ਸ਼ਹਿਰ ਵਿਚ ਦਿਨੋ ਦਿਨ ਵਧ ਰਿਹਾ ਚੋਰੀਆਂ ਦਾ ਸਿਲਸਿਲਾ,ਚੋਰ ਹੋਏ ਚੁਸਤ,ਪੁਲਿਸ ਹੋਈ ਸੁਸਤ, ਸੋਹਮ ਆਟੋ ਪਾਰਟਸ ਦੀ ਦੁਕਾਨ ਤੇ ਹੋਈ ਚੋਰੀ

ਸ਼ਹਿਰ ਵਿਚ ਦਿਨੋ ਦਿਨ ਵਧ ਰਿਹਾ ਚੋਰੀਆਂ ਦਾ ਸਿਲਸਿਲਾ,ਚੋਰ ਹੋਏ ਚੁਸਤ,ਪੁਲਿਸ ਹੋਈ ਸੁਸਤ, ਸੋਹਮ ਆਟੋ ਪਾਰਟਸ ਦੀ ਦੁਕਾਨ ਤੇ ਹੋਈ ਚੋਰੀ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਸਥਾਨਕ ਸ਼ਹਿਰ ਅੰਦਰ  ਦਿਨੋ ਦਿਨ ਚੋਰੀਆਂ ਦਾ ਸਿਲਸਿਲਾ ਰੋਜ਼ਾਨਾ ਵੱਧ ਰਿਹਾ ਹੈਂ,ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੀ ਰਾਤ ਸੋਹਮ ਆਟੋ ਪਾਰਟਸ ਲਕਸ਼ਮੀ ਨਰਾਇਣ ਪੁੱਤਰ ਸ਼੍ਰੀ ਰਾਮ ਕੁਮਾਰ ਦੀ ਦੁਕਾਨ ਤੇ ਚੋਰ ਵੱਲੋ ਲਗਭਗ ਦੱਸ ਹਜ਼ਾਰ ਰੁਪਏ ਦਾ ਨੁਕਸਾਨ ਜਿਸ ਵਿੱਚ ਬ੍ਰੇਕ ਲੇਦਰ ਮਾਤਾ ਦੇ ਗਲ਼ੇ ਵਿੱਚੋਂ ਰੁਪਏ ਕਾਂਊਟਰ ਵਿੱਚੋਂ ਰੁਪਏ ਚੋਰ ਵੱਲੋ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਸੋਹਮ ਆਟੋ ਪਾਰਟਸ ਦੇ ਮਾਲਕ ਲਕਸ਼ਮੀ ਨਰਾਇਣ ਨੇ ਦਸਿਆ ਕਿ ਥਾਣਾ ਸਿਟੀ ਪੁਲਿਸ ਦੇ ਮੁੱਖ ਅਫ਼ਸਰ ਨੂੰ ਇਸ ਸੰਬੰਧੀ ਜਾਣੂ ਕਰਾ ਦਿੱਤਾ ਹੈ ਇਸ ਤੋਂ ਪਹਿਲਾ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਾ ਮੋਟਰ ਸਾਈਕਲ ਚੋਰੀ ਹੋ ਗਿਆ ਸੀ ਸ਼ਹਿਰ ਅੰਦਰ ਵਧ ਰਹੀਆ ਚੋਰੀਆ ਦੀਆਂ ਵਾਰਦਾਤਾਂ ਕਾਰਣ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਸ਼ਹਿਰ ਦੇ ਬੁੱਧੀਜੀਵੀ ਲੋਕਾਂ ਨੇ ਐਸਐਸਪੀ ਮਾਨਸਾ ਸਰਦਾਰ ਨਾਨਕ ਸਿੰਘ ਅਤੇ ਡੀਐਸਪੀ ਬੁਢਲਾਡਾ ਮਨਜੀਤ ਸਿੰਘ ਔਲਖ ਨੂੰ ਬੇਨਤੀ ਕੀਤੀ ਹੈ ਕਿ ਸ਼ਹਿਰ ਵਿਚ ਪੁਲਿਸ ਚੌਂਕੀ ਨੂੰ ਵਧਾਇਆ ਜਾਵੇ ਤਾਂ ਜੋਂ ਸ਼ਹਿਰ ਵਿੱਚ ਇਹੋ ਜਿਹੀਆਂ ਚੋਰੀਆ ਨਾ ਹੋ ਸਕਣ ।

Post a Comment

0 Comments