ਪ੍ਰੋਸੈਸਿੰਗ ਦੇ ਖੇਤਰ ਵਿੱਚ ਸਰਕਾਰਾਂ ਦਾ ਯੋਗਦਾਨ ਜਰੂਰੀ-- ਬਲਜੀਤ ਕੌਰ ਸਿੱਧੂ।

 ਪ੍ਰੋਸੈਸਿੰਗ ਦੇ ਖੇਤਰ ਵਿੱਚ ਸਰਕਾਰਾਂ ਦਾ ਯੋਗਦਾਨ ਜਰੂਰੀ-- ਬਲਜੀਤ ਕੌਰ ਸਿੱਧੂ।


ਬੁਢਲਾਡਾ, ਲੁਧਿਆਣਾ ਦਵਿੰਦਰ ਸਿੰਘ ਕੋਹਲੀ
"ਜੇਕਰ ਸਰਕਾਰਾਂ ਉੱਦਮੀਆਂ ਦੀ ਮਦਦ ਕਰਨ ਤਾਂ ਮਿਹਨਤੀ ਹੱਥ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਚਾਰ, ਮਸਾਲੇ ਚਟਣੀਆਂ ਬਣਾਉਣ ਵਿੱਚ ਮਾਹਰ ਬਲਜੀਤ ਕੌਰ ਸਿੱਧੂ ਲੁਧਿਆਣਾ ਨੇ ਕਿਹਾ ਕਿ ਆਮ ਤੌਰ ਤੇ ਮਿਹਨਤੀ ਲੋਕ ਆਰਥਿਕ ਮਦਦ ਨਾ ਮਿਲਣ ਕਾਰਨ ਆਪਣੇ ਉਦਯੋਗ ਲਗਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਬਲਜੀਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਬਣੇ ਅਚਾਰ, ਚੱਟਣੀਆਂ ਅਤੇ ਮਸਾਲਿਆਂ ਦੀ ਵਿਦੇਸ਼ਾਂ ਵਿੱਚ ਬਹੁਤ ਜਿਆਦਾ ਮੰਗ ਹੈ ਪ੍ਰੰਤੂ ਇਹਨਾਂ ਨੂੰ ਵੱਡੇ ਪੱਧਰ ਤੇ ਤਿਆਰ ਕਰਨ ਲਈ ਮਸ਼ੀਨਾਂ ਦੀ ਜਰੂਰਤ ਪੈਂਦੀ ਹੈ ਜੋ ਕਿ ਕਾਫੀ ਮਹਿੰਗੀਆਂ ਹੁੰਦੀਆਂ ਹਨ ਇਸ ਕਰਕੇ ਸਰਕਾਰ ਨੂੰ ਇਹਨਾਂ ਉੱਦਮੀ ਲੋਕਾਂ ਦੀ ਪੂਰਨ ਤੌਰ ਤੇ ਮਦਦ ਕਰਨੀ ਚਾਹੀਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਲੱਗੇ ਮੇਲੇ ਦੌਰਾਨ ਬਲਜੀਤ ਕੌਰ ਸਿੱਧੂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਰਾਹੀਂ ਬਹੁਤ ਸਾਰੇ ਮਰਦ ਅਤੇ ਔਰਤਾਂ ਨੇ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਲੈ ਕੇ ਆਪਣੇ ਉਦਯੋਗ ਸ਼ੁਰੂ ਕੀਤੇ ਹਨ ਇਸ ਸੰਸਥਾ ਕਿਸਾਨਾਂ ਅਤੇ ਮਿਹਨਤੀ ਲੋਕਾਂ ਦੀ ਵਧੀਆ ਰਾਹ ਦਸੇਰਾ ਹੈ ਅਤੇ ਕਿਸਾਨਾਂ ਨੂੰ ਖੇਤੀ ਮੇਲਿਆਂ ਵਿੱਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ ।

Post a Comment

0 Comments