ਅਕਾਲੀਆਂ ਕਾਂਗਰਸੀਆਂ ਤੋਂ ਤੰਗ, ਹੁਣ ਆਮ ਸਰਕਾਰ ਤੋਂ ਲੋਕਾਂ ਦਾ ਮੋਹ ਵੀ ਹੋਇਆ ਭੰਗ, ਪੰਜਾਬ ਵਾਸੀ ਬੀਜੇਪੀ ਪਾਰਟੀ ਨੂੰ ਕਰਨ ਲੱਗੇ ਪਸੰਦ - ਅਮਰਜੀਤ ਕਟੌਦੀਆ

ਅਕਾਲੀਆਂ ਕਾਂਗਰਸੀਆਂ ਤੋਂ ਤੰਗ, ਹੁਣ ਆਮ ਸਰਕਾਰ  ਤੋਂ ਲੋਕਾਂ ਦਾ ਮੋਹ ਵੀ ਹੋਇਆ ਭੰਗ, ਪੰਜਾਬ ਵਾਸੀ ਬੀਜੇਪੀ ਪਾਰਟੀ ਨੂੰ ਕਰਨ ਲੱਗੇ ਪਸੰਦ - ਅਮਰਜੀਤ  ਕਟੌਦੀਆ

ਸਵਰਨਕਾਰ ਸੰਘ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਹੋਏ ਬੀਜੇਪੀ ਸ਼ਾਮਿਲ   


 ਸਰਲਗੜ੍ਹ 30 ਮਾਰਚ ਗੁਰਜੀਤ ਸ਼ੀਹ ਪੰਜਾਬ ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਡੇ ਸਿਆਸੀ ਨੇਤਾ ਦਲ ਬਦਲੀਆਂ ਕਰ ਰਹੇ ਹਨ ਉਥੇ  ਵਰਕਰਾਂ ਨੇ ਵੀ ਆਪਣੀਆਂ ਦਲ ਬਦਲੀਆਂ ਸ਼ੁਰੂ ਕਰ ਦਿੱਤੀਆਂ ਹਨ l ਬੀਤੇ ਕੱਲ ਸਵਰਨਕਾਰ ਸੰਘ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਸਦਿਓੜਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ।ਉਹਨਾਂ ਦੀ ਇਸ ਨਿਯੁਕਤੀ ਤੇ ਬੀਜੇਪੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪ੍ਰਭਾਰੀ ਅਮਰਜੀਤ ਕਟੌਦੀਆ ਅਤੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ  ਚੋਣ ਲੜ ਚੁੱਕੇ ਜਗਜੀਤ ਸਿੰਘ ਮਿਲਖਾ ਨੇ ਸਵਾਗਤ ਕੀਤਾ ਹੈ। ਇਸ ਮੌਕੇ ਕਟੌਦੀਆ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਚ ਰਾਜ ਕਰਨ ਵਾਲੀਆਂ ਅਕਾਲੀ,ਕਾਂਗਰਸ ਸਰਕਾਰਾਂ ਨੇ ਜਿੱਥੇ ਪੰਜਾਬ ਦਾ ਰੱਤੀ ਭਰ ਵੀ ਵਿਕਾਸ ਨਹੀਂ ਕੀਤਾ। ਉਥੇ ਇਹਨਾਂ ਨਾਲ ਰੋਸ ਕਰਦਿਆਂ ਪੰਜਾਬ ਦੀ ਜਨਤਾ ਨੇ  ਆਮ ਪਾਰਟੀ ਨੂੰ ਪੰਜਾਬ ਦੀ ਵਾਂਗ ਡੋਰ ਸੌਂਪੀ ਸੀ ਜਿਨਾਂ ਨੇ ਵੀ ਪੰਜਾਬ ਚ ਦੋ ਸਾਲਾਂ ਤੋਂ ਜੋ ਬੁਰਾ ਹਾਲ ਕੀਤਾ ਹੈ ਉਸ ਤੋਂ ਤੰਗ ਆ ਕੇ ਨਿਤ ਰੋਜ  ਨੇਤਾ ਜਨ ਤੇ ਵਰਕਰ ਬੀਜੇਪੀ ਪਾਰਟੀ ਚ ਸ਼ਾਮਿਲ ਹੋ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਇਨਾ  ਲੋਕ ਸਭਾ ਚੋਣਾਂ ਚ ਪੰਜਾਬ ਵਾਸੀ  ਬੀਜੇਪੀ ਦੇ ਹੱਕ ਚ ਆਪਣਾ  ਹੁੰਗਾਰਾ ਦੇਣਗੇ।ਬੀਜੇਪੀ ਪਾਰਟੀ ਚ ਸ਼ਾਮਿਲ ਹੋਏ  ਮਲਕੀਤ ਸਿੰਘ ਸੋਨੀ ਭਗਤ ਨੇ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਨੂੰ  ਘਰ ਘਰ ਪਹੁੰਚਾਉਣਗੇ ਅਤੇ ਆਪਣੇ ਪਿੰਡ ਲਾਲਿਆਂਵਾਲੀ ਛੇਤੀ ਹੀ  ਇੱਕ ਵੱਡਾ ਸਮਾਗਮ ਕਰਕੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਵਾਉਣਗੇ 

Post a Comment

0 Comments