ਸੁਪਰਸਪੈਸ਼ਲਿਟੀ ਬਰਨਾਲਾ ਵਿਖੇ ਲਾਇਆ ਜਾਵੇਗਾ

ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿ ਬਰਨਾਲਾ ਵਲੋ  7 ਅਪ੍ਰੈਲ ਨੂੰ ਫਰੀ ਮੈਡੀਕਲ ਕੈਂਪ ਬੀ.ਐਮ.ਸੀ ਸੁਪਰਸਪੈਸ਼ਲਿਟੀ ਬਰਨਾਲਾ ਵਿਖੇ ਲਾਇਆ ਜਾਵੇਗਾ 


ਬਰਨਾਲਾ,28,ਮਾਰਚ ਕਰਨਪ੍ਰੀਤ ਕਰਨ
/-ਭਾਈ ਘਨ੍ਹੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿ ਬਰਨਾਲਾ ਵਲੋ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਦੀ ਰਹਿਨੁਮਾਈ ਹੇਠ ਹਰ ਇੱਕ ਬਿਮਾਰੀ ਦਾ ਫਰੀ ਮੈਡੀਕਲ ਕੈਂਪ 7 ਅਪ੍ਰੈਲ 2024 ਦਿਨ ਐਤਵਾਰ ਨੂੰ ਬੀ ਐਮ ਸੀ ਸੁਪਰ ਸੁਪਰਸਪੈਸ਼ਲਿਟੀ ਹਸਪਤਾਲ ਹੰਡਿਆਇਆ ਰੋੜ ਬਰਨਾਲਾ  ਵਿਖੇ ਲਾਇਆ ਜਾ ਰਿਹਾ ਹੈ ਭਾਈ ਪਰਮਜੀਤ ਸਿੰਘ ਪੰਮਾ,ਤਰਸੇਮ ਸਿੰਘ ਸਰਦਾਰ ਫੋਟੋਸਟੇਟ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਸੁਪਰ ਸਪੈਸਲਿਸਟ 19 ਡਾਕਟਰਾਂ ਦੀ ਟੀਮ ਪਹੁੰਚ ਰਹੇ ਹਨ ਕੈਂਪ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ ਮਰੀਜ਼ਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਮਰੀਜ਼ਾਂ ਦੇ ਮਹਿੰਗੇ ਟੈਸਟ,ਸਿਟੀ ਸਕੈਨ ਦਿਲ ਦੀ ਇੰਜੋਓਗਰਾਫੀ ਈ ਸੀ ਜੀ,ਅਲਟਰਾਸਾਊਂਡ 50% ਲਿਸਟ ਰੇਟਾਂ  ਤੇ ਕੀਤੇ ਜਾਣਗੇ  ਲੈਬ ਟੈਸਟਾ ਤੇ 30 ਪ੍ਰਤੀਸ਼ਤ ਛੋਟ ਦਿੱਤੀ ਜਾਵੇ ਗੀ ਲੀਵਰ ਦੀ ਫੈਬਰੋ ਸਕੈਨ ਬਿਲਕੁੱਲ ਫਰੀ ਕੀਤੀ ਜਾਵੇਗੀ  ਇਸ ਕੈਂਪ ਦਾ ਲੋੜਵੰਦ ਪਰਿਵਾਰ ਜਰੂਰ ਲਾਹਾ ਲੈਣ

Post a Comment

0 Comments