ਓਸਵਾਲ ਟਾਊਨਸ਼ਿਪ ਬਰਨਾਲਾ ਵਿਖੇ ਅਭੈ ਓਸਵਾਲ ਜੀ ਦਾ 8ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ਓਸਵਾਲ ਟਾਊਨਸ਼ਿਪ ਬਰਨਾਲਾ ਵਿਖੇ ਅਭੈ ਓਸਵਾਲ ਜੀ ਦਾ 8ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ 

ਓਸਵਾਲ ਪਲਾਟ ਧਾਰਕਾਂ ਸਮੇਤ ਪ੍ਰਾਪਰਟੀ ਡੀਲਰਾਂ ਨੇ ਕੀਤੀ ਸਿਰਕਤ 


ਬਰਨਾਲਾ,29 ,ਮਾਰਚ ਕਰਨਪ੍ਰੀਤ ਕਰਨ /
ਬਰਨਾਲਾ ਚ ਅਭੈ ਓਸਵਾਲ ਟਾਊਨਸ਼ਿਪ ਵਲੋਂ 58,ਏਕੜ ਚ ਆਲੀਸ਼ਾਨ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਪ੍ਰੋਜੈਕਟ ਵਿਖੇ ਸੰਸਥਾਪਕ ਅਭੈ ਓਸਵਾਲ ਜੀ ਦਾ 8ਵਾਂ ਸ਼ਰਧਾਂਜਲੀ ਸਮਾਗਮ ਸਮੇਂ ਹਵਨ ਯੱਗ ਕਰਵਾਇਆ ਗਿਆ ਜਿਸ ਵਿਚ ਪਲਾਟ ਧਾਰਕਾਂ ਸਮੇਤ ਪ੍ਰਾਪਰਟੀ ਡੀਲਰਾਂ ਨੇ  ਸਿਰਕਤ ਕੀਤੀ ਜਿੰਨਾ ਦਾ ਓਸਵਾਲ ਟਾਊਨਸ਼ਿਪ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਸਮੇਂ ਡਾਕਟਰ ਗਗਨਦੀਪ ਸਿੰਘ ਜਿਲਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸਨ ਸਮੇਤ ਪ੍ਰੋਜੈਕਟ ਹੈੱਡ ਬਲਵਿੰਦਰ ਸ਼ਰਮਾ,ਸ਼੍ਰੀ ਆਸ਼ੂਤੋਸ਼ ਭਾਰਦਵਾਜ ,ਕਲੋਨਾਈਜਰ ਰੁਪਿੰਦਰ ਆਹਲੂਵਾਲੀਆ,ਰਾਜ ਧੌਲਾ ,ਨਿਸ਼ੂ ਮੋਦੀ ਵਿਜੇ ਕੁਮਾਰ ਨੇ ਹਾਜਰੀ ਭਰੀ ਅਤੇ , ਉਹਨਾਂ ਵਲੋਂ ਪਾਏ ਸਮਾਜਿਕ ਤੇ ਵਪਾਰਕ ਪੂਰਨਿਆਂ ਨੂੰ ਯਾਦ ਕੀਤਾ ਗਿਆ ! ਸਭ ਤੋਂ ਪਹਿਲਾਂ ਪੰਡਿਤ ਜੀ ਵਲੋਂ ਉਹਨਾਂ ਦੀ ਪ੍ਰਤਿਮਾ ਦੇ ਸਨਮੁਖ ਉਹਨਾਂ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ ਇਸ ਉਪਰੰਤ ਹਵਨ ਯੱਗ ਅਰਾਧਨਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ !

    ਇਸ ਮੌਕੇ ਉਹਨਾਂ ਦੇ ਸਮਕਾਲੀ ਅਤੇ ਫਾਇਨੈਂਸ ਸੈਕਟਰੀ ਅਭੈ ਓਸਵਾਲ ਟਾਊਨਸ਼ਿਪ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਅਭੈ ਓਸਵਾਲ ਵਲੋਂ ਵੱਡੇ ਵਿਜਿਨ ਸਮਾਜਿਕ ਤੇ ਵਪਾਰਕ ਤੋਰ ਤੇ ਲਏ ਫੋਰਨ ਰੂਸ ਵਿਚ ਸੋਲਰ ਐਨਰਜੀ ਦੀ ਖੋਜ ਸੰਬੰਧੀ ਗਏ ਸਾਂ  ਜਿੰਨਾ ਨੂੰ ਉਹਨਾਂ ਪੂਰਾ ਵੀ ਕੀਤਾ ਅੰਤਲੇ ਸਮੇਂ ਮਾਸਕੋ ਵਿਖੇ ਮੈਂ ਉਹਨਾਂ ਦੇ ਨਾਲ ਮੌਜੂਦ ਸਾਂ ਉਹਨਾਂ ਵਲੋਂ ਲੁਧਿਆਣਾ ਚ ਡਾਬਾ ਰੋਡ ਤੇ 1500  ਪਰਿਵਾਰਾਂ ਲਈ ਬਣਾ ਕੇ ਦਿੱਤਾ ਰੈਣ ਬਸੇਰਾ ਅੱਜ ਵੀ ਉਹਨਾਂ ਦੇ ਸਮਾਜਿਕ ਕਾਰਜਾਂ ਦੀ ਗਵਾਹੀ ਭਰਦਾ ਹੈ ਉਹਨਾਂ ਦੇ ਧਰਮਪਤਨੀ ਅਰੁਣਾ ਓਸਵਾਲ ਦਿਨ ਰਾਤ ਪੂਰੇ ਉਹਨਾਂ ਦੇ ਸੁਪਨਿਆਂ ਨੂੰ ਦੇਖ ਰਹੇ ਹਨ ਉਹਨਾਂ ਦਾ ਜੀਵਨ ਵੱਡਾ ਗਤੀਸ਼ੀਲ ਆਸ਼ਾਵਾਦੀ ਤੇ ਮੇਹਨਤੀ ਸੀ ਜਿੰਨ ਆਡੇ ਪਾਏ ਪੂਰਨਿੰਆਂ ਸਦਕਾ ਅੱਜ ਓਸਵਾਲ ਪਰਿਵਾਰ ਵੱਧ ਫੁਲ ਰਿਹਾ ਹੈ ! ਇਸ ਮੌਕੇ  ਅਭੈ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ ਨੇ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ ਉਹਨਾਂ ਦੇ ਸੁਪਨਿਆਂ ਦਾ ਹੀ ਪ੍ਰੋਜੈਕਟ ਹੈ ਜਿੱਥੇ ਅੱਜ ਸਾਰੇ ਰਲ ਮਿਲ ਕੇ ਉਹਨਾਂ ਦਾ 8ਵਾਂ ਸ਼ਰਧਾਂਜਲੀ ਸਮਾਗਮ ਹਵਨ ਯੱਗ ਰਾਹੀਂ ਸ਼ਰਧਾ ਨਾਲ ਕਰਵਾਇਆ ਗਿਆ ਹੈ ! ਉਹਨਾਂ ਵਲੋਂ ਲੁਧਿਆਣਾ ਚ ਸੈਂਟਰ ਗ੍ਰੀਨ ਅਤੇ ਬਰਨਾਲਾ ਚ ਅਭੈ ਓਸਵਾਲ ਦੇ ਲਏ ਸੁਪਨਿਆਂ ਨੂੰ ਓਸਵਾਲ ਪਰਿਵਾਰ ਤੇ ਸਾਡੀ ਪੂਰੀ ਟੀਮ ਤਨਦੇਹੀ ਨਾਲ ਪੂਰਾ ਕਰਨ ਚ ਲੱਗੀ ਹੈ ! ਇਸ ਮੌਕੇ ਲਾਵਿਸ਼ ਕੁਮਾਰ ਜਗਤਾਰ  ਸਿੰਘ ਜਟਾਣਾ,ਹਰਪ੍ਰੀਤ ਕੌਰ ,ਕਿਰਨਪ੍ਰੀਤ ਕੌਰ,ਸੰਜੇ ਤਾਇਲ.ਰਾਹੁਲ ਕੁਮਾਰ ਸਮੇਤ ਵੱਡੀ ਗਿਣਤੀ ਚ ਸਹਿਰੀ ਹਾਜਿਰ ਸਨ !

Post a Comment

0 Comments