ਉਜਾਸ ਅਕਸਪ੍ਰੈਸ ਵੈਨ ਪਹੁੰਚੀ ਬਰਨਾਲਾ, ਪੰਜਾਬ ਵਿੱਚ ਮਾਹਵਾਰੀ ਸਬੰਧੀ ਸਿਹਤ ਜਾਗਰੂਕਤਾ ਪ੍ਰੋਗਰਾਮ ਦੀ ਹੋਈ ਸ਼ੁਰੂਆਤ-ਰਮਨਦੀਪ ਕੌਰ

ਉਜਾਸ ਅਕਸਪ੍ਰੈਸ ਵੈਨ ਪਹੁੰਚੀ ਬਰਨਾਲਾ, ਪੰਜਾਬ ਵਿੱਚ ਮਾਹਵਾਰੀ ਸਬੰਧੀ ਸਿਹਤ ਜਾਗਰੂਕਤਾ ਪ੍ਰੋਗਰਾਮ ਦੀ ਹੋਈ ਸ਼ੁਰੂਆਤ-ਰਮਨਦੀਪ ਕੌਰ 


ਬਰਨਾਲਾ,29 ,ਮਾਰਚ/ਕਰਨਪ੍ਰੀਤ ਕਰਨ/-
ਅਭਿਆਨ ਫਾਊਂਡੇਸ਼ਨ ਦੀ ਟ੍ਰੇਨਰ ਰਮਨਦੀਪ ਕੌਰ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਭਿਆਨ ਫਾਊਂਡੇਸ਼ਨ, ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਨਾਲ ਸਾਂਝੇਦਾਰੀ ਵਿੱਚ ਪੰਜਾਬ ਵਿੱਚ ਮਾਹਵਾਰੀ ਸਬੰਧੀ ਸਿਹਤ ਜਾਗਰੂਕਤਾ ਪ੍ਰੋਗਰਾਮ ‘ਉਜਾਸ’ ਨੂੰ ਅਧਿਕਾਰਤ ਤੌਰ 'ਤੇ ਲਾਂਚ ਕੀਤਾ ਗਿਆ। 

               ਪੰਜਾਬ ਦੇ 6 ਜ਼ਿਲ੍ਹਿਆਂ ‘ਚ ਲੋਕਾਂ ਨੂੰ ਮਾਹਵਾਰੀ ਸਬੰਧੀ ਸਿਹਤ ਜਾਗਰੂਕਤਾ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਅਭਿਆਨ ਫਾਊਂਡੇਸ਼ਨ ਅਤੇ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਵਿਚਕਾਰ ਇੱਕ ਸਮਝੌਤਾ ਪੱਤਰ ਰਾਹੀ ਉਜਾਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਔਰਤਾਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਮਾਹਵਾਰੀ, ਔਰਤਾਂ ਦੀ ਸਿਹਤ ਅਤੇ ਸਫਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਹ ਪਹਿਲਕਦਮੀ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਹੋਵੇਗੀ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ 60 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। 

          ਸਹਿਯੋਗੀ ਯਤਨਾਂ ਤਹਿਤ ਅਭਿਆਨ ਫਾਊਂਡੇਸ਼ਨ ਅਤੇ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿਖੇ ਸੈਸ਼ਨ ਆਯੋਜਿਤ ਕੀਤੇ ਹਨ ਸੈਸ਼ਨਾਂ ਅਤੇ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਹੈ। ਅਭਿਆਨ ਫਾਊਂਡੇਸ਼ਨ ਨੇ ਔਰਤਾਂ ਲਈ ਸਪੈਸ਼ਲ ਥਿਏਟਰ ਦੀ ਟੀਮ ਵੱਲੋੰ ਨੁੱਕੜ ਨਾਟਕ ਕਰਵਾਕੇ ਔਰਤਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ ਗਏ ਤੇ ਔਰਤਾ ਨੂੰ ਸੈਸ਼ਨ ਵੀ ਦਿੱਤਾ ਗਿਆ ।

Post a Comment

0 Comments