ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿ. ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਿੱਚ ਰਲੇਵਾਂ

 ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿ. ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਿੱਚ ਰਲੇਵਾਂ

ਪਾਰਟੀ ਝੰਡੇ ਹੇਠਾਂ ਲੋਕ ਹਿੱਤ ਦੀ ਸੋਚ ਰੱਖਣ ਵਾਲਿਆਂ ਦਾ ਕਾਫ਼ਲਾ ਨਿਰੰਤਰ ਵੱਧ ਰਿਹਾ: ਸਿਮਰਨਜੀਤ ਸਿੰਘ ਮਾਨ


ਬਰਨਾਲਾ,7,ਮਾਰਚ /ਕਰਨਪ੍ਰੀਤ ਕਰਨ /
: ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੂੰ  ਜ਼ਿਲ੍ਹਾ ਬਰਨਾਲਾ ਵਿੱਚ ਉਸ ਭਾਰੀ ਮਜਬੂਤੀ ਮਿਲੀ, ਜਦੋਂ ਸਾਬਕਾ ਸੈਨਿਕ ਦੀ ਪ੍ਰਸਿੱਧ ਜਥੇਬੰਦੀ ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਨੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਦਾਨਗੜ੍ਹ ਦੀ ਅਗਵਾਈ ਹੇਠ ਅੱਜ ਪਾਰਟੀ ਦੀਆਂ ਲੋਕ ਪੱਖ ਨੀਤੀਆਂ ਅਤੇ ਬਤੌਰ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ | ਸਾਬਕਾ ਸੈਨਿਕਾਂ ਨੇ ਇਹ ਐਲਾਨ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਰੱਖੇ ਇੱਕ ਸਮਾਗਮ ਦੌਰਾਨ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਕੀਤਾ | ਇਸ ਦੌਰਾਨ ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਵੱਲੋਂ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੂੰ  ਸਾਬਕਾ ਸੈਨਿਕਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਵੀ ਸੌਂਪਿਆ, ਜਿਸ 'ਤੇ ਗੌਰ ਕਰਦਿਆਂ 

                                               ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਸਾਬਕਾ ਸੈਨਿਕਾਂ ਦੀ ਹਰ ਜਾਇਜ ਮੰਗ ਨੂੰ  ਪੂਰਾ ਕਰਵਾਉਣ ਦਾ ਭਰੋਸਾ ਦਿੱਤਾ |ਐਮ.ਪੀ. ਸ. ਮਾਨ ਨੇ ਆਪਣੇ ਸੰਬੋਧਨ ਦੌਰਾਨ ਪਾਰਟੀ ਵਿੱਚ ਆਏ ਸਾਬਕਾ ਸੈਨਿਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਦੇ ਝੰਡੇ ਹੇਠਾਂ ਲੋਕ ਹਿੱਤ ਦੀ ਸੋਚ ਰੱਖਣ ਵਾਲਿਆਂ ਦਾ ਕਾਫ਼ਲਾ ਨਿਰੰਤਰ ਵੱਧ ਰਿਹਾ ਹੈ 

ਉਹਨਾਂ ਕਿਹਾ ਕਿ ਜੇਕਰ ਤਿੰਨ ਮਹੀਨਿਆਂ ਦੇ ਵਿੱਚ ਸਾਬਕਾ ਸੈਨਿਕਾ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜੋ ਵੀ ਵਿਦੇਸ਼ਾਂ ਤੋਂ ਡੈਲੀਗੇਟ ਭਾਰਤ ਆਉਣਗੇ, ਉਨ੍ਹਾਂ ਨਾਲ ਸਾਬਕਾ ਸੈਨਿਕਾਂ ਨੂੰ  ਨਾਲ ਲੈ ਕੇ ਮਿਲਣਗੇ ਅਤੇ ਜਾਣੂ ਕਰਵਾਉਣਗੇ ਕਿ ਕਿਵੇਂ ਸਾਡੇ ਦੇਸ਼ ਦੀ ਸਰਕਾਰ ਤੋਂ ਸਾਡੇ ਦੇਸ਼ ਦੇ ਸਾਬਕਾ ਸੈਨਿਕ ਵੀ ਦੁਖੀ ਹਨ |

ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 3 ਲੱਖ ਸਾਬਕਾ ਸੈਨਿਕ ਅਤੇ ਕਰੀਬ 50 ਹਜਾਰ ਵੀਰ ਨਾਰੀਆਂ ਹਨ, ਜਿਨ੍ਹਾਂ ਨੂੰ  ਵਨ ਰੈਂਕ ਵਨ ਪੈਨਸ਼ਨ, ਡੇਢ ਸਾਲ ਦੇ ਕੱਟੇ ਹੋਏ ਡੀਏ ਦੀ ਅਦਾਇਗੀ ਸਮੇਤ ਆਪਣੀਆਂ ਵੱਖ-ਵੱਖ ਮੰਗਾਂ ਨੂੰ  ਲੈ ਕੇ ਲੰਬੇ ਅਰਸੇ ਤੋਂ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ 

ਇਸ ਮੌਕੇ ਸੂਬਾ ਮੀਤ ਪ੍ਰਧਾਨ ਸੂਬੇਦਾਰ ਮੇਜਰ ਸਿੰਘ ਤੇ ਦਰਬਾਰਾ ਸਿੰਘ ਪਟਿਆਲਾ, ਸਕੱਤਰ ਜਨਰਲ ਸੂਬੇਦਾਰ ਹਰਭਜਨ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਮੋਹਾਲੀ ਕੈਪਟਨ ਬਲਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਕੈਪਟਨ ਨਛੱਤਰ ਸਿੰਘ, ਜ਼ਿਲ੍ਹਾ ਪ੍ਰਧਾਨ ਸੰਗਰੂਰ ਸੂਬੇਦਾਰ ਮੇਜਰ ਸਿੰਘ, ਧੰਨਾ ਸਿੰਘ, ਜ਼ਿਲ੍ਹਾ ਬਰਨਾਲਾ ਮੀਤ ਪ੍ਰਧਾਨ ਹੌਲਦਾਰ ਰਾਜਾ ਸਿੰਘ, ਜਰਨਲ ਸਕੱਤਰ ਨਾਇਕ ਬਹਾਦਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਸੁਰਜੀਤ ਸਿੰਘ ਧਰਮੀ ਫੌਜੀ, ਬਲਦੇਵ ਸਿੰਘ ਧਰਮੀ ਫੌਜੀ, ਲਾਲਜੀਤ ਸਿੰਘ ਹਲਕਾ ਪ੍ਰਧਾਨ ਮਜੀਠਾ, ਸ਼ਹੀਦ ਦੀ ਮਾਤਾ ਸ਼ਿਮਲਾ ਦੇਵੀ, ਵਕੀਲ ਫੌਜੀ, ਰਾਜ ਸਿੰਘ ਮੱਲ੍ਹੀਆਂ, ਇੰਦਰਜੀਤ ਸਿੰਘ ਮੱਲ੍ਹੀਆਂ, ਹੌਲਦਾਰ ਅਮਰਜੀਤ ਸਿੰਘ, ਜਸਵੰਤ ਸਿੰਘ, ਹੌਲਦਾਰ ਗੁਰਜੰਟ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਉਕਾਂਰ ਸਿੰਘ ਬਰਾੜ, ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ, ਉਪਿੰਦਰਪ੍ਰਤਾਪ ਸਿੰਘ ਪੀਏ ਤੋਂ ਇਲਾਵਾ ਹੋਰ ਪਾਰਟੀ ਆਗੂ ਤੇ ਪਤਵੰਤੇ ਹਾਜਰ ਸਨ |

Post a Comment

0 Comments