ਪੰਜਾਬ ਭਾਜਪਾ ਦੇ ਕਲੱਸਟਰ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਕੇਵਲ ਢਿੱਲੋਂ ਵਲੋਂ ਆਗਾਮੀ ਲੋਕ-ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ

ਪੰਜਾਬ ਭਾਜਪਾ ਦੇ ਕਲੱਸਟਰ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਕੇਵਲ ਢਿੱਲੋਂ ਵਲੋਂ ਆਗਾਮੀ ਲੋਕ-ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ


ਬਰਨਾਲਾ ,28,ਮਾਰਚ ਕਰਨਪ੍ਰੀਤ ਕਰਨ /
- ਪੰਜਾਬ ਭਾਜਪਾ ਦੇ ਕਲੱਸਟਰ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਸਰਦਾਰ ਕੇਵਲ ਢਿੱਲੋਂ ਵਲੋਂ ਆਗਾਮੀ ਲੋਕ-ਸਭਾ ਚੋਣਾਂ ਨੂੰ ਮੁੱਖ ਰੱਖਦੇ ਭਾਜਪਾ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ,ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਭਾਰੀ ਸ੍ਰੀ ਵਿਜੈ  ਰੁਪਾਣੀ ਦੀ ਅਗਵਾਈ ਹੇਠ ਹੋਈ ਪੰਜਾਬ ਭਾਜਪਾ ਕੋਰ ਕਮੇਟੀ ਦੀ ਬੈਠਕ ਵਿੱਚ ਸ਼ਿਰਕਤ ਕੀਤੀ।

        ਇਸ ਮੋਕੇ ਕੇਵਲ  ਢਿੱਲੋਂ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ,ਪੰਜਾਬ ਪ੍ਰਭਾਰੀ ਸ੍ਰੀ ਵਿਜੈ  ਰੁਪਾਣੀ ਨਾਲ ਪੰਜਾਬ ਦੀ ਤਾਜ਼ਾ ਰਾਜਨੀਤਕ ਅਤੇ ਅਗਾਮੀ ਲੋਕ ਸਭ ਚੋਂਣਾ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਚ ਭਾਜਪਾ ਦੀ ਇਕ ਲਹਿਰ ਬਣ ਚੁੱਕੀ ਹੈ ਵਿਰੋਧੀ ਪਾਰਟੀਆਂ ਦੇ ਐੱਮ ਪੀ,ਐੱਮ ਐੱਲ ਏ,ਸਮੇਤ ਵੱਡੇ ਆਗੂ ਵਰਕਰ ਭਾਜਪਾ ਨੂੰ ਪੰਜਾਬ ਦੀ ਸਿਰਮੌਰ ਵਿਕਾਸ ਪਾਰਟੀ ਵਜੋਂ ਤਵੱਜੋਂ ਦਿੰਦਿਆਂ ਸ਼ਾਮਿਲ ਹੋ ਰਹੇ ਹਨ !ਇਸ ਮੌਕੇ  ਕੌਮੀ ਸਕੱਤਰ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਡਾ. ਨਰਿੰਦਰ ਰੈਨਾ ਜੀ, ਸੂਬੇ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਜੀ,ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਅਤੇ ਕੋਰ ਕਮੇਟੀ ਦੇ ਸਾਰੇ ਮੈਂਬਰ ਬੈਠਕ ਵਿੱਚ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਬੈਠਕ ਵਿਚ ਆਗਾਮੀ ਲੋਕ-ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਭਾਜਪਾ ਲਈ ਰਣਨੀਤੀ ਉਲੀਕੀ ਗਈ।

Post a Comment

0 Comments