ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੀ ਹੋਈ ਚੋਣ, ਬਿੱਕਰ ਸਿੰਘ ਮੰਘਾਣੀਆ ਮੁੜ ਬਣੇ ਪ੍ਰਧਾਨ।

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੀ ਹੋਈ ਚੋਣ, ਬਿੱਕਰ ਸਿੰਘ ਮੰਘਾਣੀਆ ਮੁੜ ਬਣੇ ਪ੍ਰਧਾਨ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ.) ਮਾਨਸਾ ਦੀ ਚੋਣ ਤੋਂ ਬਾਅਦ ਸਭਾ ਦੀ ਕਾਰਜਕਾਰੀ ਦਾ ਗਠਨ ਕੀਤਾ ਗਿਆ।ਚੋਣ ਤੋਂ ਪਹਿਲਾਂ ਪੁਰਾਣੀ ਕਮੇਟੀ ਭੰਗ ਕੀਤੀ ਗਈ।ਪ੍ਰਧਾਨਗੀ ਲਈ ਮੁੜ ਬਿੱਕਰ ਸਿੰਘ ਮੰਘਾਣੀਆਂ ਨਾਮ ਤੇ ਸਰਬਸੰਮਤੀ ਬਣੀ। ਚੇਅਰਮੈਨ ਬਲਵਿੰਦਰ ਸਿੰਘ ਬਾਂਸਲ ਨੂੰ ਬਣਾਇਆ ਗਿਆ।ਮੁੱਖ ਸਲਾਹਕਾਰ ਹੰਸ ਰਾਜ ਮੋਫਰ ਅਤੇ ਸਹਾਇਕ ਸਲਾਹਕਾਰ ਪਿਰਥੀ ਸਿੰਘ ਮਾਨ ਨੂੰ ਬਣਾਇਆ ਗਿਆ।ਸਰਪ੍ਰਸਤ ਧੰਨਾ ਸਿੰਘ ਢਿੱਲੋ,ਮਿੱਠੂ ਰਾਮ ਅਰੋੜਾ,ਮੈਡਮ ਪਰਮਜੀਤ ਕੌਰ ਨੂੰ ਹੀ ਮੁੜ ਜਨਰਲ ਸਕੱਤਰ ਬਣਾਇਆ ਗਿਆ।ਕੇ.ਕੇ. ਸਿੰਗਲਾ ਨੂੰ ਡਿਪਟੀ ਜਨਰਲ ਸਕੱਤਰ,ਮੀਤ ਸਕੱਤਰ ਨਰਾਇਣ ਕਾਂਸਲ ਬਣਾਇਆ ਗਿਆ। ਸੀਨੀਅਰ ਉਪ ਪ੍ਰਧਾਨ ਦਰਸ਼ਨ ਸਿੰਘ ਸੰਘਰ,ਬਲਵੀਰ ਸਿੰਘ ਚਹਿਲ,ਭੂਰਾ ਸਿੰਘ ਸ਼ੇਰਗੜੀਆ,ਸੇਠੀ ਸਿੰਘ ਸਰਾਂ, ਮੀਤ ਪ੍ਰਧਾਨ ਬਾਦਸ਼ਾਹ ਸਿੰਘ ਚਹਿਲ, ਜਗਦੀਸ਼ ਸਿੰਘ ਮੇਹਨਤੀ,ਸਵਿੰਦਰ ਸਿੰਘ ਸਿੱਧੂ ਸਾਬਕਾ ਮੈਨੇਜਰ,ਸ਼ਮਸ਼ੇਰ ਸਿੰਘ ਸਰਾਓ,ਕਰਮਇੰਦਰ ਕੌਰ,ਗੁਰਦੇਵ ਸਿੰਘ ਘੁਮਾਣ,ਕੈਸ਼ੀਅਰ ਗੁਰਚਰਨ ਸਿੰਘ ਮੰਦਰਾਂ, ਸਹਾਇਕ ਕੈਸ਼ੀਅਰ ਹਰਬੰਸ ਸਿੰਘ ਨਿਧੜਕ ਨੂੰ ਅਤੇ ਪ੍ਰੈਸ ਸਕੱਤਰ ਰਾਮ ਕ੍ਰਿਸ਼ਨ ਚੁੱਘ ਅਤੇ ਪ੍ਰਚਾਰ ਸਕੱਤਰ ਅਸ਼ੋਕ ਕੁਮਾਰ ਲਿਬਰਟੀ ਵਾਲੇ ਨੂੰ ਚੁਣਿਆ ਗਿਆ।ਕਾਨੂੰਨੀ ਸਲਾਹਕਾਰ ਦਾ ਪੱਦ ਪ੍ਰਕਾਸ਼ ਸਿੰਘ ਮਾਨ ਐਡਵੋਕੇਟ ਨੂੰ ਸੌਂਪਿਆ ਗਿਆ।ਜਨਰਲ ਪ੍ਰਬੰਧ ਦੇ ਇੰਚਾਰਜ ਮਾਸਟਰ ਨਸੀਬ ਚੰਦ ਅਤੇ ਮਾਸਟਰ ਮੰਗਤ ਰਾਮ ਅਰੋੜਾ ਨੂੰ ਬਣਾਇਆ ਗਿਆ।ਚੋਣ ਉਪਰੰਤ ਇਹ ਵੀ ਫੈਸਲਾ ਕੀਤਾ ਗਿਆ ਅਯੋਧਿਆ ਨੂੰ ਜਾਣ ਵਾਲੀ ਮਾਲਦਾ ਐਕਸਪ੍ਰੈਸ ਗੱਡੀ ਦੇ ਸਟਾਪਿਜ ਲਈ ਯਤਨ ਕਰਨ ਲਈ ਰਣਨੀਤੀ ਤਿਆਰ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰੇਲਵੇ ਕਿਰਾਏ ਵਿੱਚ ਪਹਿਲਾਂ ਦੀ ਤਰ੍ਹਾਂ ਸੀਨੀਅਰ ਸਿਟੀਜਨ ਲਈ ਛੋਟ ਲਾਗੂ ਕੀਤੀ ਜਾਵੇ ਤੇ ਇਹ ਵੀ ਪ੍ਰਣ ਕੀਤਾ ਗਿਆ ਕਿ ਇਹ ਸੰਸਥਾ ਸੀਨੀਅਰ ਸਿਟੀਜਨ ਦੇ ਭਖਦੇ ਮਸਲਿਆਂ ਤੇ ਅੱਗੇ ਹੋ ਕੇ ਕੰਮ ਕਰੇਗੀ।

Post a Comment

0 Comments