ਪੰਜਾਬ ਦੀ ਸਿਆਸਤ ਚ ਵੱਡਾ ਧਮਾਕਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਅਤੇ 'ਆਪ' ਦੇ ਐਲਾਨੇ 8 ਉਮੀਦਵਾਰ ਬਦਲਣ ਦੇ ਸੰਕੇਤ ਦਿੱਤੇ

 ਪੰਜਾਬ ਦੀ ਸਿਆਸਤ ਚ ਵੱਡਾ ਧਮਾਕਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਅਤੇ 'ਆਪ' ਦੇ ਐਲਾਨੇ 8 ਉਮੀਦਵਾਰ ਬਦਲਣ ਦੇ ਸੰਕੇਤ ਦਿੱਤੇ 

ਬਰਨਾਲਾ,18,ਮਾਰਚ(ਕਰਨਪ੍ਰੀਤ ਕਰਨ)-
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਵੱਡਾ ਦਾਅਵਾ ਕਰਦਿਆਂ ਇਕ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਜਿਸ ਰਾਹੀਂ ਕਈਆਂ ਦੇ ਮੱਥਿਆਂ ਤੇ ਤਰੇਲੀਆਂ ਤੇ ਕਈਆਂ ਲਈ ਇਕ ਪੈਗਾਮ ਦਾ ਕੱਮ ਕੀਤਾ ਕੀਤਾ ਹੈ। 

           ਉਨ੍ਹਾਂ ਕਿਹਾ ਕਿ ਕੱਲ੍ਹ ਦਿੱਲੀ ਵਿਚ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਗੱਠਜੋੜ ਦੀ ਗੱਲ ਤੁਰੀ ਹੈ। ਜਾਖੜ ਨੇ ਆਖਿਆ ਹੈ ਕਿ 'ਆਪ' ਦੇ ਐਲਾਨੇ 8 ਉਮੀਦਵਾਰ ਬਦਲੇ ਜਾਣਗੇ, ਕਿਓਂਕਿ ਉਹਨਾਂ ਦੀ ਗ੍ਰਾਉੰਡ ਰਿਪੋਰਟ ਬਹੁਤੀ ਚੰਗੀ ਨਹੀਂ ਹੋਸ਼ਿਆਰਪੂਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਰਾਜ ਕੁਮਾਰ ਚੱਬੇਵਾਲ ਦਾ ਆਪ ਚ ਜਾਣਾਂ  ਵੀ ਇਸੇ ਗਠਜੋੜ ਦਾ ਹਿੱਸਾ ਹੈ ਤੇ ਪਰਦੇ ਪਿੱਛੇ ਚੱਲ ਰਹੀ ਲੁਕਣਮੀਟੀ ਜਲਦ ਜੱਗ ਜਾਹਿਰ ਹੋ ਜਾਵੇਗੀ  ਕਿਉਂਕਿ ਦਿੱਲੀ ਵਿਚ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਦੀ ਗੱਲ ਚੱਲ ਰਹੀ ਹੈ।

Post a Comment

0 Comments