ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸਫਲਤਾਪੂਰਵਕ ਸਮਾਪਤੀ

ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸਫਲਤਾਪੂਰਵਕ ਸਮਾਪਤੀ              


ਬਰਨਾਲਾ,13,ਮਾਰਚ(ਕਰਨਪ੍ਰੀਤ ਕਰਨ)- 
ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਸ੍ਰੀ ਹਰਕੰਵਲਜੀਤ ਸਿੰਘ ਦੀ ਯੋਗ ਅਗਵਾਈ ਅਤੇ ਐੱਨ .ਐਸ.ਐਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਗਗਨਦੀਪ ਕੌਰ ਪ੍ਰੋਗਰਾਮ ਅਫਸਰ ਦੀ ਦੇਖ-ਰੇਖ ਹੇਠ ਚੱਲ ਰਹੇ ਐਨੱ.ਐੱਸ.ਐਸ ਕੈਂਪ ਦੀ ਸਮਾਪਤੀ ਬੜੀ ਸਫਲਤਾ ਪੂਰਵਕ ਹੋਈ । ਦਿਨ- ਰਾਤ ਚੱਲਣ ਵਾਲੇ ਇਸ ਸੱਤ ਰੋਜ਼ਾ ਕੈਂਪ ਦਾ ਆਗਾਜ਼ 7 ਮਾਰਚ 2024 ਨੂੰ ਹੋਇਆ ਅਤੇ 13 ਮਾਰਚ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਵੱਖ-ਵੱਖ ਗਤੀਵਿਧੀਆਂ ਅਤੇ ਸਫਾਈ ਮੁਹਿੰਮ ਕੀਤੀ ਗਈ । ਉਦਘਾਟਨ ਸਮਾਰੋਹ ਤੇ  ਕਾਲਜ ਦੇ ਪ੍ਰਿੰਸੀਪਲ ਸ਼੍ਰੀ ਹਰਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਕੈਂਪਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ । 

                                             ਪ੍ਰੋਗਰਾਮ ਅਫਸਰ ਡਾ. ਗਗਨਦੀਪ ਕੌਰ ਨੇ ਐੱਨ.ਐੱਸ .ਐੱਸ ਦੇ ਮਹੱਤਵ ਤੇ ਪ੍ਰਕਾਸ਼ ਪਾਇਆ । ਵਲੰਟੀਅਰਾਂ ਨੂੰ ਉਤਸ਼ਾਹਿਤ ਕਰਨ ਉਪਰੰਤ ਵੱਖ-ਵੱਖ ਗਰੁੱਪ ਬਣਾ ਕੇ ਉਹਨਾਂ ਨੂੰ  ਪਿੰਡ ਧਨੌਲਾ ਖੁਰਦ ਲਈ ਰਵਾਨਾ ਕੀਤਾ ਗਿਆ।  ਪਿੰਡ ਦੀ ਸਫਾਈ ਦੇ ਨਾਲ- ਨਾਲ ਵੱਖ-ਵੱਖ ਕਾਰਜ ਕੀਤੇ ਗਏ । 8 ਮਾਰਚ ,2024 ਨੂੰ ਸਫਾਈ ਅਭਿਆਨ ਦੇ ਨਾਲ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਵਿਚਾਰ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਵਿਦਿਆਰਥੀਆਂ ਦੀ ਅਗਾਂਹ- ਵਧੂ ਸੋਚ ਦਾ ਪ੍ਰਮਾਣ ਮਿਲਿਆ। ਲੈਕਚਰ ਲੜੀ ਦੇ ਤਹਿਤ ਸ.ਗੁਰਵਿੰਦਰ ਸਿੰਘ ਸਮਾਜ ਸੇਵੀ ਵੱਲੋਂ ਪਾਣੀ ਦੇ ਮਹੱਤਵ ਬਾਰੇ ਭਾਸ਼ਣ ਕਰਵਾਇਆ ਗਿਆ ਜਿਸ ਨੂੰ ਵਿਦਿਆਰਥੀਆਂ ਨੇ ਭਰਪੂਰ ਹੁੰਗਾਰਾ ਦਿੱਤਾ । ਧਨੌਲਾ ਖੁਰਦ ਵਿਖੇ ਪਿੰਡ ਵਿੱਚ ਸਫਾਈ ਦੇ ਨਾਲ ਨਾਲ ਬੂਟੇ ਵੀ ਲਗਾਏ ਗਏ ਅਤੇ ਪਿੰਡ ਵਾਸੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੇ ਪਾਣੀ ਦੇ ਮਹੱਤਵ ਬਾਰੇ ਜਾਗਰੂਕ ਕਰਨ ਹਿਤ ਇੱਕ ਰੈਲੀ ਵੀ ਕੱਢੀ ।11 ਮਾਰਚ ਨੂੰ ਕਾਲਜ ਵਿਖੇ ਰੈਡ ਰਿਬਨ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਐੱਨ.ਐੱਸ.ਐੱਸ ਦੇ ਵਲੰਟੀਅਰਾਂ  ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਖੂਨਦਾਨ ਮਹਾਂਦਾਨ ਦਾ ਸੰਕਲਪ ਲੈ ਕੇ ਖੂਨਦਾਨ ਕੀਤਾ ਗਿਆ । ਬਰਨਾਲਾ ਸ਼ਹਿਰ ਦੇ ਰੋਜ਼ਗਾਰ ਦਫਤਰ ਵੱਲੋਂ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਅਤੇ ਗਾਈਡੈਂਸ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਮੈਡਮ ਨਵਜੋਤ ਸੰਧੂ ,ਸ਼੍ਰੀ ਬਿਕਰਮਜੀਤ ਸਿੰਘ ਅਤੇ ਸ੍ਰੀ ਪ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਦੇ ਰੁਜ਼ਗਾਰ ਸਬੰਧੀ ਵੱਖ-ਵੱਖ ਦਿਸ਼ਾ ਨਿਰਦੇਸ਼ ਦਿੱਤੇ ਅਤੇ ਉਹਨਾਂ ਨੂੰ ਰਜਿਸਟਰਡ ਕਰਨ ਦੀ ਪ੍ਰਕਿਰਿਆ ਵੀ ਕੀਤੀ।ਆਖਰੀ ਦਿਨ  ਸਫਾਈ  ਮੁਹਿੰਮ ਉਪਰੰਤ  ਸਮਾਪਨ- ਸਮਾਰੋਹ ਕੀਤਾ ਗਿਆ ਜਿਸ ਵਿੱਚ ਡਾ. ਰਾਕੇਸ਼ ਜਿੰਦਲ ਜੀ ਨੇ ਮੁੱਖ ਮਹਿਮਾਨ ਅਤੇ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੇ ਜਜ਼ਬੇ ਨੂੰ ਦੇਖ ਕੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੰਬੋਧਨ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਦੇ ਵਿਕਾਸ ਲਈ ਸਾਕਾਰਾਤਮਕ ਕਾਰਜ ਕਰਨ ਲਈ ਪ੍ਰੇਰਿਆ। ਸਮਾਪਨ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ   ਸੱਤ ਦਿਨਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਆਪਣੇ -ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ ਗਏ। ਇਹਨਾਂ ਵਿਦਿਆਰਥੀਆਂ ਵਿੱਚ ਤਰਨਪ੍ਰੀਤ ਸਿੰਘ, ਚੇਤਨਾ ਹਰਕਰਨ ਸਿੰਘ ,ਮਨਜੀਤ ਸਿੰਘ ,ਅਰਸ਼ਪ੍ਰੀਤ ਸਿੰਘ ਮਨਦੀਪ ਸਿੰਘ ,ਅਰਚਨਾ,ਸੁਮਨਦੀਪ ਕੌਰ, ਕਮਲਦੀਪ ਕੌਰ ,ਮਨਪੀ੍ਤ ਕੌਰ ਆਦਿ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ,ਭਾਸ਼ਣ ਆਦਿ ਅਤੇ ਸ਼ਿਵਮ, ਇੰਦਰਪੀ੍ਤ,ਮਨਪ੍ਰੀਤ ਨੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ।ਅੰਤ ਵਿੱਚ ਸਮੂਹ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਬੈਸਟ ਵਲੰਟੀਅਰ ਤਰਨਪ੍ਰੀਤ ਸਿੰਘ ਬੀ.ਏ ਭਾਗ ਤੀਸਰਾ ਅਤੇ ਚੇਤਨਾ ਬੀ. ਏ. ਤੀਸਰਾ ਦੇ ਵਿਦਿਆਰਥੀ ਘੋਸ਼ਿਤ ਕੀਤੇ ਗਏ । ਮੰਚ ਸੰਚਾਲਨ ਤਰਨਪ੍ਰੀਤ ਸਿੰਘ ਨੇ ਕੀਤਾ । ਅੰਤ ਵਿੱਚ ਪਿ੍ੰਸੀਪਲ ਡਾ. ਹਰਕੰਵਲਜੀਤ ਸਿੰਘ ਜੀ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਡਾ. ਗਗਨਦੀਪ ਕੌਰ ਨੇ ਇਸ ਪ੍ਰੋਗਰਾਮ ਦੀ ਸਫਲਤਾ ਤੇ ਖੁਸ਼ੀ ਜਾਹਿਰ ਕੀਤੀ। ਇਸ ਸਮੇਂ ਸਹਾਇਕ ਅਮਲੇ ਸ਼ੀ੍ਮਤੀ ਨੇਹਾ,ਰਾਮ, ਸ. ਜਗਸੀਰ ਸਿੰਘ,ਸ.ਕੁਲਦੀਪ ਸਿੰਘ,ਸ.ਮਾਲਵਿੰਦਰ ਸਿੰਘ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਕੈਂਪ ਦੌਰਾਨ ਡਾ. ਹਰਪ੍ਰੀਤ ਰੂਬੀ , ਮੈਡਮ ਸ਼ਿਵਾਨੀ, ਮੈਡਮ ਗੁਰਜੀਤ ਅਤੇ ਮੈਡਮ ਪੂਸ਼ਾ ਦਾ ਵਿਸ਼ੇਸ਼ ਯੋਗਦਾਨ ਰਿਹਾ । ਸਮਾਪਨ ਸਮਾਰੋਹ ਤੇ ਸਟਾਫ ਵਿੱਚੋਂ ਮੈਡਮ ਸ਼ਿੰਪੀ ,ਮੈਡਮ ਚਾਹਤ ,ਮੈਡਮ ਮਨਪ੍ਰੀਤ ਕੌਰ ,ਡਾ.ਜਸਵਿੰਦਰ ਕੌਰ , ਡਾ. ਰਿਪੂਜੀਤ, ਮੈਡਮ ਟੀਨਾ ਆਦਿ ਹਾਜ਼ਰ ਰਹੇ।

Post a Comment

0 Comments