*ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਰਜਿ: ਦੀ ਹੋਈ ਮਹੀਨਾਵਾਰ ਮੀਟਿੰਗ*

ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਰਜਿ: ਦੀ ਹੋਈ ਮਹੀਨਾਵਾਰ ਮੀਟਿੰਗ


ਮੋਗਾ : 09 ਮਾਰਚ ਕੈਪਟਨ ਸੁਭਾਸ਼ ਚੰਦਰ ਸ਼ਰਮਾ :=
ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਬਾਘਾ ਪੁਰਾਣਾ ਰਜਿ: ਦੀ ਮਹੀਨਾਵਾਰ ਮੀਟਿੰਗ ਸੂਬੇਦਾਰ ਹਰਦੀਪ ਸਿੰਘ ਗਿੱਲ [ਸੇਵਾਮੁਕਤ] ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਹਜ਼ਾਰੀਨ ਦੀਆਂ ਸਮੱਸਿਆਵਾਂ ਸੁਣ ਕੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦਸਿਆ ਕਿ ਸੀ ਐਸ ਡੀ ਕੰਟੀਨ ਤੇ ਮੈਡੀਕਲ ਸਹੂਲਤਾਂ ਵਿੱਚ ਹੀ ਕਾਫੀ ਸੁਧਾਰ ਹੋਇਆ ਹੈ। ਪਿਛਲੇ ਦਿਨੀਂ  ਜਿਲਾ ਮੋਗਾ ਦੇ ਸੰਗਠਨਾਂ ਨੂੰ ਇਕਜੁੱਟ ਕਰਨ ਲਈ ਸਾਬਕਾ ਸੈਨਿਕ ਸਯੁੰਕਤ ਕਮੇਟੀ ਦਾ ਗਠਨ ਹੋਇਆ। ਯੂਨੀਅਨ ਦੇ ਦੋ ਮੈਂਬਰ ਸੰਯੁਕਤ ਕਮੇਟੀ ਦੀ ਮੀਟਿੰਗ ਵਿੱਚ 10 ਮਾਰਚ ਸਵੇਰੇ  ਮੋਗਾ 09 ਵਜੇ ਵਿਖੇ ਭਾਗ ਲੈਣਗੇ।ਬਲਵਿੰਦਰ ਸਿੰਘ ਭਲੂਰ ਨੇ ਅਪਣੇ ਸੰਬੋਧਨ ਵਿੱਚ ਡਿਫੈਂਸ ਪੈਨਸ਼ਨਰਾਂ ਨੂੰ ਭਲਾਈ ਸਕੀਮਾਂ ਲਈ ਜਾਗਰੂਕ ਕੀਤਾ।ਕੋਰਟ ਵਿੱਚ  ਐਮ ਐਸ ਪੀ ਦੀ ਅਗਲੀ ਤਰੀਖ 09 ਅਪ੍ਰੈਲ ਤੇ  ਮਹਿੰਗਾਈ ਭੱਤੇ ਵਿੱਚ 4% ਵਾਧਾ ਹੋਣ ਬਾਰੇ ਦੱਸਿਆ ਗਿਆ। ਮੀਟਿੰਗ ਵਿੱਚ ਕੈਪਟਨ ਗੁਰਚਰਨ ਸਿੰਘ,ਹਰਦਿਆਲ ਸਿੰਘ,ਮੇਜਰ ਸਿੰਘ,ਸੁਖਦਰਸ਼ਨ ਸਿੰਘ,ਜੰਗ ਸਿੰਘ,ਰਣਜੀਤ ਸਿੰਘ,ਮਿੱਠਾ ਸਿੰਘ,ਮੁਕੰਦ ਸਿੰਘ,ਮੇਜਰ ਸਿੰਘ,ਦਰਸ਼ਨ ਸਿੰਘ,ਸਰਵਨ ਸਿੰਘ,ਤੇਜਾ ਸਿੰਘ,ਹਾਕਮ ਸਿੰਘ,ਜਸਵੰਤ ਸਿੰਘ ਜੌੜਾ,ਬਲਦੇਵ ਸਿੰਘ ਤੋਂ ਇਲਾਵਾ ਹੋਰ ਵੀ ਸਾਬਕਾ ਸੈਨਿਕ ਹਾਜ਼ਰ ਸਨ। ਹਾਜ਼ਰੀਨ ਦਾ ਧੰਨਵਾਦ ਕਰਦਿਆਂ ਮੀਟਿੰਗ ਦੀ ਸਮਾਪਤੀ ਹੋਈ। ਉਪਰੰਤ ਸਭ ਨੇ ਲਾਈਟ ਰਿਫਰੈਸ਼ਮੈਂਟ ਦਾ ਅਨੰਦ ਮਾਣਿਆ।

Post a Comment

0 Comments