ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ।

ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ।


ਬੁਢਲਾਡਾ 3 ਮਾਰਚ (ਦਵਿੰਦਰ ਸਿੰਘ ਕੋਹਲੀ)
3 ਤੋਂ 5 ਮਾਰਚ ਤੱਕ ਪਲਸ ਪੋਲੀਓ ਮੁਹਿੰਮ ਦੇ ਤਹਿਤ ਅੱਜ ਸਬ ਡਵੀਜਨ ਪੱਧਰ ਤੇ ਵੱਖ ਵੱਖ ਗਲੀ ਮੁਹੱਲਿਆਂ ਅੰਦਰ ਸਿਹਤ ਵਿਭਾਗ ਦੀ ਹਾਜਰੀ ਵਿੱਚ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ 19 ਵਾਰਡਾਂ ਚ ਜਨਤਕ ਥਾਵਾਂ ਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਤੇ ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਵੱਲੋਂ ਵੱਖ ਵੱਖ ਪੋਲਿਓ ਕੇਂਦਰਾਂ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਅਧੀਨ ਲੋਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਚ ਮੋਬਾਇਲ ਟੀਮਾਂ ਰਾਹੀਂ ਝੁੱਗੀ ਝੋਪੜੀਆਂ ਅਤੇ ਭੱਠਿਆਂ ਚ ਰਹਿਣ ਵਾਲੀ ਲੇਬਰ ਦੇ ਬੱਚਿਆਂ ਨੂੰ ਵੀ ਪੋਲਿਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੌਰਾਨ ਅੱਜ ਭਾਰਤ ਵਿਕਾਸ ਪ੍ਰੀਸ਼ਦ ਦੇ ਖਜਾਨਚੀ ਸਤੀਸ਼ ਸਿੰਗਲਾ ਨੇ ਬੂਥ ਤੇ ਪੋਲਿਓ ਬੰਦੂ ਪਿਲਾਉਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਭਾਰਤ ਭੂਸ਼ਨ ਗਰਗ, ਵਿਜੈ ਕੁਮਾਰ, ਹਰਬੰਸ ਲਾਲ ਆਦਿ ਤੋਂ ਇਲਾਵਾ ਸਿਹਤ ਕਰਮੀ ਮੌਜੂਦ ਸਨ। 


Post a Comment

0 Comments