ਲੰਬੇ ਸਮੇਂ ਤੋਂ ਕੇਂਦਰ ਅਤੇ ਪੰਜਾਬ ਚ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ- ਖੁਡੀਆਂ ਸਰਦੂਲਗੜ੍ਹ ਹਲਕੇ ਚ ਖੁਡੀਆਂ ਨੇ ਕੀਤਾ ਪਹਿਲਾ ਦੌਰਾ

 ਲੰਬੇ ਸਮੇਂ ਤੋਂ ਕੇਂਦਰ ਅਤੇ ਪੰਜਾਬ ਚ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ- ਖੁਡੀਆਂ ਸਰਦੂਲਗੜ੍ਹ ਹਲਕੇ ਚ ਖੁਡੀਆਂ ਨੇ ਕੀਤਾ ਪਹਿਲਾ ਦੌਰਾ 


ਮਾਨਸਾ 28 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ 
ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਨੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ ਝਨੀਰ ਵਿਖੇ ਆਪਣਾ ਚੋਣ ਪ੍ਰਚਾਰ ਕੀਤਾ! ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਚ ਅਤੇ ਕੇਂਦਰ ਚ ਰਾਜ ਕਰਨ ਵਾਲੀਆਂ ਅਕਾਲੀ ਦਲ ਭਾਜਪਾ ਅਤੇ ਕੇਂਦਰ ਦੀਆਂ ਸਰਕਾਰਾਂ ਨੇ ਕਦੇ ਵੀ ਦੇਸ਼ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਸਗੋਂ ਹੁਣ ਤੱਕ ਆਪਣਾ ਹੀ ਪੇਟ ਪਾਲਿਆ ਹੈ l ਉਨਾਂ ਬਾਦਲ ਪਰਿਵਾਰ ਦੀ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਤਾ ਦੇ ਸਹਿਯੋਗ ਨਾਲ ਹਰਾਇਆ ਗਿਆl ਉਸੇ ਤਰ੍ਹਾਂ ਹੀ ਪੰਜਾਬ ਦੀ ਜਨਤਾ ਤੇ ਪੂਰਨ ਉਮੀਦ ਰੱਖਦਾ ਹਾਂ ਕਿ ਇਸ ਵਾਰ ਮੈਨੂੰ ਮੈਂਬਰ ਪਾਰਲੀਮੈਂਟ ਬਣਾਉਣ ਲਈ ਸਹਿਯੋਗ ਦੇਣਗੇl ਉਹਨਾਂ ਕਿਹਾ ਕਿ ਬਠਿੰਡਾ ਹਲਕੇ ਲਈ ਹੋ ਸਕਦਾ ਹੈ ਬਾਦਲ ਪਰਿਵਾਰ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਇਥੋਂ ਚੋਣ ਮੈਦਾਨ ਚ ਨਾ ਆਉਣ l ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਚ ਉਹਨਾਂ ਅੱਜ ਦੇ ਇਕੱਠ ਚ ਇਥੋਂ 2017 ਚ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਗਮਾਡਾ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਭੋਲਾ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਟਰਾਂਸਮਿਸ਼ਨ ਦੇ ਡਾਇਰੈਕਟਰ ਨੇਮ ਚੰਦ ਚੌਧਰੀ ਦੀ ਗੈਰ ਹਾਜ਼ਰੀ ਨੂੰ ਲੈ ਕੇ ਉਨਾ ਕਿਹਾ ਕਿ ਉਹ ਉਹਨਾਂ ਨੂੰ ਮਿਲ ਕੇ ਆਪਣੇ ਚੋਣ ਦੇ ਸਹਿਯੋਗੀ ਵੀ ਬਣਾਉਣਗੇ l ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਐਮਐਲਏ ਬੁੱਧਰਾਮ ਅਤੇ ਹਲਕਾ ਸਰਦੂਗੜਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਗੁਰਮੀਤ ਸਿੰਘ ਖੁਡੀਆਂ ਨੇ ਜਿੱਥੇ ਪਹਿਲਾਂ ਬਾਦਲ ਪਰਿਵਾਰ ਦੀ ਢੂਈ ਲਗਾਈ ਹੈ, ਉੱਥੇ ਇਸ ਵਾਰ ਵੀ ਉਹ ਪਬਲਿਕ ਦੇ ਸਹਿਯੋਗ ਨਾਲ ਕਾਮਯਾਬ ਹੋਣਗੇl ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਜਿਨਾਂ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਅੱਕਾਂ ਵਾਲੀ, ਕੋਆਪਰੇਟਿਵ ਬੈਂਕ ਪੰਜਾਬ ਦੇ ਡਾਇਰੈਕਟਰ ਗੁਰਸੇਵਕ ਸਿੰਘ ਖਹਿਰਾ ਝਨੀਰ, ਮੀਡੀਆ ਵਿੰਗ ਦੇ ਇਨਚਾਰਜ ਹਰਦੇਵ ਸਿੰਘ ਕੋਰਵਾਲਾ, ਕਿਸਾਨ ਵਿੰਗ ਦੇ ਜਿਲ੍ਾ ਪ੍ਰਧਾਨ ਹਰਦੇਵ ਸਿੰਘ, ਐਡਵੋਕੇਟ ਅਭੈ ਰਾਮ ਗੁਦਾਰਾ, ਟਰੱਕ ਯੂਨੀਅਨ ਸਰਦੂਲਗੜ੍ਹ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਭਾਊ, ਦਫਤਰ ਇੰਚਾਰਜ ਬਿਰਸਾ ਸਿੰਘ ਭਿੰਡਰ, ਨਾਇਬ ਸਿੰਘ ਝਨੀਰ, ਦਰਸ਼ਨ ਸਿੰਘ ਚੈਨੇਵਾਲਾ, ਚਰਨਦਾਸ ਚਰਨੀ, ਐਡਵੋਕੇਟ ਨਵਦੀਪ ਸ਼ਰਮਾ, ਮਹਲਾ ਆਗੂ ਰੇਖਾ ਰਾਣੀ, ਹਰਵਿੰਦਰ ਕੌਰ, ਗੁਰਦੀਪ ਸਿੰਘ ਭਲਾਈਕੇ, ਬਿੰਦਰ ਪਟਵਾਰੀ ਕੌੜੀ, ਬਲਵਿੰਦਰ ਸੋਨੀ ਸਰਦੂਲਗੜ ਆਦ ਹਾਜ਼ਰ ਸਨ l

Post a Comment

0 Comments