ਸਟੇਟ ਐਵਾਰਡੀ ਸ. ਭੋਲਾ ਸਿੰਘ ਵਿਰਕ ਵੱਲੋਂ 8ਵਾਂ ਵਿਰਸਾ ਸੰਭਾਲ ਵਿਰਾਸਤੀ ਮੇਲਾ ਕਰਵਾਉਣ ਦੀ ਸਲਾਘਾ

ਸਟੇਟ ਐਵਾਰਡੀ ਸ. ਭੋਲਾ ਸਿੰਘ ਵਿਰਕ ਵੱਲੋਂ 8ਵਾਂ ਵਿਰਸਾ ਸੰਭਾਲ ਵਿਰਾਸਤੀ ਮੇਲਾ ਕਰਵਾਉਣ ਦੀ ਸਲਾਘਾ


ਬਰਨਾਲਾ,1 ਮਾਰਚ (ਕਰਨਪ੍ਰੀਤ ਕਰਨ )
-ਸਟੇਟ ਐਵਾਰਡੀ ਸ. ਭੋਲਾ ਸਿੰਘ ਵਿਰਕ ਵੱਲੋਂ 30 ਮਾਰਚ ਨੂੰ ਬਰਨਾਲਾ ਵਿਖੇ ਕਰਵਾਏ ਜਾ ਰਹੇ 8ਵੇਂ ਵਿਰਸਾ ਸੰਭਾਲ ਵਿਰਾਸਤੀ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਉਲੀਕੀ ਰੂਪ ਰੇਖਾ ਸੰਬੰਧੀ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਇਸ ਵਿਰਾਸਤੀ ਮੇਲੇ ਨੂੰ ਚਾਰ ਚੰਨ ਲਾਉਣ ਲਈ ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਪਹੁੰਚ ਰਹੇ ਹਨ ਉਹ ਆਪਣੇ ਗਾਏ ਸੱਭਿਆਚਾਰਕ ਗਾਣਿਆ ਨਾਲ ਦਰਸਕਾਂ ਦਾ ਮਨੋਰੰਜਨ ਕਰਨਗੇ। ਇਸ ਵਿਰਾਸਤੀ ਮੇਲੇ ਦੀ ਸਲਾਘਾ ਕਰਦੇ ਨੂੰ ਹੋਏ ਉਨ੍ਹਾਂ ਕਿਹਾ ਕਿ ਇਸ ਵਿਰਸਾ ਸੰਭਾਲ ਵਿਰਾਸਤੀ ਮੇਲੇ ਵਿੱਚ ਵਿਸ਼ੇਸ ਤੌਰ 'ਤੇ ਗੱਤਕਾ, ਘੋਲ ਮੁਕਾਬਲੇ, ਗਿੱਧਾ, ਭੰਗੜਾ ਅਤੇ ਦਸਤਾਰ ਮੁਕਾਬਲੇ, ਕਬੱਡੀ ਦੇ ਮੈਚ ਕਰਵਾਉਣ ਨਾਲ ਸਾਡੀ ਨੌਜਵਾਨੀ 'ਚ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ ਤੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਸ. ਵਿਰਕ ਨੇ ਕਿਹਾ ਕਿ ਅੱਜ ਸਾਨੂੰ ਸਖ਼ਤ ਲੋੜ ਹੈ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਉਣ ਦੀ ਇਸ ਲਈ ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ           ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵੱਡਾ ਉੱਪਰਲਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਨੂੰ ਵੱਡੇ ਇਨਾਮ ਦੇ ਕੇ ਨਿਵਾਜਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੇ ਪੰਜਾਬ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾਉਣ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਮੇਲੇ ਵਿੱਚ ਪੰਜਾਬ ਦਾ ਪੁਰਾਤਨ ਸੱਭਿਆਚਾਰ ਅਤੇ ਅਲੋਪ ਹੋ ਰਹੇ ਪੁਰਾਤਨ ਪਹਿਰਾਵੇ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਇਹ ਮੇਲਾ ਬੜੀ ਧੂਮ-ਧਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਕਰਵਾਉਣਾ ਇੱਕ ਬਹੁਤ ਵੱਡਾ ਉਪਰਾਲਾ ਹੈ। ਇਸ ਸਮੇਂ ਵਿਰਸਾ ਸੰਭਾਲ ਵਿਰਾਸਤ ਮੇਲੇ ਦੇ ਸਰਪ੍ਰਸਤ ਅਮਨਦੀਪ ਸਿੰਘ ਰਾਠੌੜ ਵੱਲੋਂ ਸ. ਭੋਲਾ ਸਿੰਘ ਵਿਰਕ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Post a Comment

0 Comments