ਬੱਚਿਆਂ ਦਾ ਪਹਿਲਾ ਹਸਪਤਾਲ ਖੁਲ੍ਹਣ ਤੇ ਸ਼ਹਿਰ ਵਾਸੀ ਖੁਸ਼

ਬੱਚਿਆਂ ਦਾ ਪਹਿਲਾ ਹਸਪਤਾਲ ਖੁਲ੍ਹਣ ਤੇ ਸ਼ਹਿਰ ਵਾਸੀ ਖੁਸ਼


ਬੁਢਲਾਡਾ :-(ਦਵਿੰਦਰ ਸਿੰਘ ਕੋਹਲੀ)-
ਸਥਾਨਕ ਸ਼ਹਿਰ ਅੰਦਰ ਬੱਚਿਆ ਨੂੰ ਸਿਹਤ ਸਹੂਲਤਾਂ ਦੇਣ ਲਈ ਕੋਈ ਵੀ ਵਿਸ਼ੇਸ਼ ਹਸਪਤਾਲ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਦਿਆਂ ਦੂਰ ਦੁਰਾਡੇ ਜਾਣਾ ਪੈਂਦਾ ਸੀ।ਪਰ ਅੱਜ ਸ਼ਹਿਰ ਦੀ ਪੁਰਾਣੀ ਗੈਸ ਏਜੰਸੀ ਸੜਕ ਤੇ ਲਾਲਾ ਪਰਸ ਰਾਮ ਮੈਮੋਰੀਅਲ ਕੁਸ਼ਮ ਹਸਪਤਾਲ ਸ਼ੁਰੂ ਹੋਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਆਪਣੇ ਨੰਨੇ ਮੁੰਨੇ ਬੱਚਿਆਂ ਲਈ ਸਿਹਤ ਸਹੂਲਤਾਂ ਲੈਣ ਲਈ ਆਸ਼ਾ ਦੀ ਕਿਰਨ ਵੱਜੀ ਹੈ। ਹਸਪਤਾਲ ਦੇ ਮਾਲਿਕ ਬੱਚਿਆਂ ਦੇ ਮਾਹਿਰ ਡਾਕਟਰ ਅਮਨਦੀਪ ਗੋਇਲ ਐਮਡੀ ਨੇ ਦੱਸਿਆ ਕਿ ਉਨ੍ਹਾਂ ਆਪਣੇ ਇਲਾਕੇ ਦੀ ਮੰਗ ਨੂੰ ਮੁੱਖ ਰੱਖਦਿਆਂ ਸਰਕਾਰੀ ਨੌਕਰੀ ਦਾ ਤਿਆਗ ਕਰਕੇ ਸ਼ਹਿਰ ਅੰਦਰ ਬੱਚਿਆਂ ਦਾ ਹਸਪਤਾਲ ਖੋਲਣ ਦਾ ਨਿਰਣਾ ਲਿਆ। ਉਹਨਾਂ ਦੱਸਿਆ ਕਿ ਇਹ ਹਸਪਤਾਲ 24 ਘੰਟੇ ਐਮਰਜੈਂਸੀ ਦੇ ਨਾਲ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਸ ਵਿੱਚ ਐਨ ਆਈ ਸੀ ਯੂ ,ਵੈਂਟੀਲੇਟਰ, ਸੀ ਪੈਪ, ਫੋਟੋਥਰੈਪੀ, ਸੈਂਟਰਲ ਆਕਸੀਜਨ ਅਤੇ ਵੱਡੇ ਬੱਚਿਆਂ ਲਈ ਵੀ ਆਈ ਸੀ ਯੂ ਦਾ ਵਿਸ਼ੇਸ਼ ਪ੍ਰਬੰਧ ਹੈ। ਜ਼ਿਕਰ ਯੋਗ ਹੈ ਕਿ ਡਾਕਟਰ ਅਮਨਦੀਪ ਗੋਇਲ ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਬਤੌਰ ਬੱਚਿਆਂ ਦੇ ਮਾਹਰ ਡਾਕਟਰ ਵਜੋਂ ਸੇਵਾਵਾਂ ਦੇ ਰਹੇ ਸਨ ਜਦੋਂ ਕਿ ਅੱਜ ਵੀ ਉਹਨਾਂ ਦੀ ਧਰਮ ਪਤਨੀ ਡਾਕਟਰ ਕੀਰਤੀ ਗੋਇਲ ਔਰਤਾਂ ਦੇ ਮਾਹਿਰ ਡਾਕਟਰ ਵਜੋਂ ਸਥਾਨਕ ਸਿਵਲ ਹਸਪਤਾਲ ਵਿੱਚ ਸੇਵਾਵਾਂ ਨਿਭਾ ਰਹੇ ਹਨ।

Post a Comment

0 Comments