ਸ਼੍ਰੋਮਣੀ ਅਕਾਲੀ ਦਲ (ਅ) ਨੂੰ ਮਿਲੀ ਵੱਡੀ ਕਾਮਯਾਬੀ ਹੰਡਿਆਇਆ ਵਿਖੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਚ ਬੀਬੀਆਂ ਪਾਰਟੀ 'ਚ ਸ਼ਾਮਿਲ

 ਸ਼੍ਰੋਮਣੀ ਅਕਾਲੀ ਦਲ (ਅ) ਨੂੰ ਮਿਲੀ ਵੱਡੀ ਕਾਮਯਾਬੀ ਹੰਡਿਆਇਆ ਵਿਖੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਚ ਬੀਬੀਆਂ ਪਾਰਟੀ 'ਚ ਸ਼ਾਮਿਲ 


ਬਰਨਾਲਾ,4,ਮਾਰਚ /ਕਰਨਪ੍ਰੀਤ ਕਰਨ
 ਸ਼੍ਰੋਮਣੀ ਅਕਾਲੀ ਦਲ (ਅ) ਨੂੰ ਹੰਡਿਆਇਆ ਵਿਖੇ ਵੱਡੀ ਕਾਮਯਾਬੀ ਮਿਲੀ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਚ ਬੀਬੀਆਂ ਪਾਰਟੀ 'ਚ ਸ਼ਾਮਿਲ ਹੋਈਆਂ ! ਦਰਸ਼ਨ ਸਿੰਘ ਮੰਡੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੀ ਹੰਡਿਆਇਆ ਦੇ ਵਾਰਡ ਨੰਬਰ 1 ਵਿਖੇ ਮੀਟਿੰਗ ਹੋਈ। ਮੀਟਿੰਗ ਵਿਚ ਵੱਡੀ ਗਿਣਤੀ ਬੀਬੀਆਂ ਨੇ ਪਾਰਟੀ ਪ੍ਰਧਾਨ ਅਤੇ ਐਮ.ਪੀ. ਸ: ਸਿਮਰਨਜੀਤ ਸਿੰਘ ਮਾਨ ਦੀ ਲੋਕ-ਪੱਖੀ ਸੋਚ ਤੋਂ ਖ਼ੁਸ਼ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਜਿਨ੍ਹਾ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਸੋਚ ਨੂੰ ਤੂ ਘਰ-ਘੂੰਰ ਤੱਕ ਪਹੁੰਚਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬੀਬੀ ਸੁਖਜੀਤ ਕੌਰ ਵਾਰਡ ਨੰਬਰ 10 ਪ੍ਰਧਾਨ, ਗੁਰਮੀਤ ਕੌਰ ਵਾਰਡ ਨੰਬਰ 10 ਮੀਤ ਪ੍ਰਧਾਨ, ਮਨਦੀਪ ਕੌਰ ਵਾਰਡ ਨੰਬਰ 13 ਮੀਤ ਪ੍ਰਧਾਨ, ਕਿਰਨਜੀਤ ਕੌਰ ਵਾਰਡ ਨੰਬਰ 1 ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਸਮੇਂ ਅਮਰਜੀਤ ਕੌਰ, ਹਰਜਸ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ, | ਘਸੇ ਜਸਪ੍ਰੀਤ ਕੌਰ, ਤੇਜਾ ਸਿੰਘ, ਮਾ: ਧਰਮ ਸਿੰਘ, ਪ੍ਰਿੰ: ਬਲਦੇਵ ਸਿੰਘ, ਇਕਾਈ ਪ੍ਰਧਾਨ ਬਲਵਿੰਦਰ ਸਿੰਘ ਮਠਾੜੂ, ਇਕਾਈ ਪ੍ਰਧਾਨ ਬੀਬੀ ਸ਼ਿੰਦਰ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਬਲਜੀਤ ਕੌਰ ਆਦਿ ਹਾਜ਼ਰ ਸਨ।

Post a Comment

0 Comments