ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਵਲੋਂ ਗੁਰਮੀਤ ਸਿੰਘ ਮੀਤ ਹੇਅਰ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਚ ਡਟੇ

ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਵਲੋਂ ਗੁਰਮੀਤ ਸਿੰਘ ਮੀਤ ਹੇਅਰ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਚ ਡਟੇ

ਆਪ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਚ ਵਿਕਾਸ ਦੇ ਨਾਲ ਨਾਲ 43700 ਤੋਂ ਵੱਧ ਬੇਰੋਜ਼ਗਾਰਾਂ ਤੇ ਬਿਨਾ ਕਿਸੇ ਸਿਫਾਰਿਸ਼ ਦੇ ਨੌਕਰੀਆਂ ਦਿਤੀਆਂ -ਮੀਤ ਹੇਅਰ


ਬਰਨਾਲਾ 24 ਮਾਰਚ ਕਰਨਪ੍ਰੀਤ ਸਿੰਘ ਕਰਨ
ਐੱਮ ਪੀ ਕੋਟੇ ਚੋਂ ਹਲਕੇ ਲਈ ਕਰੋੜਾਂ ਦੀਆਂ ਗਰਾਂਟਾਂ ਦਿੱਤੀਆਂ ਤਿੰਨ ਵਾਰ ਜਿੱਤ ਦਰਜ ਚੁੱਕਿਆ ਸ਼ਿਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੌਥੀ ਵਾਰ ਵੀ ਬਾਜ਼ੀ ਮਾਰੇਗਾ -ਸਿਮਰਨਜੀਤ ਮਾਨ  ਭਾਵੇਂ ਅਜੇ ਲੰਬਾ ਸਮਾਂ ਪਿਆ ਹੈ ਪਰੰਤੂ ਤਾਜ਼ਾ ਹੋਏ ਐਲਾਨ ਅਤੇ ਵਿਗੁਲ ਵੱਜਣ ਉਪਰੰਤ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪਾਰਟੀ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਚੋਣ ਪਿੜ ’ਚ ਨਿੱਤਰੇ ਹਨ, ਜਿਨ੍ਹਾਂ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉੱਥੇ ਹੀ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਹਲਕੇ ਵਿਚ ਭਲਵਾਨੀ ਗੇੜੇ ਦੇਣੇ ਸ਼ੁਰੂ ਕਰ ਦਿੱਤੇ ਹਨ !। ਉਧਰ ਸ਼੍ਰੋਮਣੀ ਅਕਾਲੀ ਦਲ,ਬਾਦਲ ਕਾਂਗਰਸ, ਭਾਜਪਾ ਅਤੇ ਬਸਪਾ ਵਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਜਦੋਂ ਕਿ ਵੱਖ-ਵੱਖ ਨਾਵਾਂ ਬਾਰੇ ਕਿਆਸਅਰਾਈਆਂ ਲੱਗ ਰਹੀਆਂ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਮੀਤ ਹੇਅਰ ਦੋ ਵਾਰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸਾਲ 2017 ਅਤੇ 2022 ’ਚ ਉਹ ਵਿਧਾਨ ਸਭਾ ਚੋਣ ਜਿੱਤੇ ਹਨ।ਮੀਡਿਆ ਨਾਲ ਗੱਲਬਾਤ ਚ ਅਕਸਰ ਜਿਕਰ ਕਰਦੇ ਹਨ ਕਿ ਆਪ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਚ ਵਿਕਾਸ ਕਰਨ ਦੇ ਨਾਲ ਨਾਲ 43700 ਤੋਂ ਵੱਧ ਬੇਰੋਜ਼ਗਾਰਾਂ ਤੇ ਬਿਨਾ ਕਿਸੇ ਸਿਫਾਰਿਸ਼ ਦੇ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦਿਤੀਆਂ ਹਨ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਵਾਲੇ ਸਿਰਫ ਵੋਟਾਂ ਸਮੇਂ ਕੁਝ ਅਸਾਮੀਆਂ ਕੱਢ ਕੇ ਆਪਣੇ ਹਿਤੈਸ਼ੀਆਂ ਨੂੰ ਨੌਕਰੀਆਂ ਦਿੰਦੇ ਸਨ ਇਹ ਇਕ ਰਿਕਾਰਡ ਹੈ ਆਪ ਵਲੋਂ ਕਿਸਾਨਾਂ ਦੇ ਨਹਿਰੀ ਪਾਣੀ,ਖਾਲਾਂ ਟੇਲਾਂ ਸਮੇਤ ਸ਼ਹਿਰਾਂ ਦੇ ਵਿਕਾਸ ਚ ਕੋਈ ਕਸਰ ਨਹੀਂ ਛੱਡੀ ਗਈ ਜਿਸ ਨੂੰ ਹਲਕਾ ਭਲਾਈ ਭਾਂਤਿ ਜਾਣੂ ਹੈ ਆਪ ਦੀ ਪੂਰੀ ਟੀਮ ਲੋਕ ਸੇਵਾ ਨੂੰ ਸਮਰਪਿਤ ਹੈ 

            ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੜ ਚੋਣ ਪਿੜ ’ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਲ 1989 ’ਚ ਤਰਨ ਤਾਰਨ ਅਤੇ 1999 ’ਚ ਸੰਗਰੂਰ ਸੰਸਦੀ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ ਅਤੇ ਇਸ ਹਲਕੇ ਤੋਂ ਸਾਲ 2022 ਦੀ ਜ਼ਿਮਨੀ ਚੋਣ ਵੀ ਜਿੱਤ ਚੁੱਕੇ ਹਨ ਅਤੇ ਮੌਜੂਦਾ ਸੰਸਦ ਮੈਂਬਰ ਹਨ।ਉਹਨਾਂ ਆਸਵੰਦ ਹੁੰਦੀਆਂ ਕਿਹਾ ਕਿ ਐੱਮ ਪੀ ਕੋਟੇ ਚੋਂ ਹਲਕੇ ਲਈ ਕਰੋੜਾਂ ਦੀਆਂ ਗਰਾਂਟਾਂ ਦਿੱਤੀਆਂ ਤਿੰਨ ਵਾਰ ਜਿੱਤ ਦਰਜ ਚੁੱਕਿਆ ਸ਼ਿਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੌਥੀ ਵਾਰ ਵੀ ਬਾਜ਼ੀ ਮਾਰੇਗਾ 

          ਆਪ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਚ ਜੀ ਜਾਣ ਨਾਲ ਉੱਬਰੇ ਦੇ ਸੰਭਾਵੀ ਉਮੀਦਵਾਰਾਂ ’ਚ ਜਿਲਾ ਕਾਂਗਰਸ ਪ੍ਰਧਾਨ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਨਾਮ ਵਰਕਰਾਂ ਆਗੂਆਂ ਵਲੋਂ ਪੂਰੇ ਸਿਖਰਾਂ ਤੇ ਪ੍ਰਚਾਰਿਆ ਜਾ ਰਿਹਾ ਜਿਸ ਨੂੰ ਲੈਕੇ ਕਾਲਾ ਢਿੱਲੋਂ ਟੀਮ ਵਲੋਂ ਪੂਰੀ ਵਿਅੰਤਬੰਦੀ ਕੀਤੀ ਜਾ ਰਹੀ ਹੈ ਜਿਕਰਯੋਗ ਹੈ ਕਿ ਕਾਲਾ ਢਿੱਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਦੀ ਕਾਂਗਰਸੀ ਲੜੀ ਦਾ ਮਣਕਾ ਹੋਣ ਕਾਰਨ ਵੀ ਚਰਚਾ ਚ ਹੈ ਜੋ ਆਪ ਦੀਆਂ ਸਾਰੀਆਂ ਅੰਦਰਲੀਆਂ ਗੁੰਜਲਾਂ ਤੋਂ ਵਾਕਿਫ ਹਨ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਨਾਂ ਸ਼ਾਮਲ ਹੈ। ਸ੍ਰੀ ਵਿਜੈਇੰਦਰ ਸਿੰਗਲਾ ਦੇ ਨਾਮ ਦੀ ਚਰਚਾ ਸੰਗਰੂਰ ਤੋਂ ਇਲਾਵਾ ਪਟਿਆਲਾ ਹਲਕੇ ਤੋਂ ਵੀ ਚੱਲ ਰਹੀ ਹੈ ਜਿਸ ਬਾਰੇ ਆਉਣ ਵਾਲੇ ਦਿਨਾਂ ’ਚ ਫੈਸਲਾ ਲਿਆ ਜਾਵੇਗਾ।

            ਕਿਸਾਨੀ ਸੰਕਟ ਕਾਰਨ ਭਾਵੇਂ ਅਕਾਲੀ-ਭਾਜਪਾ ਗੱਠਜੋੜ ਦਾ ਪੇਚ ਅਜੇ ਵੀ ਫਸਿਆ ਹੋਇਆ ਹੈ ਪਰ ਚੋਣ ਗੱਠਜੋੜ ਹੋੋਣ ਜਾਂ ਨਾ ਹੋਣ ਦੀ ਸੂਰਤ ਵਿਚ ਇਸ ਹਲਕੇ ਤੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਉਮੀਦਵਾਰੀ ਲਗਪਗ ਤੈਅ ਮੰਨੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਏਕਤਾ ਹੋਣ ਮਗਰੋਂ ਹੀ ਸ੍ਰੀ ਢੀਂਡਸਾ ਨੇ ਵੱਖ-ਵੱਖ ਹਲਕਿਆਂ ’ਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਨਾ ਹੋਇਆ ਤਾਂ ਭਾਜਪਾ ਵਲੋਂ ਅਰਵਿੰਦ ਖੰਨਾ, ਹਰਜੀਤ ਸਿੰਘ ਗਰੇਵਾਲ ’ਚੋਂ ਕਿਸੇ ਦੇ ਨਾਮ ਉਪਰ ਉਮੀਦਵਾਰੀ ਦੀ ਮੋਹਰ ਲੱਗ ਸਕਦੀ ਹੈ। ਕਰਨਪ੍ਰੀਤ ਕਰਨ

Post a Comment

0 Comments