ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਨੇ ਬੈਸਟ ਗੋਲਡ ਲੀਡਰ ਆਵਾਰਡ ਪ੍ਰੋਗਰਾਮ ਕਰਵਾਇਆ :- ਸੁਨੀਲ ਕੁਮਾਰ

ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਨੇ ਬੈਸਟ ਗੋਲਡ ਲੀਡਰ ਆਵਾਰਡ ਪ੍ਰੋਗਰਾਮ ਕਰਵਾਇਆ :- ਸੁਨੀਲ ਕੁਮਾਰ


ਹਰਪ੍ਰੀਤ ਬੇਗਮਪੁਰੀ, ਬਿਕਰਮ ਸਿੰਘ ਢਿੱਲੋ   
    ਕਪੂਰਥਲਾ 13 ਮਾਰਚ  ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਨੇ ਬੈਸਟ ਗੋਲਡ ਲੀਡਰ ਆਵਾਰਡ ਪ੍ਰੋਗਰਾਮ ਗੈਸਟ N ਫੂਡ ਰੈਸਟੋਰੈਂਟ ਹਾਲ ਵਿਖੇ ਕਰਵਾਇਆ। ਚੀਫ ਗੈਸਟ ਸ਼੍ਰੀ ਰਵਿੰਦਰ ਕੁਮਾਰ ਜੀ,ਨੈਸ਼ਨਲ ਡਾਇਰੈਕਟਰ ਅਜੈ ਕੁਮਾਰ ਜੀ,ਸ਼ਸ਼ੀ ਕੁਮਾਰ ਜੀ ਤੇ ਪ੍ਰਭਾਕਰ ਨਾਥ ਤਿਵਾੜੀ ਜੀ ਨੇ ਵਿਸ਼ੇਸ਼ ਸ਼ਿਰਕਤ ਕੀਤੀ।ਇਸ ਮੌਕੇ ਵੱਖ ਵੱਖ ਸਟੇਟਾਂ ਤੋਂ ਲੀਡਰ ਸਾਹਿਬਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਆਯੋਜਨ ਨੈਸ਼ਨਲ ਚੀਫ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਹੋਇਆ। ਇਸ ਪ੍ਰੋਗਰਾਮ ਦਾ ਮੁੱਖ ਆਦੇਸ਼ ਮੈਂਬਰ ਅਤੇ ਆਹੁਦੇਦਾਰਾਂ ਨੂੰ ਉਤਸ਼ਾਹਿਤ ਕਰਨ ਤੇ ਉਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ, ਕੁਰੱਪਸ਼ਨ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੜਾਈ ਲੜਕੇ ਜਨਤਾ ਨੂੰ ਅਫਸਰਸ਼ਾਹੀ ਕੋਲੋਂ ਇੰਨਸਾਫ ਦਿਵਾਉਣਾ ਅਤੇ ਦੇਸ਼ ਵਿੱਚੋਂ ਰਿਸ਼ਵਤ ਖੋਰੀ ਨੂੰ ਖਤਮ ਕਰਨਾ ਹੈ।ਇਸ ਮੌਕੇ ਲੀਡਰ ਸਾਹਿਬਾਨ ਨੂੰ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਅਨੁਸਾਰ ਬੈਸਟ ਗੋਲਡ ਮੈਡਲ ਆਵਾਰਡ, ਟ੍ਰਾਫੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੀ ਰਵਿੰਦਰ ਕੁਮਾਰ ਜੀ ਨੇ ਆਪਣੇ ਭਾਸ਼ਣ ਦੌਰਾਨ ਲੀਡਰਾਂ ਨੂੰ ਵਧੀਆ ਢੰਗ ਨਾਲ ਸਮਝਾਇਆ ਅਤੇ ਕਾਮਯਾਬੀ ਦੇ ਟਿਪਸ ਵੀ ਦਿੱਤੇ। ਸਮਾਜ ਸੇਵਕ ਐਡਵੋਕੇਟ ਚੰਦਨਪੁਰੀ ਜੀ ਨੇ ਪ੍ਰੋਗਰਾਮ ਦੀ ਬਹੁਤ ਸ਼ਲਾਘਾਯੋਗ ਵਧਾਈ ਦਿੱਤੀ। ਇਸ ਮੌਕੇ ਐੱਸ ਐੱਚ ਓ ਸਿਟੀ ਸੰਜੀਵਨ ਸਿੰਘ, ਸਟੇਟ ਚੀਫ ਡਾਇਰੈਕਟਰ ਸਲੀਮ ਮਸੀਹ, ਸਟੇਟ ਵਾਈਸ ਚੇਅਰਮੈਨ ਇੰਦਰਪਾਲ ਸਿੰਘ, ਜੌਲੀ ਜੀ,ਜੰਮੂ UTਅਤੇ ਲੇਹ ਲਦਾਖ ਮੀਡੀਆ ਇੰਚਾਰਜ ਸ਼੍ਰੀ ਵਿਕਾਸ ਸ਼ਾਸ਼ਤਰੀ ਜੀ ਸਟੇਟ ਡਾਇਰੈਕਟਰ ਬੀਰ ਚੰਦ ਮਸੀਹਾ ਜੀ,ਸਟੇਟ ਪ੍ਰਧਾਨ ਵੂਮੈਨ ਸੈੱਲ ਮਮਤਾ ਜੀ,ਸਟੇਟ ਡਾਇਰੈਕਟਰ ਵੂਮੈਨ ਸੈੱਲ ਪ੍ਰਵੀਨ ਬਤਰਾ ਜੀ, ਸਟੇਟ ਮੀਡੀਆ ਇੰਚਾਰਜ ਪਵਨ ਕੌਂਸ਼ਲ ਜੀ,ਸਟੇਟ ਪ੍ਰਧਾਨ ਗੁਰਪ੍ਰੀਤ ਸਿੰਘ ਜੀ,ਡਿਸਟਿਕ ਪ੍ਰਧਾਨ ਗੁਰਜੋਤ ਸਿੰਘ ਜੀ,ਸ਼ਾਹਕੋਟ ਟੀਮ, ਹੁਸ਼ਿਆਰਪੁਰ ਟੀਮ ਜਲੰਧਰ ਟੀਮ, ਸੁਲਤਾਨਪੁਰ, ਭੁਲੱਥ, ਅੰਮ੍ਰਿਤਸਰ, ਲੁਧਿਆਣਾ ਝਾਰਖੰਡ ਆਦਿ ਟੀਮਾਂ ਹਾਜ਼ਰ ਸਨ। ਆਖਿਰ ਵਿੱਚ ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ।

Post a Comment

0 Comments