ਮਾਨਯੋਗ ਅਡੀਸ਼ਨਲ ਜਿਲਾ ਅਤੇ ਸੈਸ਼ਨਜ ਜੱਜ ਸ਼੍ਰੀ ਕਪਿਲ ਦੇਵ ਸਿੰਗਲਾ ਦੀ ਅਦਾਲਤ ਵਲੋ ਲੁੱਟ ਖੌਹ ਦੇ ਕੇਸ ਵਿਚੋਂ ਦੋਸ਼ੀ ਬਾ ਇੱਜਤ ਬਰੀ

 ਮਾਨਯੋਗ ਅਡੀਸ਼ਨਲ ਜਿਲਾ ਅਤੇ ਸੈਸ਼ਨਜ ਜੱਜ ਸ਼੍ਰੀ ਕਪਿਲ ਦੇਵ ਸਿੰਗਲਾ ਦੀ ਅਦਾਲਤ ਵਲੋ ਲੁੱਟ ਖੌਹ ਦੇ ਕੇਸ ਵਿਚੋਂ ਦੋਸ਼ੀ ਬਾ ਇੱਜਤ ਬਰੀ


ਬਰਨਾਲਾ,16,ਮਾਰਚ(ਕਰਨਪ੍ਰੀਤ ਕਰਨ)-
ਮਾਨਯੋਗ ਅਡੀਸ਼ਨਲ ਜਿਲਾ ਅਤੇ ਸੈਸ਼ਨਜ ਜੱਜ ਸ਼੍ਰੀ ਕਪਿਲ ਦੇਵ ਸਿੰਗਲਾ ਦੀ ਅਦਾਲਤ ਵਲੋ ਵੱਲੋਂ ਰਵੀ ਕੁਮਾਰ ਪੁੱਤਰ ਸ਼ਿਵਾ ਵਾਸੀ ਭਦੋੜ ਜਿਲਾ ਬਰਨਾਲਾ ਨੂੰ ਮੁਕੱਦਮਾ ਨੰ:48 ਮਿਤੀ 14-8-2023 ਜੇਰ ਦਫਾ 379B ,341,,506,34 IPC ਐਕਟ ਥਾਣਾ ਸਹਿਣਾ ਜਿਲਾ ਬਰਨਾਲਾ ਵਿੱਚੋਂ ਲੀਗਲ ਏਡ ਡਿਫੈਂਸ ਕੌਨਸਿਲ ਦੇ ਕਰੀਮੀਨਲ ਐਡਵੋਕੇਟ ਸ਼੍ਹੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ਗਿਆ । ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਰਵੀ ਕੁਮਾਰ ਪੁੱਤਰ ਸ਼ਿਵਾ ਅਤੇ ਵਾਸੀ ਭਦੌੜ ਜਿਲਾ ਬਰਨਾਲਾ ਨੇ ਦੱਸਿਆ ਕਿ ਪੁਲਿਸ ਨੇ ਸਾਡੇ ਖਿਲਾਫ ਜੇਰ ਦਫਾ 379B,341,506,34 IPC ਐਕਟ ਤਹਿਤ 2023 ਵਿਚ ਥਾਣਾ ਸਹਿਣਾ ਜਿਲਾ ਬਰਨਾਲਾ ਵਿੱਚ ਮੁੱਕਦਮਾ ਦਰਜ ਕਰਵਾ ਦਿੱਤਾ ਸੀ। ਜਿਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਾਅਦ ਚਲਾਨ ਪੇਸ਼ ਅਦਾਲਤ ਕੀਤਾ ਗਿਆ । ੳਹਨਾਂ ਦਸਿਆ ਕਿ ਸਬੂਤਾਂ ਅਤੇ ਗਵਾਹਾਂ ਸਮੇਤ ਕੇਸ ਵਿਚ ਦਿਤੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਡੀਸ਼ਨਲ ਡਿਸਟਰਿਕਟ ਐੰਡ ਸੈਸ਼ਨਜ ਜੱਜ ਸ਼੍ਰੀ ਕਪਿਲ ਦੇਵ ਸਿੰਗਲਾ ਜੀ ਵੱਲੋਂ ਰਵੀ ਕੁਮਾਰ ਪੁੱਤਰ ਸ਼ਿਵਾ ਵਾਸੀ ਭਦੌੜ ਜਿਲਾ ਬਰਨਾਲਾ ਨੂੰ ਮਿਤੀ 15-03-2024 ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ ਫਰਮਾਇਆ ਗਿਆ।

Post a Comment

0 Comments