ਲੀਗਲ ਏਡ ਡਿਫੈਂਸ ਕੌਂਸਲ ਦੇ ਕਰੀਮੀਨਲ ਐਡਵੋਕੇਟ ਸ਼੍ਹੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਵਲੋਂ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ

 ਲੀਗਲ ਏਡ ਡਿਫੈਂਸ ਕੌਂਸਲ ਦੇ ਕਰੀਮੀਨਲ ਐਡਵੋਕੇਟ ਸ਼੍ਹੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਵਲੋਂ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ 


ਬਰਨਾਲਾ,2 ਮਾਰਚ,ਕਰਨਪ੍ਰੀਤ ਕਰਨ/
ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਸ੍ਰੀ ਅਨੁਪਮ ਗੁਪਤਾ ਜੱਜ ਸਾਹਿਬ ਵੱਲੋਂ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਅਤੇ ਮੇਜਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਜਾਖਲ ਜਿਲਾ ਫਤਿਆਬਾਦ ਨੂੰ ਮੁਕੱਦਮਾ ਨੰ:23 ਮਿਤੀ 14-5-2023ਜੇਰ ਦਫਾ 452 ,325,323,506,34 IPC ਐਕਟ ਥਾਣਾ ਟੱਲੇਵਾਲ ਜਿਲਾ ਬਰਨਾਲਾ ਵਿੱਚੋਂ ਲੀਗਲ ਏਡ ਡਿਫੈਂਸ ਕੌਨਸਿਲ ਦੇ ਕਰੀਮੀਨਲ ਐਡਵੋਕੇਟ ਸ਼੍ਹੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ਗਿਆ । ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਅਤੇ ਮੇਜਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਜਾਖਲ ਜਿਲਾ ਫਤਿਆਬਾਦ ਨੇ ਦੱਸਿਆ ਕਿ ਪੁਲਿਸ ਨੇ ਸਾਡੇ ਖਿਲਾਫ ਮੁਦਈ ਸ਼ਿੰਦਰਪਾਲ ਵਾਸੀ ਗਾਗੇਵਾਲ ਜਿਲਾ ਬਰਨਾਲਾ ਦੇ ਬਿਆਨ ਤੇ ਸਾਡੇ ਤੇ ਜੇਰ ਦਫਾ 452 ,325,323,506,34 IPC ਐਕਟ ਤਹਿਤ 2023 ਵਿਚ ਥਾਣਾ ਟੱਲੇਵਾਲ ਜਿਲਾ ਬਰਨਾਲਾ ਵਿੱਚ ਮੁੱਕਦਮਾ ਦਰਜ ਕਰਵਾ ਦਿੱਤਾ ਸੀ। ਜਿਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਾਅਦ ਚਲਾਨ ਪੇਸ਼ ਅਦਾਲਤ ਕੀਤਾ ਗਿਆ । ੳਹਨਾਂ ਦਸਿਆ ਕਿ ਸਬੂਤਾਂ ਅਤੇ ਗਵਾਹਾਂ ਸਮੇਤ ਕੇਸ ਵਿਚ ਦਿਤੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਸ੍ਰੀ ਅਨੁਪਮ ਗੁਪਤਾ ਜੱਜ ਸਾਹਿਬ ਵੱਲੋਂ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਅਤੇ ਮੇਜਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਜਾਖਲ ਜਿਲਾ ਫਤਿਆਬਾਦ ਨੂੰ ਮਿਤੀ 2-03-2024ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ ਫਰਮਾਇਆ ਗਿਆ।

Post a Comment

0 Comments