ਜਿਲਾ ਮੋਗਾ ਦੇ ਸਾਬਕਾ ਸੈਨਿਕ ਸੰਗਠਨ ਹੋਏ ਇਕਜੁੱਟ

 ਜਿਲਾ ਮੋਗਾ ਦੇ ਸਾਬਕਾ ਸੈਨਿਕ ਸੰਗਠਨ ਹੋਏ ਇਕਜੁੱਟ

 ਸਾਬਕਾ ਸੈਨਿਕ ਸੰਯੁਕਤ ਕਮੇਟੀ ਦਾ ਹੋਇਆ ਗਠਨ ਤੇ ਕਾਰਜਕਾਰਨੀ ਕਮੇਟੀ : ਐਲਾਨੀ


ਮੋਗਾ : 10 ਮਾਰਚ ਕੈਪਟਨ ਸੁਭਾਸ਼ ਚੰਦਰ ਸ਼ਰਮਾ
=ਸਾਬਕਾ ਸੈਨਿਕਾਂ ਦੇ ਵਿਸ਼ੇਸ਼ ਪ੍ਰਤੀਨਿਧੀ ਸੂਬੇਦਾਰ ਜਗਜੀਤ ਸਿੰਘ [ਸੇਵਾਮੁਕਤ] ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ। ਉਨਾਂ ਦੱਸਿਆ ਕਿ  ਜਿਲਾ ਮੋਗਾ ਦੇ ਵੱਖ ਵੱਖ ਸਾਬਕਾ ਸੈਨਿਕਾਂ ਸੰਗਠਨਾਂ  ਦੇ ਮੁੱਖੀਆਂ ਤੇ ਉਨ੍ਹਾਂ ਦੀਆਂ ਕਾਰਜਕਾਰੀ ਕਮੇਟੀਆਂ ਦੀ ਵਿਸ਼ੇਸ਼ ਮੀਟਿੰਗ ਮੋਗਾ ਵਿਖੇ ਹੋਈ। ਜਿਸ ਵਿੱਚ ਸਾਬਕਾ ਸੈਨਿਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਸ਼ੇਸ਼ ਤੋਰ ਤੇ ਚਰਚਾ ਹੋਈ। ਸਰਬਸੰਮਤੀ ਨਾਲ ਸਾਬਕਾ ਸੈਨਿਕਾਂ ਦੇ ਵੱਖ ਵੱਖ ਸੰਗਠਨਾਂ ਨੂੰ ਇਕਜੁੱਟ ਕਰਕੇ ਸੰਗਠਨ ਦਾ ਨਾਂ ਸਾਬਕਾ ਸੈਨਿਕ ਸੰਯੁਕਤ ਕਮੇਟੀ ਜਿਲਾ ਮੋਗਾ ,ਸੰਗਠਨ ਦੇ ਸਵਿਧਾਨ ਨਿਯਮ ਤੇ ਸ਼ਰਤਾਂ ਤੇ ਉਕਤ ਕਮੇਟੀ ਦੀ ਕਾਰਜਕਾਰੀ ਕਮੇਟੀ ਦਾ ਰਸਮੀ ਤੋਰ ਤੇ ਐਲਾਨ ਕੀਤਾ। ਜਿਸ ਵਿੱਚ ਸੂਬੇਦਾਰ ਜਗਜੀਤ ਸਿੰਘ, ਕੈਪਟਨ ਬਿੱਕਰ ਸਿੰਘ, ਕੈਪਟਨ ਪ੍ਰਤਾਪ ਸਿੰਘ, ਕੈਪਟਨ ਜਗਰਾਜ ਸਿੰਘ, ਕੈਪਟਨ ਅਮਰਜੀਤ ਸਿੰਘ,ਸੂਬੇਦਾਰ ਹਰਦੀਪ ਸਿੰਘ ਗਿੱਲ,ਕੈਪਟਨ ਸੁਰਜੀਤ ਸਿੰਘ ,ਵੈਟਰਨ ਮਨਜਿੰਦਰ ਸਿੰਘ ਤੇ ਕੈਪਟਨ ਸੁਭਾਸ਼ ਚੰਦਰ ਸ਼ਰਮਾ ਹੋਰਾਂ ਨੂੰ ਮੈਂਬਰਾਂਨ ਵਲੌਂ ਹਾਰ ਪਹਿਣਾ ਕੇ ਸਨਮਾਨਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਕਮੇਟੀ ਦੇ ਸਾਰੇ ਮੈਂਬਰਾਂਨ ਵਲੋਂ ਮੀਟਿੰਗ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਡਿਫੈਂਸ ਪੈਨਸ਼ਨਰਾਂ ਹਿੱਤ ਲਈ ਤਨ ਦੇਹੀ ਨਾਲ ਕੰਮ ਕਰਨਗੇ। ਸੂਬੇਦਾਰ ਜਗਜੀਤ ਸਿੰਘ ਤੇ ਉਨ੍ਹਾਂ ਦੇ ਸੰਗਠਨ ਨੇ ਉਕਤ ਮੀਟਿੰਗ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਹਾਜ਼ਰੀਨ ਨੇ ਮੀਟਿੰਗ ਦੀ ਸ਼ਲਾਘਾ ਕਰਦਿਆਂ ਰਿਫਰੈਸ਼ਮੈਂਟ ਦਾ ਅਨੰਦ ਮਾਣਿਆ।

Post a Comment

0 Comments