ਸੰਤ ਨਿਰੰਕਾਰੀ ਸਤਸੰਗ ਭਵਨ ਬਰਨਾਲਾ ਵਿੱਖੇ ਵਿਸ਼ਾਲ ਖੂਨ ਦਾਨ ਕੈਂਪ ਆਯੋਜਿਤ

 ਸੰਤ ਨਿਰੰਕਾਰੀ ਸਤਸੰਗ ਭਵਨ ਬਰਨਾਲਾ ਵਿੱਖੇ ਵਿਸ਼ਾਲ ਖੂਨ ਦਾਨ ਕੈਂਪ ਆਯੋਜਿਤ

ਡਾ. ਸ਼ੈਫਾਲੀ ਦੀ ਟੀਮ ਵੱਲੋਂ 12 ਮਹਿਲਾਵਾਂ ਸਮੇਤ 114 ਯੂਨਿਟ ਖੂਨ ਇਕੱਠੇ ਕੀਤੇ ਗਏ।


ਬਰਨਾਲਾ,9,ਮਾਰਚ ਕਰਨਪ੍ਰੀਤ ਕਰਨ  
-ਮਾਨਵ ਹੋ ਮਾਨਵ ਨੂੰ ਪਿਆਰਾ, ਇਕ ਦੂਜੇ ਦਾ ਬਣੇ ਸਹਾਰਾ ਦੇ ਸੰਦੇਸ਼ ਤਹਿਤ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਸਦਕਾ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਸੰਗਰੂਰ ਜ਼ੋਨ ਦੇ ਜ਼ੋਨਲ ਇੰਚਾਰਜ ਸ਼੍ਰੀ ਵੀ.ਸੀ. ਲੂਥਰਾ ਅਤੇ ਬਰਨਾਲਾ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਗੁਰਦੀਪ ਸਿੰਘ ਬਾਠ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਸਰਕਾਰੀ ਹਸਪਤਾਲ ਬਰਨਾਲਾ ਦੇ ਹਾਊਸ ਸਰਜਨ ਡਾ. ਸ਼ੈਫਾਲੀ ਦੀ ਟੀਮ ਵੱਲੋਂ 12 ਮਹਿਲਾਵਾਂ ਸਮੇਤ 114 ਯੂਨਿਟ ਖੂਨ ਇਕੱਠੇ ਕੀਤੇ ਗਏ।

   ਗੁਰਦੀਪ ਸਿੰਘ ਬਾਠ ਨੇ ਕਿਹਾ ਅਸੀ ਸੰਤ ਨਿਰੰਕਾਰੀ ਮਿਸ਼ਨ ਦੇ ਅਤਿ ਧੰਨਵਾਦੀ ਹਾਂ ਜੀ ਮਾਨਵਤਾ ਦੀ ਸੇਵਾ ਵਿੱਚ ਇਹ ਖੂਨ ਦਾਨ ਕੈਂਪ ਲਗਾ ਰਹੇ ਹਨ। ਨਿਰੰਕਾਰੀ ਮਿਸ਼ਨ ਸਮਾਜਿਕ ਕਮਾਂ ਵਿੱਚ ਹਮੇਸ਼ਾ ਮੂਹਰੇ ਰਹਿਦਾ ਹੈ। ਫਿਰ ਚਾਹੇ ਓਹ ਖੂਨਦਾਨ ਕੈਂਪ ਹੋਣ, ਸਫ਼ਾਈ ਮੁਹਿੰਮ ਹੋਵੇ ਜਾਂ ਕੁਛ ਦਿਨ ਪਹਿਲਾ ਹੀ ਅਸੀਂ ਅੰਮ੍ਰਿਤ ਪ੍ਰੋਜੈਕਟ ਵੀ ਦੇਖਣ ਨੂੰ ਮਿਲਿਆ ਕੇ ਕਿਵੇਂ ਮਿਸ਼ਨ ਮਾਨਵਤਾ ਦੀ ਭਲਾਈ ਲਈ ਹਮੇਸ਼ਾ ਤਿਆਰ ਰਹਿਦਾ ਹੈ।

         ਜ਼ੋਨਲ ਇੰਚਾਰਜ ਵੀ.ਸੀ. ਲੂਥਰਾ ਜੀ ਨੇ ਦੱਸਿਆ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਹਮੇਸ਼ਾ ਹੀ ਮਾਨਵ ਸੇਵਾ ਨੂੰ ਪਹਿਲ ਦੇਣ ਦਾ ਉਪਦੇਸ਼ ਦਿੱਤਾ ਹੈ ਉਨ੍ਹਾਂ ਕਿਹਾ ਕਿ ਮਨੁੱਖੀ ਖੂਨ ਦਾ ਇੱਕੋ ਇੱਕ ਬਦਲ ਮਨੁੱਖੀ ਖੂਨ ਹੈ। ਇਸ ਲਈ ਇੱਕ ਖੂਨਦਾਨੀ ਖੂਨਦਾਨ ਕਰਕੇ ਦੂਜਿਆਂ ਦੀ ਜਾਨ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨ ਵਿਚ ਸਰਗਰਮੀ ਨਾਲ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਦੇ ਕਥਨ ‘ਲਹੂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ, ਨਾਲੀਆਂ ਵਿੱਚ ਨਹੀਂ’ ਨੂੰ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਹਰ ਨਿਰੰਕਾਰੀ ਸ਼ਰਧਾਲੂ ਅੱਗੇ ਤੋਰ ਰਿਹਾ ਹੈ।ਇਸ ਮੌਕੇ ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਖੂਨਦਾਨੀਆਂ, ਵੱਖ ਵੱਖ ਬ੍ਰਾਂਚ ਤੋਂ ਆਏ ਹੋਏ ਮੁੱਖੀ ਸੰਯੋਜਕ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Post a Comment

0 Comments