ਮਾਤਾ ਜਰੀਨਾ ਬੇਗਮ ਨੂੰ ਮੁਸਲਿਮ ਸਮੁਦਾਇ ਸਮੇਤ ਧਾਰਮਿਕ,ਸਮਾਜਿਕ, ਰਾਜਨੀਤਕ,ਪੁਲਿਸ ਤੇ ਸਿਵਿਲ ਪ੍ਰਸ਼ਾਸ਼ਨ ਸਹਿਰੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ

 ਮਾਤਾ ਜਰੀਨਾ ਬੇਗਮ ਨੂੰ ਮੁਸਲਿਮ ਸਮੁਦਾਇ ਸਮੇਤ ਧਾਰਮਿਕ,ਸਮਾਜਿਕ, ਰਾਜਨੀਤਕ,ਪੁਲਿਸ ਤੇ ਸਿਵਿਲ ਪ੍ਰਸ਼ਾਸ਼ਨ ਸਹਿਰੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ


ਬਰਨਾਲਾ,1 ਮਾਰਚ , (ਕਰਨਪ੍ਰੀਤ ਕਰਨ )
-ਪਿਛਲੇ ਦਿਨੀਂ ਪੱਤਰਕਾਰ ਮਹਿਮੂਦ ਮਨਸੂਰੀ ਦੇ ਮਾਤਾ ਜਰੀਨਾ ਬੇਗਮ (85) ਦਾ ਇੰਤਕਾਲ ਹੋ ਗਿਆ ਸੀ | ਉਨ੍ਹਾ ਦੇ ਇੰਤਕਾਲ 'ਤੇ ਪਰਿਵਾਰ ਵੱਲੋਂ ਮਾਤਾ ਜਰੀਨਾ ਬੇਗਮ ਜੀ ਦੀ ਆਤਮਿਕ ਸ਼ਾਂਤੀ ਲਈ ਰਸਮ-ਏ-ਕੁਲ ਦੁਆ ਗੋਬਿੰਦ ਬਨਾਰਸੀ ਟਰੱਸਟ ਧਰਮਸ਼ਾਲਾ ਬਰਨਾਲਾ ਵਿਖੇ ਕਰਵਾਈ ਗਈ | ਜਿੱਥੇ ਮਾਤਾ ਜਰੀਨਾ ਬੇਗਮ ਜੀ ਦੀ ਆਤਮਿਕ ਸ਼ਾਂਤੀ ਲਈ ਮੌਲਵੀ ਸਾਹਿਬ ਵੱਲੋਂ ਦੁਆ ਕਰਵਾਈ ਗਈ | ਮਾਤਾ ਜਰੀਨਾ ਬੇਗਮ ਨੂੰ ਮੁਸਲਿਮ ਸਮੁਦਾਇ ਸਮੇਤ ਧਾਰਮਿਕ,ਸਮਾਜਿਕ,ਰਾਜਨੀਤਕ ਸਹਿਰੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਇਸ ਦੌਰਾਨ ਪੱਤਰਕਾਰ ਮਹਿਮੂਦ ਮਨਸੂਰੀ ਨਾਲ ਭਾਜਪਾ ਦੇ ਸੂਬਾ ਸ.ਕੇਵਲ ਸਿੰਘ ਢਿੱਲੋ,ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ,ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ, ਆਈਓਐਲ ਦੇ ਐਮਡੀ ਵਰਿੰਦਰ ਗੁਪਤਾ, ਅਕਾਲੀ ਦਲ ਦੇ ਕੁਲਵੰਤ ਸਿੰਘ ਕੰਤਾ, ਆਸਥਾ ਇੰਨਕਲੇਵ ਦੇ ਐਮਡੀ ਦੀਪਕ ਸੋਨੀ, ਏਜੀਟੀਐਫ਼ ਦੇ ਏ.ਆਈ.ਜੀ ਸ਼੍ਰੀ ਸੰਦੀਪ ਗੋਇਲ, ਐਸ.ਐਸ.ਪੀ.ਸੰਦੀਪ ਕੁਮਾਰ ਮਲਿਕ, ਸੀ.ਆਈ.ਏ ਸਟਾਫ਼ ਦੇ ਇੰਸਪੈਕਟਰ ਬਲਜੀਤ ਸਿੰਘ,ਡੀਐਸਪੀ ਵਿਜੀਲੈਂਸ ਪਟਿਆਲਾ ਮੈਡਮ ਜਸਵਿੰਦਰ ਕੌਰ, ਠੇਕੇਦਾਰ ਗੁਰਜੀਤ ਸਿੰਘ ਸ਼ੈਂਟੀ,ਸਬ ਇੰਸਪੈਕਟਰ ਗੁਰਮੇਲ ਸਿੰਘ, ਟਰੈਫ਼ਿਕ ਇੰਚਾਰਜ਼ ਜਸਵਿੰਦਰ ਸਿੰਘ ਢੀਡਸਾ, ਇੰਸਪੈਕਟਰ ਹਰਵਿੰਦਰ ਸਿੰਘ ਬਾਬਾ, ਏਐਸਆਈ ਗੁਰਚਰਨ ਸਿੰਘ,ਸਮੂਹ ਪੱਤਰਕਾਰ ਭਾਈਚਾਰਾ,ਧਾਰਮਿਕ, ਸਮਾਜਿਕ, ਵਪਾਰਿਕ ਅਤੇ ਹੋਰ ਸੰਗਠਨਾ ਦੇ ਨੁੰਮਾਇੰਦਿਆਂ ਵੱਲੋਂ ਮਾਤਾ ਜੀ ਦੇ ਇੰਤਕਾਲ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |

Post a Comment

0 Comments