ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ

 ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ                                           ਮੂਸਾ ਪਿੰਡ ਵਿੱਚ ਖੁਸ਼ੀ ਦੀ ਲਹਿਰ       

 


ਸਰਦੂਲਗੜ੍ਹ 17 ਮਾਰਚ (ਗੁਰਜੀਤ ਸ਼ੀਹ ) ਪਿੰਡ ਮੂਸਾ ਵਿਖੇ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਅੱਜ ਸਵੇਰੇ ਮਾਤਾ ਚਰਨ ਕੌਰ ਨੇ ਆਪਣੇ ਦੂਸਰੇ ਬੇਟੇ ਛੋਟੇ ਸਿੱਧੂ ਨੂੰ ਇੱਕ ਨਿੱਜੀ ਹਸਪਤਾਲ ਵਿਖੇ  ਜਨਮ ਦਿੱਤਾ ਹੈ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਘਰ ਜਨਮੇ ਪੁੱਤਰ ਦੀ ਫੋਟੋ ਆਪਣੀ ਸੋਸ਼ਲ ਮੀਡੀਆ ਤੇ  ਉੱਤੇ ਪਾ ਕੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਦੋਨੇ ਜਚਾ ਬੱਚਾ ਤੰਦਰੁਸਤ ਹਨ! ਅੱਜ ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਛੋਟੇ ਸਿੱਧੂ ਦੇ ਜਨਮ ਲੈਣ ਨਾਲ ਕਰੋੜਾਂ ਲੋਕਾਂ ਨੇ ਖੁਸ਼ੀਆਂ ਜਾਹਰ ਕਰਦੇ ਹੋਏ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਕੋਟਨ ਕੋਟ ਧੰਨਵਾਦ ਕੀਤਾ ਹੈ l

Post a Comment

0 Comments