ਜਿਲਾ ਸੈਸਨਜ ਜੱਜ ਬਰਨਾਲਾ ਵੱਲੋਂ ਐਡਵੋਕੇਟ ਮੋਹਿਤ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ

 ਜਿਲਾ ਸੈਸਨਜ ਜੱਜ  ਬਰਨਾਲਾ ਵੱਲੋਂ ਐਡਵੋਕੇਟ ਮੋਹਿਤ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ 


ਬਰਨਾਲਾ 31 ਮਾਰਚ ਕਰਨਪ੍ਰੀਤ ਕਰਨ 
ਮਾਨਯੋਗ ਜਿਲਾ ਅਤੇ ਸੈਸਨਜ ਜੱਜ  ਬਰਨਾਲਾ ਸ੍ਰੀ ਬਾਲ ਬਹਾਦਰ ਸਿੰਘ ਤੇਜੀ ਜੱਜ ਸਾਹਿਬ ਵੱਲੋਂ ਜਗਤਾਰ ਰਾਮ ਪੁੱਤਰ ਮਿੱਠੂ ਰਾਮ  ਸਿੰਘ ਵਾਸੀ ਭਗਤਪੁਰਾ ਮੌੜ ਤਹਿਸੀਲ ਤਪਾ ਡਿਸਟਿਕ ਬਰਨਾਲਾ ਨੂੰ ਮੁਕੱਦਮਾ ਨੰ:86 ਮਿਤੀ 17-11-2019ਜੇਰ ਦਫਾ 302,201,IPC ਐਕਟ ਥਾਣਾ ਸਹਿਣਾ  ਜਿਲਾ ਬਰਨਾਲਾ ਵਿੱਚੋ ਐਡਵੋਕੇਟ ਸ਼੍ਹੀ ਮੋਹਿਤ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ਗਿਆ । ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਜਗਤਾਰ  ਰਾਮ ਪੁੱਤਰ ਮਿੱਠੂ ਰਾਮ ਵਾਸੀ ਭਗਤਪੁਰਾ ਮੌੜ ਤਹਿਸੀਲ ਤਪਾ ਜਿਲਾ ਬਰਨਾਲਾ ਨੇ ਦੱਸਿਆ ਕਿ ਪੁਲਿਸ ਨੇ ਮੇਰੇ ਖਿਲਾਫ ਮੁਦਈ ਅਜਮੇਰ ਸਿੰਘ ਉਰਫ ਕਾਕਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਗਤਪੁਰਾ ਮੌੜ  ਜਿਲਾ ਬਰਨਾਲਾ ਦੇ ਬਿਆਨ  ਤੇ ਮੇਰੇ ਤੇ ਜੇਰ ਦਫਾ 302,201, IP ਐਕਟ ਤਹਿਤ 2019 ਵਿਚ ਥਾਣਾ ਸਹਿਣਾ ਜਿਲਾ ਬਰਨਾਲਾ ਵਿੱਚ ਮੁੱਕਦਮਾ ਦਰਜ ਕਰਵਾ ਦਿੱਤਾ ਸੀ। ਜਿਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਾਅਦ ਚਲਾਨ ਪੇਸ਼ ਅਦਾਲਤ ਕੀਤਾ ਗਿਆ ।… ੳਹਨਾਂ ਨੇ ਦਸਿਆ ਕਿ ਸਬੂਤਾਂ ਅਤੇ ਗਵਾਹਾਂ ਸਮੇਤ ਕੇਸ ਵਿਚ ਦਿਤੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਡਿਸਟਿਕ ਅਤੇ ਸੈਸਨਜ ਜੱਜ  ਬਰਨਾਲਾ ਸ੍ਰੀ ਬਾਲ ਬਹਾਦਰ ਸਿੰਘ ਤੇਜੀ ਜੱਜ ਸਾਹਿਬ ਵੱਲੋਂ ਜਗਤਾਰ ਰਾਮ ਪੁੱਤਰ ਮਿੱਠੂ ਰਾਮ  ਸਿੰਘ ਵਾਸੀ ਭਗਤਪੁਰਾ ਮੌੜ ਤਹਿਸੀਲ ਤਪਾ ਡਿਸਟਿਕ ਬਰਨਾਲਾ ਨੂੰ ਮਿਤੀ 4-03-2024ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ ਫਰਮਾਇਆ ਗਿਆ।

Post a Comment

0 Comments