ਆਸਰਾ ਫਾਊਂਡੇਸ਼ਨ ਬਰੇਟਾ ਦੇ ਸਮੂਹ ਅਹੁਦੇਦਾਰਾਂ ਦੀ ਹੋਈ ਚੋਣ,ਡਾਕਟਰ ਗਿਆਨ ਚੰਦ ਆਜ਼ਾਦ ਜੀ ਮੁੜ ਪ੍ਰਧਾਨ ਨਿਯੁਕਤ।

ਆਸਰਾ ਫਾਊਂਡੇਸ਼ਨ ਬਰੇਟਾ ਦੇ ਸਮੂਹ ਅਹੁਦੇਦਾਰਾਂ ਦੀ ਹੋਈ ਚੋਣ,ਡਾਕਟਰ ਗਿਆਨ ਚੰਦ ਆਜ਼ਾਦ ਜੀ ਮੁੜ ਪ੍ਰਧਾਨ ਨਿਯੁਕਤ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)
-ਆਸਰਾ ਫਾਊਂਡੇਸ਼ਨ ਬਰੇਟਾ ਦੇ ਅਹੁਦੇਦਾਰਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਭਾਈ ਘਨਈਆ ਜੀ ਵਿਖੇ ਡਾਕਟਰ ਗਿਆਨ ਚੰਦ ਆਜ਼ਾਦ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪਹਿਲਾਂ ਵਾਲੀ ਸਾਰੀ ਕਮੇਟੀ ਭੰਗ ਕਰਕੇ ਨਵੀਂ ਚੋਣ ਕੀਤੀ ਗਈ ਸਾਰੇ ਮੈਂਬਰ ਸਾਹਿਬਾਨ ਨੇ ਪੰਜਵੀਂ ਵਾਰ ਸਰਬ ਸੰਮਤੀ ਨਾਲ ਡਾਕਟਰ ਗਿਆਨ ਚੰਦ ਆਜ਼ਾਦ ਜੀ ਨੂੰ ਦੁਬਾਰਾ ਦੋ ਸਾਲ ਲਈ ਪ੍ਰਧਾਨ ਅਤੇ ਡਾਕਟਰ ਗੁਲਾਬ ਸਿੰਘ ਕਾਹਨਗੜ ਨੂੰ ਸਰਪ੍ਰਸਤ ਚੁਣ ਲਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਵੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਜਿਕਰ ਯੋਗ ਹੈ ਕਿ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਦੀ ਅਗਵਾਈ ਹੇਠ ਥੋੜੇ ਸਮੇਂ ਵਿੱਚ ਹੀ ਸੰਸਥਾ ਦੇ ਮੈਂਬਰਾਂ ਦਾ ਬਹੁਤ ਵੱਡਾ ਕਾਫਲਾ ਬਣ ਕੇ ਹਰ ਮਹੀਨੇ ਲਗਾਤਾਰ ਅੱਖਾਂ ਦਾ ਚੈੱਕ ਅਪ ਅਤੇ ਉਪਰੇਸ਼ਨ ਕੈਂਪ, ਹੜ ਪੀੜਤਾਂ ਲਈ ਚਾਦਪੁਰਾ ਬੰਨ ਉੱਤੇ ਲਗਾਤਾਰ ਇੱਕ ਮਹੀਨਾ ਮੈਡੀਕਲ ਕੈਂਪ, ਰੁਜ਼ਗਾਰ ਮੇਲੇ ਲਗਵਾਉਣੇ, ਅੰਗਹੀਣ ਵਿਅਕਤੀਆਂ ਲਈ ਕੈਂਪ, ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਦੀਆਂ ਕੋਚਿੰਗ ਕਲਾਸਾਂ, ਸਲਾਈ ਸੈਂਟਰ, ਮੈਡੀਕਲ ਕੈਂਪ,ਖੂਨਦਾਨ ਕੈਂਪ, ਅਤੇ ਹੋਰ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਇਸ ਸਮੇਂ ਜਾਣਕਾਰੀ ਦਿੰਦਿਆਂ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਬਚਦਾ ਸਾਰਾ ਜੀਵਨ ਆਪਣੀ ਟੀਮ ਅਤੇ ਲੋੜਵੰਦਾਂ ਦੇ ਲੇਖੇ ਲਾ ਰੱਖਿਆ ਹੈ ਅਤੇ ਜੋ ਭਰੋਸਾ ਟੀਮ ਆਸਰਾ ਜਾਂ ਇਲਾਕੇ ਦੇ ਲੋਕਾਂ ਨੇ ਮੇਰੇ ਉੱਤੇ ਕੀਤਾ ਹੈ ਉਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਅੱਗੇ ਤੋਂ ਸਾਡੀ ਸਾਰੀ ਟੀਮ ਹੋਰ ਵੀ ਜਿਆਦਾ ਆਪਣੀ ਜੁਮੇਵਾਰੀ ਨੂੰ ਸਮਝਦਿਆਂ ਲੋਕ ਭਲਾਈ ਦੇ ਕੰਮ ਕਰਕੇ ਲੋੜਵੰਦਾਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਕੇ ਸਹਿਰ ਅਤੇ ਇਲਾਕਾ ਨਿਵਾਸੀਆਂ, ਸੇਵਾਦਾਰ ਵੀਰਾਂ,ਦਾਨੀ ਵੀਰਾਂ  ਵੱਲੋਂ ਜੋ ਸਾਡੀ ਟੀਮ ਉਤੇ ਭਰੋਸਾ ਕੀਤਾ ਜਾਦਾਂ ਹੈ ਉਸ ਨੂੰ ਕਦੇ ਵੀ ਟੁੱਟਣ ਨਹੀਂ ਦੇਵੇਗੀ।

Post a Comment

0 Comments