ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾ ਅਧਿਆਪਕਾਂ ਦਾ ਸਨਮਾਨ

ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾ ਅਧਿਆਪਕਾਂ ਦਾ ਸਨਮਾਨ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਬੁੱਧਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਵਿਖੇ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਵਿੱਦਿਆ ਦੇ ਖੇਤਰ ਅਤੇ ਸਕੂਲ ਦੀ ਤਰੱਕੀ ਲਈ ਪਾਏ ਵਡਮੁੱਲੇ ਯੋਗਦਾਨ ਲਈ ਪਰਮਿੰਦਰ ਰਾਣੀ ਗਣਿਤ, ਦਲਜੀਤ ਕੌਰ ਹੈਲਥ ਕੇਅਰ, ਰੇਨੂੰ ਬਾਲਾ ਹਿੰਦੀ, ਜਸਪਾਲ ਕੌਰ ਈ ਟੀ ਟੀ, ਊਸ਼ਾ ਰਾਣੀ ਈ ਟੀ ਟੀ,ਅੰਜੂ ਬਾਲਾ ਗਣਿਤ, ਮਨਪ੍ਰੀਤ ਕੌਰ ਪੰਜਾਬੀ, ਸੀਮਾ ਗਰਗ ਸਾਇੰਸ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਗਿਆ। ਥਾਣੇਦਾਰ ਬਲਵੰਤ ਸਿੰਘ ਜੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਔਰਤ ਦੁਆਰਾ ਕੀਤੀਆਂ ਕੁਰਬਾਨੀਆਂ ਅਤੇ ਤਿਆਗ ਦੇ ਜਜ਼ਬੇ ਨੂੰ ਪ੍ਰਣਾਮ ਕਰਨ ਲਈ ਪ੍ਰੇਰਿਆ। ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਕਿਹਾ ਕਿ ਔਰਤ ਕੋਈ ਵੀ ਕਾਰਜ ਆਪਣੀ ਪ੍ਰਸੰਸਾ ਲਈ ਨਹੀਂ ਕਰਦੀ ਸਗੋਂ ਸਮਾਜ ਨੂੰ ਆਪਣੀ ਕੁਰਬਾਨੀ ਅਤੇ ਜਜ਼ਬੇ ਨਾਲ ਨਵੀਂ ਸੇਧ ਅਤੇ ਉਮੰਗਾਂ ਲਈ ਯਤਨਸ਼ੀਲ ਹੁੰਦੀ ਹੈ। ਉਸ ਦੇ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਭਵਿੱਖ ਨੂੰ ਉਜੱਵਲ ਅਤੇ ਸੁਰੱਖਿਅਤ ਕਰਨ ਲਈ ਕੀਤੇ ਤਿਆਗਾਂ ਅਤੇ ਸੰਘਰਸ਼ਮਈ ਘੋਲ਼ਾਂ ਲਈ ਉਸਦਾ ਮੁੱਲ ਮੋੜਣਾ ਅਸੰਭਵ ਹੈ। ਪਰ ਅਜਿਹੇ ਮਹਾਨ ਦਿਵਸਾਂ 'ਤੇ ਉਸ ਦੇ ਤਿਆਗ, ਪਿਆਰ, ਸਨੇਹ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਸਾਕਾਰਾਤਮਿਕ ਸੋਚ ਨਾਲ ਸਮਾਜ ਅਤੇ ਮਾਨਵਤਾ ਦੀ ਸੇਵਾ ਲਈ ਯਤਨਸ਼ੀਲ ਹੋਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਮੌਕੇ ਸਿਕੰਦਰ ਸਿੰਘ ਬਲਾਕ ਪ੍ਰਧਾਨ, ਜਾਫ਼ਰੀ, ਬਹਾਦਰ ਸਿੰਘ,ਗੁਰਵਿੰਦਰ ਸ਼ਰਮਾ,ਚੇਅਰਮੈਨ ਦਰਸ਼ਨ ਸਿੰਘ ਖਾਲਸਾ,ਕੋਚ ਨਰੇਸ਼ ਪਰੋਚਾ,ਸਮਰਜੀਤ ਸਿੰਘ, ਬੇਅੰਤ ਕੋਰ,ਰਾਮ ਸਿੰਘ, ਬਾਬਾ ਮੱਘਰ ਸਿੰਘ, ਮੁੱਖ ਅਧਿਆਪਕ ਰਵੀ ਕੁਮਾਰ,ਕੈਂਪਸ ਮੈਨੇਜਰ ਬਲਵੀਰ ਸਿੰਘ, ਗੋਧਾ ਰਾਮ, ਸੁਖਪਾਲ ਸਿੰਘ, ਗੈਲਾ ਸਿੰਘ ਸਕੂਲ ਪ੍ਰਬੰਧਕ, ਪਤਵੰਤੇ ਅਤੇ ਸਕੂਲ ਸਟਾਫ ਮੌਜੂਦ ਸਨ।

Post a Comment

0 Comments