ਖੂਨਦਾਨ ਕੈਂਪ ਚ ਲੱਗਭਗ 70 ਯੁਨਿਟ ਖੂਨਦਾਨ ਚਰੰਜੀ ਲਾਲ ਜੈਨ ਨੇ ਖੂਨਦਾਨੀਆਂ ਨੂੰ ਦਿੱਤਾ ਅਸ਼ੀਰਵਾਦ

 ਖੂਨਦਾਨ ਕੈਂਪ ਚ ਲੱਗਭਗ 70 ਯੁਨਿਟ ਖੂਨਦਾਨ ਚਰੰਜੀ ਲਾਲ ਜੈਨ ਨੇ ਖੂਨਦਾਨੀਆਂ ਨੂੰ ਦਿੱਤਾ ਅਸ਼ੀਰਵਾਦ

 


ਬੁਢਲਾਡਾ 10 ਮਾਰਚ ( ਦਵਿੰਦਰ ਸਿੰਘ ਕੋਹਲੀ) ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ ਵੱਲੋਂ ਇੰਦਰਾ ਗਾਂਧੀ ਕਾਲਜ ਰਾਮਲੀਲਾ ਗਰਾਊਡ ਬੁਢਲਾਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸਦੇ ਮੁਖ ਮਹਿਮਾਨ ਵਜੋਂ ਚਰੰਜੀ ਲਾਲ ਜੈਨ ਸ਼ਾਮਲ ਹੋਏ ਉਨ੍ਹਾਂ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆ ਕਿਹਾ ਕਿ ਖੂਨਦਾਨ ਕਰਨਾ ਇੱਕ ਬਹੁਤ ਹੀ ਉਤਮ ਕਾਰਜ ਹੈ। ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਨਵਤਾ ਦੀ ਸੇਵਾ ਲਈ ਲਗਾਏ ਜਾ ਰਹੇ ਅਜਿਹੇ ਕੈਂਪਾਂ ਚ ਵਧ ਚੜ ਕੇ ਭਾਗ ਲੈਦਿਆਂ ਖੂਨ ਦਾਨ ਕਰਨ ਜਿਹੇ ਪੁੰਨ ਲਈ ਲਈ ਕੋਈ ਵੀ ਅਜਿਹਾ ਮੌਕਾ ਖੂੰਝਣ ਨਾ ਦੇਣ । ਪ੍ਰੀਸ਼ਦ ਪ੍ਰਧਾਨ ਇੰਜ ਅਮਿਤ ਜਿੰਦਲ ਤੇ ਪ੍ਰਜੈਕਟ ਚੇਅਰਮੈਨ ਮਹਿੰਦਰ ਪਾਲ ਨੇ ਦੱਸਿਆ ਕਿ ਇਸ ਕੈਂਪ ਚ ਲੱਗਭਗ 70 ਯੂਨਿਟ ਖੂਨਦਾਨ ਕੀਤਾ ਉਨ੍ਹਾਂ ਇਸ ਕੈਂਪ ਲਈ ਸਹਿਯੋਗ ਕਰਨ ਵਾਲੇ ਸਮੂਹ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਹਿਯੋਗ ਦੀ ਆਸ ਕੀਤੀ। ਨੌਜਵਾਨਾ ਵਿਚੋ ਸਭ ਤੋ ਛੋਟੇ ਡੋਨਰ ਸੁਭਮ ਮਿੱਤਲ ਨੂੰ ਸੰਸਥਾ ਨੇ ਵਧਾਈ ਵੀ ਦਿਤੀ ਅਤੇ ਮਹਿਲਾ ਦਿਸਵ ਦੇ ਮੌਕੇ ਤੇ ਮਹਿਲਾ ਵੱਲੋ ਵੀ ਖੂਨਦਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸਾਰੇ ਅਹੁੱਦੇਦਾਰ ਤੇ ਮੈਬਰਾਂ ਦਾ ਸਹਿਯੋਗ ਰਿਹਾ। ਫੋਟੋ ਈ ਮੇਲ ਕੀਤੀ ਹੈ ਜੀ

Post a Comment

0 Comments