ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਮੰਦਰਾਂ 'ਚ ਮਹਾਸ਼ਵਿਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਮੰਦਰਾਂ 'ਚ ਮਹਾਸ਼ਵਿਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਬੀ.ਜੇ.ਪੀ ਆਗੂ ਮੋਨੂੰ ਗੋਇਲ ਦੀ ਰਹਿਨੁਮਾਈ ਹੇਠ ਬੀ ਜੇ ਪੀ ਮਹਿਲਾ ਆਗੂਆਂ ਵਲੋਂ ਉਗਲੇ ਦੇ ਪਕੌੜੇ,ਅਤੇ ਰੀਅਲ ਜੂਸ ਦੇ ਲੰਗਰ ਲਾਏ ਗਏ 


ਬਰਨਾਲਾ,9,ਮਾਰਚ ਕਰਨਪ੍ਰੀਤ ਕਰਨ
-ਬਰਨਾਲਾ ਜ਼ਿਲ੍ਹੇ ਭਰ ਸਮੇਤ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਮਹਾਸ਼ਵਿਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਇਤਿਹਾਸਕ ਰੇਲਵੇ ਸਟੇਸ਼ਨ ਨੇੜੇ ਸਥਿਤ ਪ੍ਰਰਾਚੀਨ ਸ਼ਵਿ ਮੰਦਿਰ, ਗਿਟੀ ਵਾਲਾ ਮੰਦਿਰ, ਕਿੱਲਾ ਮੁਹੱਲਾ ਸ਼ਿਵ ਮੰਦਿਰ, ਕਿਲਾ ਮੁਹੱਲਾ ਸ਼੍ਰੀ ਗਣੇਸ਼ ਮੰਦਿਰ, ਸ਼ਵਿਮੱਠ ਧਾਮ, ਸ਼੍ਰੀ ਰਾਮ ਬਾਗ ਆਦਿ ਮੰਦਰਾਂ 'ਚ ਸ਼ਿਵ  ਭਗਤ ਤੇ ਕਾਵੜੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਮਹਾਸ਼ਵਿਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।

          ਇਸ ਮੌਕੇ ਸ਼ਿਵ ਭਗਤਾਂ,ਕਾਵੜੀਆਂ ਤੇ ਰਾਹਗੀਰਾਂ ਲਈ ਭਾਰਤੀਆਂ ਜਨਤਾ ਪਾਰਟੀ ਦੇ ਆਗੂ ਮੋਨੂੰ ਗੋਇਲ ਦੀ ਰਹਿਨੁਮਾਈ ਹੇਠ ਬੀ ਜੇ ਪੀ ਆਗੂਆਂ ਰਜਨੀ ਗੁਪਤਾ ਵਾਈਸ ਪ੍ਰਧਾਨ ,ਜਿਲਾ ਸੈਕਟਰੀ ਰਾਣੀ ਕੌਰ ਠੀਕਰੀਵਾਲਾ ਸਰਬਜੀਤ ਕੌਰ ਬਰਨਾਲਾ,ਗੀਤ ਸ਼ਰਮਾ ,ਮੋਨਿਕਾ ਕਾਂਸਲ ਵਲੋਂ ਸੇਵਾ ਨਿਭਾਉਂਦਿਆਂ ,ਉਂਗਲੇ ਦੇ ਪਕੌੜੇ ਅਤੇ ਰੀਅਲ ਜੂਸ ਦੇ ਲੰਗਰ ਲਾਏ ਗਏ ਜਿੰਨਾ ਨੂੰ ਭਗਤਾਂ ਨੇ ਪਿਆਰ ਪੂਰਵਕ ਗ੍ਰਹਿਣ ਕੀਤਾ!  ਮੰਦਰਾਂ 'ਚ ਸ਼ਿਵ  ਭਗਤ ਤੇ ਹੋਰ ਕਾਵੜੀਆਂ ਸ਼ਵਿਿਲੰਗ 'ਤੇ ਬੇਲ ਦੇ ਪੱਤੇ,ਧਤੂਰਾ,ਗੰਨੇ ਦਾ ਰਸ, ਭੰਗ ਦੇ ਪੱਤੇ,ਕੱਚਾ ਦੁੱਧ,ਫਲ, ਫੁੱਲ ਤੇ ਸ਼ਹਿਦ ਆਦਿ ਭੇਟ ਕਰਕੇ ਆਪਣੇ ਸੁਖੀ ਜੀਵਨ ਸਬੰਧੀ ਸ਼ੁਭਕਾਮਨਾਵਾਂ ਮੰਗੀਆਂ। 

       ਪੰਡਿਤ ਰਾਕੇਸ਼ ਕੁਮਾਰ ਗੌੜ,ਅਮਨ ਸ਼ਰਮਾ ਗੁਰਮਾਂ ਵਾਲੇ,ਵਲੋਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਥਾਨਕ ਸ਼ਹਿਰ ਦੇ ਸਮੂਹ ਮੰਦਰਾਂ,'ਚ ਜਲ ਚੜਾਇਆ ਗਿਆ। ਇਸ ਮੌਕੇ ਫਲ ਵੰਡੇ ਗਏ। ਮੰਦਿਰਾਂ ਦੇ ਪੁਜਾਰੀਆਂ ਵੱਲੋਂ ਮੰਤਰ ਪੜ੍ਹੇ ਗਏ ਤੇ ਪਾਠ ਪੂਜਾ ਕੀਤੀ ਗਈ। ਇਸ ਮੌਕੇ ਮੰਦਰਾਂ ,ਬਾਜ਼ਾਰਾਂ ਚ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਰਹੇ ਸਨ।

Post a Comment

0 Comments