ਗੋਪੀ ਚੋਹਲਾ ਦੀ ਮੌਤ ਬਹੁਤ ਦੁਖਦਾਈ ਹੈ, ਸਤਨਾਮ ਚੋਹਲਾ 'ਤੇ ਪਰਚਾ ਦਰਜ ਕਰਨਾ ਗੰਦੀ ਰਾਜਨੀਤੀ ਦਾ ਨਤੀਜਾ:- ਬ੍ਰਹਮਪੁਰਾ

ਗੋਪੀ ਚੋਹਲਾ ਦੀ ਮੌਤ ਬਹੁਤ ਦੁਖਦਾਈ ਹੈ, ਸਤਨਾਮ ਚੋਹਲਾ 'ਤੇ ਪਰਚਾ ਦਰਜ ਕਰਨਾ ਗੰਦੀ ਰਾਜਨੀਤੀ ਦਾ ਨਤੀਜਾ:- ਬ੍ਰਹਮਪੁਰਾ  

ਗੁਰਪ੍ਰੀਤ ਸਿੰਘ ਗੋਪੀ ਦੀ ਮੌਤ ਦਾ ਸਿਆਸੀਕਰਨ ਕਰਨਾ ਬੇਹੱਦ ਮੰਦਭਾਗਾ - ਬ੍ਰਹਮਪੁਰਾ 

ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ 'ਤੇ ਬਦਲਾਖ਼ੋਰੀ ਤਹਿਤ ਝੂਠਾ ਕੇਸ ਦਰਜ ਕੀਤਾ - ਬ੍ਰਹਮਪੁਰਾ 

ਬ੍ਰਹਮਪੁਰਾ ਵੱਲੋਂ ਗੁਰਪ੍ਰੀਤ ਸਿੰਘ ਗੋਪੀ ਦੀ ਮੌਤ ਦੀ ਜਾਂਚ ਵਿੱਚ ਪਾਰਦਰਸ਼ਤਾ ਦੀ ਮੰਗ


ਤਰਨ ਤਾਰਨ 03 ਮਾਰਚ ਪੰਜਾਬ ਇੰਡੀਆ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਨੌਜ਼ਵਾਨ ਗੁਰਪ੍ਰੀਤ ਸਿੰਘ ਗੋਪੀ ਚੋਹਲਾ ਸਾਹਿਬ ਦੀ ਦਰਦਨਾਕ ਮੌਤ ਨਾਲ ਵਾਪਰੀ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਬ੍ਰਹਮਪੁਰਾ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ਼ 'ਤੇ ਇੱਕ ਵੀਡੀਉ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਨੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦੀ ਬੇਵਕਤੀ ਮੌਤ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ। ਵੀਡੀਉ ਵਿੱਚ, ਬ੍ਰਹਮਪੁਰਾ ਨੇ ਪਰਿਵਾਰ ਸਮੇਤ ਪਿੰਡ ਚੋਹਲਾ ਸਾਹਿਬ ਦੇ ਨਿਵਾਸੀਆਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਅਤੇ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਗਰ ਵਾਸੀਆਂ ਨੂੰ ਇੱਕ ਵੱਡਾ ਘਾਟਾ ਹੋਇਆ ਹੈ ਜਿਸ ਦੀ ਭਰਪਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ।

ਇਸ ਤੋਂ ਇਲਾਵਾ, ਬ੍ਰਹਮਪੁਰਾ ਨੇ ਸਥਿਤੀ ਦੇ ਸਿਆਸੀਕਰਨ ਦੀ ਸਖ਼ਤ ਨਿੰਦਾ ਕੀਤੀ ਜਿਸ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮਾਮਲੇ ਨੂੰ ਭੜਕਾਉਣ ਅਤੇ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਦੀ ਸਾਖ਼ ਨੂੰ ਢਾਹ ਲਾਉਣ ਦੀ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਖੁਲ ਕੇ ਆਲੋਚਨਾ ਕੀਤੀ। ਉਨ੍ਹਾਂ ਇਸ ਘਟਨਾ ਦੇ ਸੰਬੰਧ ਵਿੱਚ ਧਾਰਾ 302 ਦੇ ਤਹਿਤ ਸਤਨਾਮ ਸਿੰਘ ਨੂੰ ਨਾਮਜ਼ਦ ਕਰਨ 'ਤੇ ਬੇਇਨਸਾਫ਼ੀ ਅਤੇ ਬਦਲਾਖ਼ੋਰੀ ਦੀ ਭਾਵਨਾ ਨੂੰ ਉਜਾਗਰ ਕੀਤਾ, ਅਜਿਹੇ ਕਦਮ ਨੂੰ ਬੇਹੱਦ ਸ਼ਰਮਨਾਕ ਅਤੇ ਬਦਨੀਤੀ ਵਾਲੀ ਸਿਆਸੀ ਚਾਲ ਕਰਾਰ ਦਿੱਤਾ।

ਬ੍ਰਹਮਪੁਰਾ ਨੇ ਸਤਨਾਮ ਸਿੰਘ ਚੋਹਲਾ ਸਾਹਿਬ ਸਮੇਤ ਹੋਰ ਸਮਰਪਿਤ ਪਾਰਟੀ ਵਰਕਰਾਂ ਲਈ ਆਪਣੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਪਾਰਟੀ ਵਰਕਰਾਂ ਨੂੰ ਅਜਿਹੀ ਮੁਸੀਬਤ 'ਚ ਕਦੇ ਵੀ ਕੱਲਿਆ ਨਹੀਂ ਛੱਡਾਂਗਾ।

ਬ੍ਰਹਮਪੁਰਾ ਨੇ ਅਸਲ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਅਤੇ ਆਪਣੇ ਪਾਰਟੀ ਵਰਕਰਾਂ ਦੇ ਹੌਂਸਲੇ ਨੂੰ ਬਰਕਰਾਰ ਰੱਖਣ ਲਈ ਪਾਰਦਰਸ਼ੀ ਕਾਨੂੰਨੀ ਕਾਰਵਾਈਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਪੁਲਿਸ ਮੁੱਖੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਰੰਜਿਸ਼ਾਂ ਦੇ ਚਲਦਿਆਂ ਝੂਠੀਆਂ ਕਾਰਵਾਈਆਂ ਅੱਗੇ ਝੁਕਣ ਤੋਂ ਗੁਰੇਜ਼ ਕਰਨ ਅਤੇ ਸਤਨਾਮ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਯਕੀਨੀ ਬਣਾਉਣ।

ਇਸ ਦੇ ਨਾਲ ਹੀ ਉਨ੍ਹਾਂ ਸਤਨਾਮ ਸਿੰਘ ਬਾਰੇ ਸਮਾਜ ਵਿੱਚ ਉਨ੍ਹਾਂ ਦੀ ਦਿਆਲਤਾ ਬਾਰੇ ਚਾਨਣਾ ਪਾਇਆ, ਬ੍ਰਹਮਪੁਰਾ ਨੇ ਆਪਣੀ ਪਾਰਟੀ ਦੇ ਆਗੂ ਸਤਨਾਮ ਸਿੰਘ ਦੇ ਚੰਗੇ ਸੁਭਾਅ ਅਤੇ ਕਸਬਾ ਚੋਹਲਾ ਸਾਹਿਬ ਦੇ ਲੋਕਾਂ ਦੀ ਭਲਾਈ ਲਈ, ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਖੁਲ ਕੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਪਾਰਟੀ ਵਰਕਰਾਂ ਦੇ ਨਾਲ ਖੜ੍ਹਾ ਹਾਂ।

Post a Comment

0 Comments