ਮੋਦੀ ਵੱਲੋਂ ਗਰੀਬਾਂ, ਮੱਧ ਵਰਗੀ ਅਤੇ ਕਿਸਾਨਾਂ ਲਈ ਕੀਤੇ ਦੇਸ਼ ਹਿੱਤ ਕੰਮਾਂ ਨੂੰ ਵਰਕਰ ਲੋਕਾਂ ਚ ਪ੍ਰਚੰਡ ਕਰਨ:- ਦਿਆਲ ਸਿੰਘ ਸੋਢੀ

ਮੋਦੀ ਵੱਲੋਂ ਗਰੀਬਾਂ, ਮੱਧ ਵਰਗੀ ਅਤੇ ਕਿਸਾਨਾਂ ਲਈ ਕੀਤੇ ਦੇਸ਼ ਹਿੱਤ ਕੰਮਾਂ ਨੂੰ ਵਰਕਰ ਲੋਕਾਂ ਚ ਪ੍ਰਚੰਡ ਕਰਨ:- ਦਿਆਲ ਸਿੰਘ ਸੋਢੀ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਮਿਸ਼ਨ 400 ਪਾਰ ਨੂੰ ਲੈ ਕੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਜਮੀਨੀ ਪੱਧਰ ਤੋਂ ਲੈ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ਉੱਥੇ ਹੀ ਰਾਜ ਪੱਧਰੀ ਆਗੂ ਅਤੇ ਵਰਕਰ ਵੀ ਇਸ ਮਿਸ਼ਨ ਨੂੰ ਸਫਲ ਬਣਾਉਣ ਵਿੱਚ ਲਈ ਕੋਈ ਵੀ ਮੌਕਾ ਹਥਿਆਉਣਾ ਨਹੀਂ ਚਾਹੁੰਦੇ ਜਿਸਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਅੱਜ ਬੁਢਲਾਡਾ ਵਿਖੇ ਵਿਸ਼ੇਸ਼ ਸ਼ਿਰਕਤ ਕਰਦਿਆਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਭਾਜਪਾ ਮੋਦੀ ਸਰਕਾਰ ਵੱਲੋਂ ਜੋ ਗੱਫੇ ਭਰ ਗਰੀਬ,ਮੱਧ ਵਰਗੀ ਲੋਕਾਂ, ਕਿਸਾਨਾਂ ਅਤੇ ਵਪਾਰੀਆਂ ਲਈ ਸਕੀਮਾਂ ਅਤੇ ਨੀਤੀਆਂ ਨੂੰ ਲਾਗੂ ਕਰਕੇ ਹਰ ਵਰਗ ਦਾ ਜੀਵਨ ਸਤਰ ਨੂੰ ਉੱਚਾ ਚੁੱਕਣ ਦੀਆਂ ਸਫਲਤਾਵਾਂ ਨੂੰ ਲੋਕਾਂ ਵਿੱਚ ਪ੍ਰਚੰਡ ਕਰਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨਾਂ ਨੇ  ਆਪਣੇ ਕਾਰਜਕਾਲ ਦੌਰਾਨ ਹਰ ਕੌਮ ਲਈ ਉਹ ਕੰਮ ਕੀਤੇ ਹਨ ਜੋ ਅੱਜ ਤੱਕ ਦੇਸ਼ ਦੀ ਕਿਸੇ ਵੀ ਪਾਰਟੀ ਨੇ ਕਰਨੇ ਤਾਂ ਕੀ ਸੋਚਣਾ ਵੀ ਮੁਨਾਸਿਫ ਨਹੀਂ ਸਮਝਿਆ। ਮੋਦੀ ਨੇ ਸਿੱਖ ਕੌਮ ਲਈ ਛੋਟੇ ਸਾਹਿਬਜ਼ਾਦਿਆਂ ਦਾ ਰਾਸ਼ਟਰੀ ਬਾਲ ਦਿਵਸ ਮਨਾਉਣਾ, ਕੀਰਤਪੁਰ ਕੋਰੀਡੋਰ ਖੋਲਣਾ, 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਅਤੇ ਗਰੀਬ ਵਰਗ ਲਈ ਜਨ ਧਨ ਯੋਜਨਾ ,ਸੌਚਾਲਿਆ ਯੋਜਨਾ ,ਗੈਸ ਉਜਵਲ ਯੋਜਨਾਂ ,ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਨਰੇਗਾ, ਸੁਕੰਨਿਆ ਯੋਜਨਾ, ਯੋਜਨਾ, ਸਕੂਲਾਂ ਵਿੱਚ ਮਿਡੇ ਮੀਲ ਯੋਜਨਾ ਤੋਂ ਇਲਾਵਾ ਦੇਸ਼ ਹਿੱਤ ਵਿੱਚ ਧਾਰਾ 370 ਹਟਾਣਾ,ਕਾਸ਼ੀ ਤੇ ਅਯੋਧਿਆ ਵਿੱਚ ਮੰਦਰ ਬਣਾਉਣਾ,ਤਿੰਨ ਤਲਾਕ, ਕਿਸਾਨ ਨਿਧੀ ਯੋਜਨਾਂ, ਆਯੁਸ਼ਮਾਨ ਯੋਜਨਾ, ਕਤਰ ਚ ਸੈਨਿਕ ਅਧਿਕਾਰੀਆਂ ਦੀ ਫਾਂਸੀ ਮਾਫ ਕਰਵਾਉਣਾ ਅਤੇ ਸਮੇਂ ਸਮੇਂ ਚ ਵਿਦੇਸ਼ਾਂ ਚ ਫਸੇ ਵਿਦਿਆਰਥੀਆਂ ਨੂੰ ਸੁਰੱਖਿਤ ਕੱਢ ਲਿਆਉਣਾ ਵਰਗੇ ਅਹਿਮ ਕੰਮ ਕਰਕੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਲੋਕਪ੍ਰੀਅਤਾ ਖੱਟੀ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ 117 ਵਿਧਾਨ ਸਭਾ ਅਤੇ 13 ਲੋਕ ਸਭਾ ਹਲਕਿਆਂ ਤੇ ਬੂਥਾਂ ਤੱਕ ਆਪਣੀ ਪਕੜ ਬਣਾਈ ਹੋਈ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਆਗੂ ਸੂਬੇਦਾਰ ਭੋਲਾ ਸਿੰਘ, ਓਮ ਪ੍ਰਕਾਸ਼ ਖਟਕ,ਕਾਲਾ ਬਾਬਾ, ਸੁਖਪਾਲ ਕੌਰ, ਯਸ਼ਪਾਲ ਗਰਗ, ਕੁਸ਼ ਸ਼ਰਮਾ ਅਤੇ ਰਿੰਕੂ ਸ਼ਰਮਾ ਤੋਂ ਇਲਾਵਾ ਕਾਫੀ ਵਰਕਰ ਵੀ ਮੌਜੂਦ ਸਨ।

Post a Comment

0 Comments