ਕਾਲਾ ਮੋਤੀਆਂ ਬਾਰੇ ਜਾਗਰੂਕਤਾ ਹੋਣੀਂ ਬਹੁਤ ਜਰੂਰੀ : ਸਿਵਲ ਸਰਜਨ ਡਾ. ਰਾਜੇਸ਼ ਅੱਤਰੀ

ਕਾਲਾ ਮੋਤੀਆਂ ਬਾਰੇ ਜਾਗਰੂਕਤਾ ਹੋਣੀਂ ਬਹੁਤ ਜਰੂਰੀ : ਸਿਵਲ ਸਰਜਨ ਡਾ. ਰਾਜੇਸ਼ ਅੱਤਰੀ 

ਵਿਸ਼ਵ ਗੁਲੂਕੋਮਾ ਦਿਵਸ' (ਕਾਲਾ ਮੋਤੀਆ ਦਿਵਸ) ਮੌਕੇ ਕੀਤਾ ਜਾਗਰੂਕਤਾ ਬੈਨਰ ਜਾਰੀ ਕੀਤਾ


ਮੋਗਾ 12 ਮਾਰਚ ਕੈਪਟਨ ਸੁਭਾਸ਼ ਚੰਦਰ ਸ਼ਰਮਾ 
= ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਵਲੋਂ 'ਵਿਸ਼ਵ ਗੁਲੂਕੋਮਾ ਦਿਵਸ' (ਕਾਲਾ ਮੋਤੀਆ ਦਿਵਸ) ਮੌਕੇ ਅੱਜ ਮੋਗਾ ਵਿੱਖੇ ਇਕ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਕਿਹਾ ਕਿ ਕਾਲਾ ਮੋਤੀਆ  ਅੱਖਾਂ ਦਾ ਗੰਭੀਰ ਰੋਗ ਹੈ ਇਸ ਰੋਗ ਬਾਰੇ ਕੋਈ ਵੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ ।ਸਹਾਇਕ ਸਿਵਲ ਸਰਜਨ ਡਾਕਟਰ  ਡੀ ਪੀ ਸਿੰਘ ਨੇ ਦੱਸਿਆ ਕਿ ਕਾਲਾ ਮੋਤੀਆ ਅੱਖਾਂ ਦੀ ਆਮ ਸਮੱਸਿਆ ਹੈ, ਜੋ ਉਮਰ ਵਧਣ ਦੇ ਨਾਲ ਵਧੇਰੇ ਲੋਕਾਂ 'ਚ ਹੋ ਜਾਂਦੀ ਹੈ ਪਰ ਸਹੀ ਸਮੇਂ 'ਤੇ ਪਹਿਚਾਣ ਕਰ ਲੈਣ 'ਤੇ ਬਚਾਅ ਕੀਤਾ ਜਾ ਸਕਦਾ ਹੈ। ਉਮਰ ਵਧਣ 'ਤੇ ਪੁਰਾਣੀਆਂ ਕੋਸ਼ਿਕਾਵਾਂ ਅੱਖਾਂ ਦੇ ਰੈਟਿਨਾ ਦੇ ਕੇਂਦਰ ਨੂੰ ਪ੍ਰਭਾਵਿਤ ਕਰਨ ਲੱਗਦੀਆਂ ਹਨ। ਇਸ ਨਾਲ ਰੋਗੀ ਨੂੰ ਚੀਜਾਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਹਨ, ਜਿਵੇਂ ਧੁੰਦ ਪਈ ਹੋਣ 'ਤੇ ਨਜਰ ਆਉਂਦਾ ਹੈ। ਅੱਖਾਂ ਦੇ ਰੋਗਾ ਦੇ ਮਾਹਿਰ ਡਾਕਟਰ ਰੁਪਾਲੀ ਸੇਠੀ ਸਿਵਿਲ ਹਸਪਤਾਲ ਮੋਗਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਲਾ ਮੋਤੀਆ ਹੋਣ ਕਾਰਨ ਅੱਖਾਂ 'ਚ ਲਾਲੀ ਤੇ ਪਾਣੀ ਆਉਣਾ, ਅੱਖ ਦੀ ਪੁਤਲੀ ਦਾ ਆਕਾਰ ਵੱਡਾ ਹੋਣਾ, ਘੱਟ ਵਿਖਾਈ ਦੇਣਾ, ਅੱਖ ਦੇ ਲੈਂਜ ਉੱਤੇ ਖਿਚਾਅ ਆਉਣਾ, ਸਿਰ ਵਿਚ ਦਰਦ ਹੋਣਾ, ਚਸ਼ਮੇ ਦਾ ਨੰਬਰ ਵਾਰ-ਵਾਰ ਬਦਲਣਾ ਤੋਂ ਇਲਾਵਾ ਸ਼ੂਗਰ ਤੇ ਬਲੱਡ ਪਰੈਸ਼ਰ ਦੀ ਬਿਮਾਰੀ ਦਾ ਹੋਣਾ ਆਦਿ ਅੱਖਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਜੇ ਕਾਲੇ ਮੋਤੀਏ ਕਾਰਨ ਰੋਜ਼ਾਨਾ ਦੇ ਕੰਮ ਕਰਨ ਵਿਚ ਕੋਈ ਪੇ੍ਸ਼ਾਨੀ ਹੋ ਰਹੀ ਹੈ ਤਾਂ ਉਸ ਲਈ ਸਰਜਰੀ ਕਰਵਾਉਣ ਦੀ ਜਰੂਰਤ ਪੈ ਜਾਂਦੀ ਹੈ, ਜੋ ਸੁਰੱਖਿਅਤ ਤੇ ਪ੍ਰਭਾਵੀ ਹੁੰਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕਾਲਾ ਮੋਤੀਆ ਜਾਂ ਗੁਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿਚ ਰੁਕਾਵਟ ਆਉਣ ਲੱਗਦੀ ਹੈ। ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ। ਐਕਵਿਸ ਹਿਊਮਰ ਦੇ ਵਹਾਅ ਵਿੱਚ ਪੇ੍ਸ਼ਾਨੀ ਹੁੰਦੀ ਹੈ ਅਤੇ ਅੱਖਾਂ ਦਾ ਦਬਾਅ ਵਧਦਾ ਹੈ। ਇਸ ਮੌਕੇ ਜਿਲਾ ਟੀ ਬੀ ਅਫ਼ਸਰ ਡਾਕਟਰ ਜੀ ਬੀ ਸੋਢੀ , ਡਾਕਟਰ ਸੁਮਿਆ ਸਿੰਘ ,ਹਰਪ੍ਰੀਤ ਕੌਰ ਅਤੇ ਅਮਨਦੀਪ ਕੌਰ ਸਟੈਨੋ ਤੇਹੋਰ ਸਟਾਫ਼  ਵੀ ਹਾਜਰ ਸੀ।

Post a Comment

0 Comments