ਜ਼ਿਲ੍ਹਾ ਮਾਨਸਾ ਦੇ ਸਾਰੇ ਅਧਿਆਪਕ ਹੋਣਗੇ ਮਿਸ਼ਨ ਸਮਰੱਥ ਅਧੀਨ ਸਮਰੱਥ: ਭੁਪਿੰਦਰ ਕੌਰ

ਜ਼ਿਲ੍ਹਾ ਮਾਨਸਾ ਦੇ ਸਾਰੇ ਅਧਿਆਪਕ ਹੋਣਗੇ ਮਿਸ਼ਨ ਸਮਰੱਥ ਅਧੀਨ ਸਮਰੱਥ: ਭੁਪਿੰਦਰ ਕੌਰ

ਜਿਲ੍ਹੇ ਭਰ ਦੇ ਲਗਭਗ 2800 ਅਧਿਆਪਕ ਅਤੇ ਸਕੂਲ ਮੁਖੀ ਲੈਣਗੇ ਟ੍ਰੇਨਿੰਗ:  ਡਾ. ਸੇਖੋਂ 


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ) -
ਸਕੂਲ ਸਿੱਖਿਆ ਵਿਭਾਗ ਅਤੇ ਰਾਜ ਵਿਦਿਅੱਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਚਲਾਏ ਜਾ ਰਹੇ ਮਿਸ਼ਨ ਸਮਰੱਥ ਅਧੀਨ ਜ਼ਿਲ੍ਹਾ ਮਾਨਸਾ ਦੇ ਸਮੂਹ ਪ੍ਰਾਇਮਰੀ, ਗਣਿਤ, ਪੰਜਾਬੀ, ਅੰਗਰੇਜ਼ੀ ਅਧਿਆਪਕ ਅਤੇ ਸਕੂਲ ਮੁਖੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੈਡਮ ਭੁਪਿੰਦਰ ਕੌਰ,  ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮੈਡਮ ਮਲਿਕਾ ਰਾਣੀ ਅਤੇ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ ਅਤੇ ਡਾਇਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਯੋਗ ਅਗਵਾਈ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਮੈਡਮ ਭੁਪਿੰਦਰ ਕੌਰ ਨੇ ਇਸ ਮਿਸ਼ਨ ਬਾਰੇ ਦੱਸਦਿਆਂ ਕਿਹਾ ਕਿ ਸਮਰੱਥ ਅਧੀਨ ਵਿਦਿਆਰਥੀਆਂ ਦੀਆਂ ਭਾਸ਼ਾਈ ਸਮਰੱਥਾਵਾਂ ਅਤੇ ਮੁੱਢਲੀਆਂ ਗਣਿਤ ਧਾਰਨਾਵਾਂ ਦੇ ਵਿਕਾਸ ਲਈ ਕੰਮ ਕੀਤਾ ਜਾਣਾ ਹੈ । ਉੱਪ ਜਿਲ੍ਹਾ ਸਿੱਖਿਆ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਮਿਸ਼ਨ ਸਮਰੱਥ ਵਿੱਚ ਕੀਤਾ ਦੋ ਮਹੀਨੇ ਦਾ ਕੰਮ ਲੰਬੇ ਸਮੇਂ ਲਈ ਵਿਦਿਆਰਥੀ ਦੇ ਵਿੱਦਿਅਕ ਵਿਕਾਸ ਲਈ ਸਹਾਈ ਹੋਵੇਗਾ । ਮੈਡਮ ਮਲਿਕਾ ਰਾਣੀ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਲਈ ਇਹ ਮਿਸ਼ਨ ਵਰਦਾਨ ਸਾਬਿਤ ਹੋਵੇਗਾ । ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਇਸ ਮਿਸ਼ਨ ਅਧੀਨ ਜਿਲ੍ਹੇ ਦੇ 1778 ਪ੍ਰਾਇਮਰੀ ਅਧਿਆਪਕ, 834 ਅੱਪਰ ਪ੍ਰਾਇਮਰੀ ਅਧਿਆਪਕ ਅਤੇ 196 ਸਕੂਲ ਮੁਖੀ ਟ੍ਰੇਨਿੰਗ ਲੈ ਰਹੇ ਹਨ । ਇਹ ਟ੍ਰੇਨਿੰਗ 15 ਮਾਰਚ ਤੋਂ ਚੱਲ ਰਹੀ ਹੈ  ਅਤੇ 26 ਮਾਰਚ ਤੱਕ ਜਾਰੀ ਰਹੇਗੀ । ਟ੍ਰੇਨਿੰਗ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ 22 ਰਿਸੋਰਸ ਪਰਸਨ ਕਾਰਜਸ਼ੀਲ ਹਨ ਜੋ ਸਟੇਟ ਅਤੇ ਜ਼ਿਲ੍ਹਾ ਪੱਧਰ ਤੇ ਟ੍ਰੇਨਿੰਗ ਲੈ ਕੇ ਆਏ ਹਨ । ਟ੍ਰੇਨਿੰਗ ਨੂੰ ਚੈੱਕ ਕਰਨ ਲਈ ਜ਼ਿਲ੍ਹੇ ਦੀ ਸਮੁੱਚੀ ਟੀਮ ਕਾਰਜਸ਼ੀਲ ਹੈ । ਝੁਨੀਰ ਵਿਖੇ ਚੱਲ ਰਹੇ ਕੈਂਪ ਨੂੰ ਮੈਡਮ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਖਿਆਲਾ ਕਲਾਂ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਸ਼ੋਕ ਕੁਮਾਰ,  ਬੁਢਲਾਡਾ ਵਿਖੇ ਡਾ. ਬੂਟਾ ਸਿੰਘ ਸੇਖੋਂ ਜੀ ਚੈੱਕ ਕਰਨ ਗਏ। ਇਸ ਤੋ ਇਲਾਵਾ ਉੱਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਗੁਰਲਾਭ ਸਿੰਘ,  ਡਾਇਟ ਵੱਲੋਂ ਜਿਲ੍ਹਾ ਟ੍ਰੇਨਿੰਗ ਕੋਆਰਡੀਨੇਟਰ ਅੰਗਰੇਜ਼ ਸਿੰਘ ਵਿਰਕ, ਸਟੇਟ ਰਿਸੋਰਸ ਪਰਸਨ ਅਮਰਜੀਤ ਸਿੰਘ ਚਾਹਲ, ਜਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਅਤੇ ਅੰਮ੍ਰਿਤਵੀਰ ਸਿੰਘ ਵੀ ਵੱਖ ਵੱਖ ਟ੍ਰੇਨਿੰਗਾਂ ਵਿੱਚ ਕਾਰਜਸ਼ੀਲ ਰਹੇ । ਸਟੇਟ ਵੱਲੋਂ ਟ੍ਰੇਨਿੰਗ ਪ੍ਰਾਪਤ ਰਿਸੋਰਸ ਪਰਸਨ ਕੇਵਲ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਕੌਰ ਵਾਲੀਆ, ਅਮਨਦੀਪ ਸਿੰਘ ਪੰਨੂ, ਦਿਨੇਸ਼ ਰਿਸ਼ੀ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ ਰਿਸੋਰਸ ਪਰਸਨ ਟੀਮ ਦੀ ਅਗਵਾਈ ਕਰ ਰਹੇ ਹਨ । ਵੱਖ ਬਲਾਕਾਂ ਵਿੱਚ ਲਗਭਗ 30 ਦੇ ਕਰੀਬ ਰਿਸੋਰਸ ਪਰਸਨ ਜਿਹਨਾਂ ਵਿੱਚ, ਮਨਜੀਤ ਕੌਰ, ਵੀਰ ਸਿੰਘ, ਰੋਹਿਤ ਕੁਮਾਰ, ਜਗਤਾਰ ਸਿੰਘ,  ਬਲਜਿੰਦਰ ਸਿੰਘ,  ਸੁਰਿੰਦਰ ਕੁਮਾਰ, ਰਜੇਸ਼ ਕੁਮਾਰ, ਨਿਰਮਲ ਸਿੰਘ, ਪਰਮਜੀਤ ਸੈਣੀ, ਸੋਨੀਆ ਰਾਣੀ, ਰਾਜਵੀਰ ਕੌਰ, ਰੰਜਨਾ, ਮਹਿੰਦਰਪਾਲ, ਰਵਿੰਦਰ ਕਾਂਸਲ, ਬਲਵਿੰਦਰ ਸਿੰਘ,  ਨਿਧਾਨ ਸਿੰਘ, ਸੰਦੀਪ ਕੁਮਾਰ,  ਅਭਿਸ਼ੇਕ ਬਾਂਸਲ, ਨੀਰਜ ਕੁਮਾਰ, ਜਸਮੇਲ ਸਿੰਘ ਅਤੇ ਹੋਰ ਕੰਮ ਕਰ ਰਹੇ ਹਨ ।

Post a Comment

0 Comments