ਸਹੀਦੇ ਆਜਮ ਸ੍ਰ ਭਗਤ ਸਿੰਘ ਤੇ ਸਾਥੀਆ ਦਾ ਸਹੀਦੀ ਦਿਹਾੜਾ ਜਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ : ਹੀਰੇਵਾਲਾ/ਮਾਨਸਾ

 ਸਹੀਦੇ ਆਜਮ ਸ੍ਰ ਭਗਤ ਸਿੰਘ ਤੇ ਸਾਥੀਆ ਦਾ ਸਹੀਦੀ ਦਿਹਾੜਾ ਜਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ : ਹੀਰੇਵਾਲਾ/ਮਾਨਸਾ 

ਸਰਵ ਭਾਰਤ ਨੌਜਵਾਨ ਸਭਾ ਵੱਲੋ 23 ਮਾਰਚ ਨੂੰ ਮਾਨਸਾ ਵਿੱਖੇ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ 


ਮਾਨਸਾ 20 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ
ਸਰਵ ਭਾਰਤ ਨੌਜਵਾਨ ਸਭਾ ਵੱਲੋ  ਸਹੀਦੇ ਆਜਮ ਸ੍ਰ ਭਗਤ ਸਿੰਘ, ਸਹੀਦ ਰਾਜਗੁਰੂ ਤੇ ਸਹੀਦ ਸੁਖਦੇਵ  ਦੇ 91 ਵੀ ਸਹੀਦੀ ਵਰੇਗੰਢ ਮੌਕੇ ਤੇ 23 ਮਾਰਚ ਨੂੰ ਤੇਜਾ ਸਿੰਘ ਸੁਤੰਤਰ ਭਵਨ ਤੋ  ਭਗਤ ਸਿੰਘ ਚੌਕ ਤੱਕ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ ਤੇ ਸਹੀਦਾ ਦੀ ਸੌਚ ਤੇ ਚੱਲਣ ਦਾ ਪ੍ਰਣ ਲਿਆ ਜਾਵੇਗਾ ,  ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਦਿੰਦਿਆ ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਹੀਰੇਵਾਲਾ ਤੇ ਜਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਮਾਨਸਾ  ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੀਆ ਵਿਧਾਨ ਸਭਾ ਚੋਣਾਂ ਦੌਰਾਨ ਇਨਕਲਾਬੀ ਨਾਅਰੇ ਲਾ ਕੇ ਭਗਤ ਸਿੰਘ ਦੇ ਨਾਮ ਦੀ ਵਰਤੋ ਕਰਕੇ ਤੇ  ਭਗਤ ਸਿੰਘ ਦੀ ਪੱਗ ਬੰਨ ਕੇ ਬਦਲਾਅ ਦੇ ਨਾਮ ਤੇ ਜਿੱਤ ਕੇ ਸਰਕਾਰ ਬਣਾਈ ਤੇ ਜਿੱਤ ਕੇ  ਨੋਜਵਾਨਾ ਤੇ ਲੋਕਾ ਨੂੰ ਦਿੱਤੀਆ ਗਰੰਟੀਆ ਪੂਰੀਆ ਨਹੀ ਕੀਤੀਆ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਭੁਗਤ ਕੇ ਸਹੀਦੇ ਆਜਮ ਸ੍ਰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਧ੍ਰੋਹ ਕਮਾਇਆ ।

  ਨੌਜੁਵਾਨ ਆਗੂਆਂ ਨੇ ਕਿਹਾ ਸਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦਿੰਦਿਆ ਸੰਘਰਸ ਦਾ ਰਸਤਾ ਅਖਤਿਆਰ ਕਰਕੇ ਲੋਕਾ ਦੇ ਬੁਨਿਆਦੀ ਮਸਲੇ ਹੱਲ ਕਰਵਾਏ ਜਾ ਸਕਦੇ ਹਨ ਤੇ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ।

     ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਬਲਵਿੰਦਰ ਸਿੰਘ ਕੋਟਧਰਮੂ , ਗੁਰਦੀਪ ਸਿੰਘ ਕੋਟਧਰਮੂ , ਸੰਭੂ ਸਿੰਘ ਮੰਡੇਰ , ਜਸਪ੍ਰੀਤ ਸਿੰਘ ਮਾਖਾ , ਦਰਸਨ ਸਿੰਘ ਮੌੜ , ਬੂਟਾ ਸਿੰਘ ਬਾਜੇਵਾਲਾ , ਅਜੀਤਪਾਲ ਸਿੰਘ ਖੀਵਾ , ਆਦਿ ਆਗੂ ਵੀ ਹਾਜਰ ਸਨ ।


Post a Comment

0 Comments