ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੰਗਰੂਰ ਲੋਕ ਸਭ ਸੀਟ ਤੋਂ ਟਿਕਟ ਦੇ ਕੇ ਨਿਵਾਜਿਆ

ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੰਗਰੂਰ ਲੋਕ ਸਭ ਸੀਟ ਤੋਂ ਟਿਕਟ ਦੇ ਕੇ ਨਿਵਾਜਿਆ 

ਮੀਤ ਹੇਅਰ ਸਂਗਰੂਰ ਲੋਕ ਸਭ ਸੀਟ ਤੋਂ ਸੰਗਰੂਰ ਦੇ ਵਿਕਾਸ ਦੀ ਨੁਮਾਇੰਦਗੀ ਕਰਨਗੇ -ਹਸਨ ਭਾਰਦਵਾਜ 

ਪਾਰਟੀ ਆਗੂਆਂ ਵਰਕਰਾਂ ਵਲੋਂ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ  ਗਈਆਂ ਅਤੇ ਲੱਡੂ ਵੰਡੇ ਗਏ  


ਬਰਨਾਲਾ,14,ਮਾਰਚ ਕਰਨਪ੍ਰੀਤ ਕਰਨ 
- ਲੋਕ ਸਭਾ 2024 ਦੀਆਂ ਚੋਣਾਂ ਦਾ ਵਿਗੁਲ ਵੱਜ ਚੁੱਕਿਆ ਹੈ ਜਿੱਥੇ ਪੰਜਾਬ ਵਿਚ ਅਜੇ ਤੱਕ ਕਿਸੇ ਪਾਰਟੀ ਵਲੋਂ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਉੱਥੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕੈਬਿਨਟ ਮੰਤਰੀਆਂ ਸਮੇਤ ਵਿਧਾਇਕਾਂ ਦੀ ਸੂਚੀ ਜਾਰੀ ਕਰਦਿਆਂ 13 ਲੋਕ ਸਭਾ ਸੀਟਾਂ ਵਿੱਚੋਂ ਅੱਠ ਸੀਟਾਂ ਦੇ ਉੱਪਰ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਸੰਗਰੂਰ ਲੋਕ ਸਭਾ ਸੀਟ ਤੋਂ ਪੰਜਾਬ ਦੇ ਕੈਬਨਿਟ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਕਾਹਦੇ ਵਿਚ ਉਤਾਰ ਦਿੱਤਾ ਗਿਆ ਹੈ ਤੇ ਲੋਕ ਸਭਾ ਦਾ ਅਖਾੜਾ ਭੱਖਣਾ ਸ਼ੁਰੂ ਹੋ ਗਿਆ ਹੈ ਅੱਜ ਬਰਨਾਲਾ ਚ ਆਮ ਆਦਮੀ ਦੇ ਦਫਤਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਤੇ ਮੰਤਰੀ ਦੇ ਓ ਐੱਸ ਡੀ ਹਸਨ ਭਾਰਦਵਾਜ ,ਜਿਲਾ ਯੋਜਨਾ ਬੋਰਡ ਚੇਅਰਮੈਨ

ਗੁਰਦੀਪ ਸਿੰਘ ਬਾਠ,ਚੇਅਰਮੈਨ ਆਰ ਟੀ ਮੰਨਾ,ਸਮੇਤ ਪਾਰਟੀ ਆਗੂਆਂ ਵਰਕਰਾਂ ਵਲੋਂ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ  ਗਈਆਂ ਅਤੇ ਲੱਡੂ ਵੰਡੇ ਗਏ  

         ਓ ਐੱਸ ਡੀ ਹਸਨ ਭਾਰਦਵਾਜ ਨੇ ਮੀਡਿਆ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ  ਅਸੀਂ ਪੰਜਾਬ ਦੇ ਮੁਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਸ਼ੁਕਰਗੁਜਾਰ ਹਾਂ ਜਿੰਨਾ 9 ਵਿਧਾਨ ਸਭਾ ਹਲਕਿਆਂ ਵਿਚੋਂ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਂਗਰੂਰ ਲੋਕ ਸਭ ਸੀਟ ਤੋਂ ਟਿਕਟ ਦੇ ਕੇ ਨਿਵਾਜਿਆ ਹੈ ਜਿਹੜੇ ਜਿੱਤ ਪ੍ਰਾਪਤ ਕਾਰਨ ਉਪਰੰਤ ਲੋਕ ਸਭਾ ਸੰਗਰੂਰ ਦੇ ਵਿਕਾਸ ਦੀ ਨੁਮਾਇੰਦਗੀ ਕਰਨਗੇ ਮੀਤ ਹੇਅਰ ਦਾ ਪੂਰੇ ਪੰਜਾਬ ਸੰਗਰੂਰ ਬਰਨਾਲਾ ਦੇ ਯੂਥ ਸਮੇਤ ਹਰੇਕ ਵਰਗ ਨਾਲ ਇਕ ਚੰਗਾ ਤੇ ਨਿੱਗਰ ਤਾਲਮੇਲ ਹੈ  ਜਿੱਥੇ ਵੀ ਪਾਰਟੀ ਨੇ ਉਹਨਾਂ ਦੀ ਡਿਊਟੀ ਲਾਇ ਉਹ ਡੱਟ ਕੇ ਨਿੱਤਰੇ !ਹੁਣ ਵੀ ਵੱਡੀ ਲੀਡ ਨਾਲ ਜਿੱਤਣਗੇ ਤੇ ਸੰਗਰੂਰ ਦਾ ਪੱਖ ਲੋਕ ਸਭਾ ਚ ਰੱਖਣਗੇ ! ਇਸ ਮੌਕੇ ਜਿਲਾ ਯੋਜਨਾ ਬੋਰਡ ਚੇਅਰਮੈਨ ਆਪ ਆਗੂ  ਗੁਰਦੀਪ ਸਿੰਘ ਬਾਠ ਨੇ  ਪਾਰਟੀ ਵਰਕਰਾਂ ਆਗੂਆਂ ਨੂੰ ਹੁਣੇ ਤੋਂ ਚੋਣ ਮੈਦਾਨ ਚ ਡੱਟਣ ਦਾ ਹੋਕਾ ਦਿੱਤਾ ਤੇ ਕਿਹਾ ਕਿ ਸਂਗਰੂਰ ਲੋਕ ਸਭ ਸੀਟ ਤੋਂ  ਮੀਤ ਹੇਅਰ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ !

             ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ਼੍ਰੀ ਖੰਡੂਰ ਸਾਹਿਬ ਤੋਂ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਇਸ ਤੋਂ ਪਹਿਲਾਂ ਵੀ ਜਿਮਨੀ ਚੋਣ ਦੇ ਵਿੱਚ ਸੰਸਦ ਬਣ ਚੁੱਕੇ ਹਨ ਅਤੇ ਇਸ ਵਾਰ ਦੂਸਰੀ ਚੋਣ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਗੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ, ਫਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆ, ਸੰਗਰੂਰ ਤੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ।

Post a Comment

0 Comments