ਟਕਸਾਲੀ ਕਾਂਗਰਸੀ ਬਲਦੇਵ ਸਿੰਘ ਭੁੱਚਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ ਸੀ ਵਿਭਾਗ ਦੇ ਸੂਬਾ ਕੌਆਰਡੀਨੇਟਰ ਨਿਯੁਕਤ

 ਟਕਸਾਲੀ ਕਾਂਗਰਸੀ ਬਲਦੇਵ ਸਿੰਘ ਭੁੱਚਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ ਸੀ ਵਿਭਾਗ ਦੇ ਸੂਬਾ ਕੌਆਰਡੀਨੇਟਰ ਨਿਯੁਕਤ 


ਬਰਨਾਲਾ,2 ਮਾਰਚ (ਕਰਨਪ੍ਰੀਤ ਕਰਨ )
-ਲੰਮੇ ਅਰਸੇ ਤੋਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ ਸੀ ਵਿਭਾਗ ਪੰਜਾਬ ਵਲੋਂ ਵਫ਼ਾਦਾਰ,ਮੇਹਨਤੀ,ਟਕਸਾਲੀ ਕਾਂਗਰਸੀ ਬਲਦੇਵ ਸਿੰਘ ਭੁੱਚਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ ਸੀ ਵਿਭਾਗ ਦੇ ਸੂਬਾ ਕੌਆਰਡੀਨੇਟਰ ਨਿਯੁਕਤ ਕੀਤੇ ਜਾਣ ਤੇ ਕਾਂਗਰਸੀਆਂ ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।ਕਾਂਗਰਸ ਦੇ  ਸੂਬਾ ਚੇਅਰਮੈਨ ਕੁਲਦੀਪ ਸਿੰਘ ਵੈਦ ਨੇ ਬਲਦੇਵ ਸਿੰਘ ਭੁੱਚਰ ਨੂੰ ਇਸ ਸਬੰਧੀ ਨਿਯੁਕਤੀ ਪੱਤਰ ਦਿੱਤਾ।ਇਸ ਨਿਯੁਕਤੀ ਨੂੰ ਲੈ ਕੇ ਬਲਦੇਵ ਸਿੰਘ ਭੁੱਚਰ ਨੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਮਲਿਕਅਰਜੁਨ ਖੜਗੇ ,ਸ੍ਰੀ ਪਵਨ ਕੁਮਾਰ ਬਾਂਸਲ ਜੀ ਸਾਬਕਾ ਕੈਬਨਿਟ ਮੰਤਰੀ ਭਾਰਤ ਸਰਕਾਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ,ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ ਸੀ ਵਿੰਗ ਦੇ ਚੇਅਰਮੈਨ ਸ੍ਰੀ ਕੁਲਦੀਪ ਸਿੰਘ ਵੈਦ,ਸ੍ਰੀ ਮੁਨੀਸ਼ ਬਾਂਸਲ  ਇੰਚਾਰਜ ਵਿਧਾਨ ਸਭਾ ਹਲਕਾ ਬਰਨਾਲਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ,ਮਹਿਲਾ ਕਾਂਗਰਸ ਪ੍ਰਧਾਨ ਮਨਵਿੰਦਰ ਪੱਖੋਂ ਸਮੇਤ ਸਮੁੱਚੀ ਲੀਡਰਸ਼ਿਪ ਆਗੂਆਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਵਿ ਕੀਤੀ !  ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕੇ ਲੋਕ ਕਾਂਗੜ ਪਾਰਟੀ ਨੂੰ ਇਕ ਆਸ ਤੇ ਰੂਪ ਵਿਚ ਦੇਖ ਰਹੇ ਹਨ ਜਿਸ ਸਦਕਾ ਅਗਾਮੀ ਲੋਕ ਸਭਾ ਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਮਿਲੇਗੀ ਅਤੇ ਕਿਓਂਕਿ ਸਮੁਚੇ ਪੰਜਾਬ ਵਿਚ ਕਾਂਗਰਸ ਦੇ ਹੱਕ ਚ ਇਕ ਲਹਿਰ ਬਣ ਚੁੱਕੀ ਹੈ  ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਜੋਂ ਕਾਂਗਰਸ ਵੱਲੋਂ ਆਪਣੇ ਵੱਖ-ਵੱਖ ਵਿੰਗਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਹੇਠਲੇ ਪੱਧਰ ਤੱਕ ਜੁੜੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਦਲਿਤ ਵਰਗ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

Post a Comment

0 Comments