*ਹੋਲੀ ਦਹਨ ਮੋਕੇ ਦੇਸੀ ਗਾਂ ਦੇ ਗੋਹੇ ਦੀਆਂ ਪਾਥੀਆਂ ਦੀ ਕਿਤੀ ਜਾਵੇ ਵਰਤੋਂ---ਗਊ ਪੁੱਤਰ ਸੈਨਾ*

 ਹੋਲੀ ਦਹਨ ਮੋਕੇ ਦੇਸੀ ਗਾਂ ਦੇ ਗੋਹੇ ਦੀਆਂ ਪਾਥੀਆਂ ਦੀ ਕਿਤੀ ਜਾਵੇ ਵਰਤੋਂ---ਗਊ ਪੁੱਤਰ ਸੈਨਾ


ਬਰਨਾਲਾ,22 ਮਾਰਚ/ਕਰਨਪ੍ਰੀਤ ਕਰਨ/-
ਗਊ ਪੁੱਤਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹੋਲੀ ਦਹਨ ਦੇ ਮੋਕੇ ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਧ ਤੋਂ ਵਧ ਦੇਸ਼ੀ ਗਊ ਦੇ ਗੋਹੇ ਨਾਲ ਬਨਾਇਆਂ ਹੋਇਆ ਪਾਥੀਆਂ ਦੀ ਵਰਤੋਂ ਕਰਨ ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਹੋਲੀ ਦਹਨ ਸਮੇਂ ਵਰਤੋਂ ਕੀਤੀ ਜਾਂਦੀ ਲੱਕੜ ਬਚਾਉਣ ਵਿਚ ਪਹਿਲ ਹੋਵੇਗੀ ਉਥੇ ਹੀ ਇਸ ਉਪਰਾਲੇ ਨਾਲ ਗਊਵੰਸਾਂ ਦੀ ਸਾਂਭ ਸੰਭਾਲ ਵੀ ਵਧੀਆ ਢੰਗ ਨਾਲ ਹੋਵੇਗੀ ਅਤੇ ਗਊ ਦੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਕਰਨ ਨਾਲ ਹਵਾ ਪਾਣੀ ਵੀ ਨਿਖਰੇਗਾ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਲੋਕ ਗਊ ਪੁੱਤਰ ਸੈਨਾ ਵਲੋਂ ਊੜੀਕੇ ਗਏ ਇਸ ਉਪਰਾਲੇ ਵਿੱਚ ਵਧ ਤੋਂ ਵਧ ਹਿਸਾ ਪਾਉਂਣ ਜਿਸ ਨਾਲ ਇਸ ਉਪਰਾਲੇ ਕਰਕੇ ਰੁੱਖਾਂ ਅਤੇ ਪੋਦਿਆਂ ਦੀ ਰੱਖਿਆ ਵੀ ਕਿਤੀ ਜਾਵੇ ਗੋਇਲ ਨੇ ਕਿਹਾ ਕਿ ਇਸ ਉਪਰਾਲੇ ਵਿਚ ਗਊ ਪੁੱਤਰ ਸੈਨਾ ਪੰਜਾਬ ਵੱਲੋਂ ਬਰਨਾਲਾ ਦਿਆਂ ਦੋਵੇਂ ਪ੍ਰਮੁੱਖ ਜਗਾਹ ਤੇ ਹੋਣ ਵਾਲੇ ਹੋਲੀ ਦਹਨ ਸਮਾਗਮਾਂ ਵਿੱਚ ਅਸੀਂ ਵਧ ਤੋਂ ਵਧ ਦੇਸੀ ਗਾਂ ਦੇ ਗੋਹੇ ਨਾਲ ਬਣਿਆਂ ਹੋਇਆ ਪਾਥੀਆਂ ਭੇਜ ਕੇ ਸਹਿਯੋਗ ਦੇਵਾਂਗੇ।ਗੋਇਲ ਨੇ ਦਸਿਆ ਕਿ ਕੁਝ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਦੇਸ਼ੀ ਗਾਂ ਦਾ ਗੋਹਾ ਗੀਲਾ ਹੁੰਦਾ ਹੈ ਤਾਂ ਉਸ ਵਿੱਚ 21 ਤੋਂ 22 ਪ੍ਰਤਿਸ਼ਤ ਆਕਸੀਜ਼ਨ ਦੀ ਮਾਤਰਾ ਹੁੰਦੀ ਹੈ ਅਤੇ ਜਦੋਂ ਇਹ ਗੋਹਾ ਸੁੱਕ ਜਾਵੇ ਤਾਂ ਇਸ ਵਿੱਚ ਆਕਸੀਜ਼ਨ ਦੀ ਮਾਤਰਾ ਵੱਧ ਕੇ 28 ਪ੍ਰਤਿਸ਼ਤ ਹੋ ਜਾਂਦੀ ਹੈ ਉਥੇ ਹੀ ਜਦੋਂ ਪਾਥੀਆਂ ਦੇ ਰੂਪ ਵਿੱਚ ਇਸ ਗੋਹੇ ਨੂੰ ਮਚਾਇਆ ਜਾਂਦਾ ਹੈ ਤਾਂ ਆਕਸੀਜ਼ਨ ਦੀ ਮਾਤਰਾ ਵੱਧ ਕੇ 48 ਪ੍ਰਤਿਸ਼ਤ ਤੱਕ ਹੋ ਜਾਂਦੀ ਹੈ ਗਰਵਿਤ ਗੋਇਲ ਨੇ ਕਿਹਾ ਕਿ ਦੇਸੀ ਗਾਂ ਦੇ ਗੋਹੇ ਦੀ ਬਣਿਆਂ ਪਾਥੀਆਂ ਉਤੇ ਜੇਕਰ ਦੇਸੀ ਗਾਂ ਦੇ ਦੁੱਧ ਤੋਂ ਬਣਿਆ ਸ਼ੁੱਧ ਦੇਸੀ ਘਿਓ ਪਾ ਕੇ ਇਹਨਾਂ ਪਾਥੀਆਂ ਨੂੰ ਮਚਾਇਆ ਜਾਵੇ ਤਾਂ ਆਕਸੀਜ਼ਨ ਦੀ ਮਾਤਰਾ 61 ਪ੍ਰਤਿਸ਼ਤ ਤੱਕ ਵੱਧ ਜਾਂਦੀ ਹੈ ਉਹਨਾਂ ਨੇ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਹੋਲੀ ਦਹਿਨ ਸਮੇਂ ਉਸ ਵਿੱਚ ਟਾਇਰ,ਪਲਾਸਟਿਕ ਅਤੇ ਘਰ ਦਾ ਕੂੜਾ ਕਦੇ ਨਾ ਮਚਾਓ।ਗੋਇਲ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਵਾਰ ਦੀ ਹੋਲੀ ਨੂੰ ਵੈਦਿਕ ਹੋਲੀ ਬਣਾ ਕੇ ਪਰਿਆਵਰਣ ਅਤੇ ਗੋਮਾਤਾ ਦੀ ਸੇਵਾ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।ਉਹਨਾਂ ਨੇ ਹੋਲੀ ਦਿਆਂ ਸਾਰੇ ਸੂਬੇ ਦੇ ਲੋਕਾਂ ਨੂੰ ਵੀ ਵਧਾਈਆਂ ਦਿਤੀਆਂ ਇਸ ਮੋਕੇ ਹੋਰਨਾਂ ਤੋਂ ਇਲਾਵਾ ਗਊ ਪੁੱਤਰ ਸੈਨਾ ਦੇ ਜ਼ਿਲਾ ਪ੍ਰਧਾਨ ਹਰਪ੍ਰੀਤ ਸੋਬਤੀ,ਰਾਮ ਲਾਲ ਬਦਰਾ,ਜਿਸੂ ਤੋਂ ਇਲਾਵਾ ਗਊ ਭਗਤ ਰਕੇਸ਼ ਕੁਮਾਰ ਗੋਲਾ,ਰਤਨ ਲਾਲ ਗਰਗ ਆਦਿ ਪਤਵੰਤੇ ਵੀ ਹਾਜਰ ਸਨ।

Post a Comment

0 Comments