ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਐੱਮ. ਐੱਸ. ਐੱਮ. ਈ.ਵੱਲੋਂ ਸੈਮੀਨਾਰ-ਕਮ-ਅਵੇਅਰਨੈੱਸ-ਪੋ੍ਗਰਾਮ ਕਰਵਾਇਆ।

ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਐੱਮ. ਐੱਸ. ਐੱਮ. ਈ.ਵੱਲੋਂ ਸੈਮੀਨਾਰ-ਕਮ-ਅਵੇਅਰਨੈੱਸ-ਪੋ੍ਗਰਾਮ ਕਰਵਾਇਆ।

 


ਬਰਨਾਲਾ,6,ਮਾਰਚ /ਕਰਨਪ੍ਰੀਤ ਕਰਨ /- ਸਥਾਨਕ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਐੱਮ. ਐੱਸ. ਐੱਮ. ਈ. (ਮਿਨਿਸਟਰੀ ਆਫ ਸਮਾਲ ਐਂਡ ਮਾਈਕਰੋ ਇੰਟਰਪ੍ਰਾਈਜ਼ਜ)ਦੇ ਵਿਕਾਸ ਅਤੇ ਸੁਵਿਧਾ ਦਫਤਰ ,ਲੁਧਿਆਣਾ ਵੱਲੋਂ ਪ੍ਧਾਨ ਮੰਤਰੀ ਵਿਸ਼ਵਕਰਮਾ ਸਕੀਮ ਬਾਰੇ ਸੈਮੀਨਾਰ-ਕਮ-ਅਵੇਅਰਨੈੱਸ-ਪੋ੍ਗਰਾਮ ਕਰਵਾਇਆ ਗਿਆ ਜਿਸ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਕਾਰੀਗਰ ਵਪਾਰ ਸ਼ੇ੍ਣੀਆਂ ਨੇ ਭਾਗ ਲਿਆ। ਇਹ ਪੋ੍ਗਰਾਮ ਸ਼੍ਰੀ ਕਿ੍ਸ਼ਨ ਕੁਮਾਰ, ਅਸਿਸਟੈਂਟ ਡਾਇਰੈਕਟਰ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਡਾ. ਗਗਨਦੀਪ ਕੌਰ ਵੱਲੋਂ ਇਸ ਅਵਸਰ ਤੇ ਪਹੁੰਚੇ ਸਮੂਹ ਮਹਿਮਾਨਾਂ ਅਤੇ ਕਾਰੀਗਰ ਵਪਾਰਿਕ ਸ਼ੇ੍ਣੀਆਂ ਦਾ ਸਵਾਗਤ ਕੀਤਾ। ਮੁੱਖ- ਮਹਿਮਾਨ ਦੇ ਤੌਰ ਤੇ ਏ. ਡੀ. ਸੀ. (ਵਿਕਾਸ)ਸ. ਮਨਜੀਤ ਸਿੰਘ ਚੀਮਾ ਜੀ ਨੇ ਸ਼ਿਰਕਤ ਕੀਤੀ ਅਤੇ ਵਿਸ਼ਵਕਰਮਾ ਯੋਜਨਾਵਾਂ ਦੀ ਸ਼ਲਾਘਾ ਕਰਦੇ ਹੋਏ ਭਰਪੂਰ ਲਾਭ ਲੈਣ ਲਈ ਪ੍ਰੇਰਿਤ ਕੀਤਾ। ਸ਼ੀ੍ ਕਿ੍ਸ਼ਨ ਕੁਮਾਰ ਅਤੇ ਸ਼੍ਰੀ ਦੀਪਕ ਚੇਚੀ, ਅਸਿਸਟੈਂਟ ਡਾਇਰੈਕਟਰ ਨੇ ਵਿਸਥਾਰ ਸਹਿਤ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਇਸ ਸਮੇਂ ਮੈਡਮ ਅਮਿਤਾ ਗੁਪਤਾ, ਫੰਕਸ਼ਨਲ ਮੈਨੇਜਰ, ਜਿਲ੍ਹਾ ਉਦਯੋਗਿਕ ਕੇਂਦਰ, ਬਰਨਾਲਾ, ਡਾ. ਪ੍ਮੇਂਦਰ ਤਿਲਾਂਥੇ, ਡਿਪਟੀ ਡਾਇਰੈਕਟਰ, ਰੀਜ਼ਨਲ ਡਾਇਰੈਕਟੋਰੇਟ ਆਫ ਸਕਿਲ ਡਿਵੈਲਪਮੈਂਟ ਐਂਡ ਇੰਟਰਪੀ੍ਨਿਉਰਸ਼ਿਪ, ਪੰਜਾਬ, ਸ਼ੀ੍ ਅੰਬੁਜ ਕੁਮਾਰ, ਡਿਪਟੀ ਮੈਨੇਜਰ, ਸਟੇਟ ਬੈਂਕ ਆਫ਼ ਇੰਡੀਆ, ਬਰਨਾਲਾ, ਸ਼ੀ੍ ਵਿਸ਼ਵਜੀਤ ਮੁਖਰਜੀ ਆਦਿ ਮਹਿਮਾਨਾਂ ਨੇ ਵੀ ਸੰਬੋਧਨ ਕੀਤਾ । ਉਪਰੰਤ ਵੱਖ- ਵੱਖ ਸਵਾਲਾਂ ਦੀ ਸੰਤੁਸ਼ਟੀ ਲਈ ਖੁੱਲੀ ਵਿਚਾਰ ਚਰਚਾ ਰੱਖੀ ਗਈ ਅਤੇ ਰਜਿਸਟ੍ਰੇਸ਼ਨ ਵੀ ਕੀਤੀ ।ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਹਰਕੰਵਲਜੀਤ ਸਿੰਘ ਜੀ ਨੇ ਐੱਮ. ਐੱਸ. ਐੱਮ. ਈ.ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਅੰਤ ਵਿੱਚ ਸ਼ੀ੍ ਦੀਪਕ ਚੇਚੀ ਜੀ ਨੇ ਪ੍ਰੋਗਰਾਮ ਦੀ ਸਫਲਤਾ ਲਈ ਯੂਨੀਵਰਸਿਟੀ ਕਾਲਜ ਬਰਨਾਲਾ ਅਤੇ ਬਾਹਰੋਂ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।

Post a Comment

0 Comments